ਤੇਲ ਦੀ ਐਡ ਕਰਕੇ ਬੁਰੇ ਫਸੇ ਗੋਵਿੰਦਾ-ਜੈਕੀ, ਲੱਗਾ ਜੁਰਮਾਨਾ

Govinda-Jackie, oil advertisement, faces a fine

ਤੇਲ ਦੀ ਐਡ ਕਰਕੇ ਬੁਰੇ ਫਸੇ ਗੋਵਿੰਦਾ-ਜੈਕੀ, ਲੱਗਾ ਜੁਰਮਾਨਾ | Govinda

15 ਦਿਨਾਂ ਵਿਚ ਪੀੜਤ ਨੂੰ ਦਰਦ ਤੋਂ ਛੁਟਾਕਾਰਾ ਨਾ ਮਿਲਿਆ

ਮੁੰਬਈ (ਏਜੰਸੀ)। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਇੱਕ ਕਜ਼ਿਊਰ ਕੋਰਟ ਨੇ ਗੋਵਿੰਦਾ ਅਤੇ ਜੈਕੀਸ਼ਰਾਫ ਨੂੰ 20000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੋਵਾਂ ‘ਤੇ ਦੋਸ਼ ਸੀ ਕਿ ਇਨ੍ਹਾਂ ਨੇ ਇੱਕ ਦਰਦ ਨਿਵਾਰਕ ਤੇਲ ਦੀ ਐਡ ਕੀਤੀ ਸੀ, ਜਿਸ ਦਾ ਦਾਅਵਾ ਸੀ ਕਿ ਉਹ 15 ਦਿਨਾਂ ਵਿਚ ਆਰਾਮ ਦੇਵੇਗਾ। ਹਾਲਾਂਕਿ ਇਹ ਮਾਮਲਾ 2013-14 ਵਿਚ ਦਰਜ ਹੋਇਆ ਸੀ, ਜਿਸ ਦਾ ਫੈਸਲਾ ਹੁਣ ਆਇਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਤੇਲ ਬਣਾਉਣ ਵਾਲੀ ਕੰਪਨੀ ‘ਤੇ ਵੀ ਜੁਰਮਾਨਾ ਲਗਾਇਆ ਗਿਆ ਹੈ। ਦਰਜ ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਸੀ ਕਿ 15 ਦਿਨਾਂ ਵਿਚ ਪੀੜਤ ਨੂੰ ਦਰਦ ਤੋਂ ਛੁਟਾਕਾਰਾ ਨਾ ਮਿਲਿਆ ਜਿਵੇਂ ਕਿ ਇਸ ਦੀ ਐਡ ਵਿਚ ਦਾਅਵਾ ਕੀਤਾ ਗਿਆ ਸੀ।

ਜੁਲਾਈ 2012 ਵਿਚ ਪੇਪਰ ਵਿਚ ਐਡ ਦੇਖਣ ਤੋਂ ਬਾਅਦ ਮੁਜ਼ੱਫਰਨਗਰ ਦੇ ਵਕੀਲ ਅਭਿਨਵ ਅੱਗਰਵਾਲ ਨੇ ਆਪਣੇ 70 ਸਾਲ ਦੇ ਪਿਤਾ ਬ੍ਰਜਭੂਸ਼ਣ ਅੱਗਰਵਾਲ ਲਈ 3,600 ਰੁਪਏ ਦੀ ਕੀਮਤ ਵਾਲਾ ਪੇਨ ਰਿਲੀਫ ਹਰਬਲ ਆਇਲ ਮੰਗਾਇਆ ਸੀ। ਇਸ਼ਤਿਹਾਰ ਵਿਚ ਵੀ ਇਹ ਦਾਅਵਾ ਕੀਤਾ ਗਿਆ ਸੀ ਕਿ ਫਾਇਦਾ ਨਾ ਮਿਲਣ ‘ਤੇ 15 ਦਿਨਾਂ ਦੇ ਅੰਦਰ ਰੁਪਏ ਵਾਪਸ ਕਰ ਦਿੱਤੇ ਜਾਣਗੇ। ਅਭਿਨਵ ਦੇ ਪਿਤਾ ਵੱਲੋਂ ਦਸਵੇਂ ਦਿਨ ਤੱਕ ਤੇਲ ਦਾ ਇਸਤੇਮਾਲ ਕੀਤਾ ਗਿਆ। ਜਿਸ ਤੋਂ ਬਾਅਦ ਵੀ ਦਰਦ ਦੂਰ ਨਹੀਂ ਹੋ ਸਕਿਆ। ਅਭਿਨਵ ਅਗਰਵਾਲ ਨੇ ਕੰਪਨੀ ਦੇ ਪ੍ਰਤਿਨਿਧੀ ਨਾਲ ਗੱਲ ਕੀਤੀ ਅਤੇ ਉਸ ਨੇ ਉਨ੍ਹਾਂ ਨੂੰ ਪ੍ਰੋਡਕਟ ਨੂੰ ਵਾਪਸ ਕਰਨ ਅਤੇ ਰਿਫੰਡ ਕਰਨ ਦੀ ਗੱਲ ਕਹੀ। ਹਾਲਾਂਕਿ, ਕੰਪਨੀ ਨੇ ਪੈਸੇ ਵਾਪਸ ਨਾ ਕੀਤੇ ਅਤੇ ਦੁਬਾਰਾ ਗੱਲ ਕਰਨ ‘ਤੇ ਪੀੜਤ ਨੂੰ ਪ੍ਰੇਸ਼ਾਨ ਕਰਨ ਲੱਗੇ। ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਖਪਤਕਾਰ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ।

ਗੋਵਿੰਦਾ ਅਤੇ ਜੈਕੀ ਸ਼ਰਾਫ ਵਰਗੇ ਸਿਤਾਰੇ ਉਸ ਦੀ ਐਡ ਕਰ ਰਹੇ ਸਨ : ਅਭਿਨਵ

ਅਭਿਨਵ ਨੇ ਦੱਸਿਆ ਕਿ ਮੈਂ ਇਹ ਤੇਲ ਇਸ ਲਈ ਖਰੀਦਿਆ ਸੀ ਕਿਉਂਕਿ ਗੋਵਿੰਦਾ ਅਤੇ ਜੈਕੀ ਸ਼ਰਾਫ ਵਰਗੇ ਸਿਤਾਰੇ ਉਸ ਦੀ ਐਡ ਕਰ ਰਹੇ ਸਨ। ਕੰਪਨੀ ਨੇ ਦਾਅਵਾ ਕੀਤਾ ਸੀ 15 ਦਿਨਾਂ ਵਿਚ ਦਰਦ ਦੂਰ ਹੋ ਜਾਵੇਗਾ ਪਰ ਇਹ ਸਭ ਧੋਖਾ ਸੀ। ਅਦਾਲਤ ਨੇ ਮਾਮਲੇ ਨਾਲ ਜੁੜੇ ਪੰਜ ਲੋਕ ਕੰਪਨੀ, ਗੋਵਿੰਦਾ, ਜੈਕੀ ਸ਼ਰਾਫ, ਟੈਲੀਮਾਰਟ ਸ਼ਾਪਿੰਗ ਨੈੱਟਵਰਕ ਪ੍ਰਾਇਵੇਟ ਲਿਮੀਟੇਡ ਅਤੇ ਮੈਕਸ ਕੰਮਿਊਨੀਕੇਸ਼ਨ ਨੂੰ ਮੁਆਵਜੇ ਦੇ ਰੂਪ ਵਿਚ 20 ਹਜ਼ਾਰ ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਫਰਮ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਹੋਰ ਕਾਨੂੰਨੀ ਖਰਚਿਆਂ ਦੇ ਨਾਲ ਅੱਗਰਵਾਲ ਨੂੰ 9 ਫੀਸਦੀ ਵਿਆਜ ਦਰ ਦੇ ਨਾਲ 3,600 ਰੁਪਏ ਦਾ ਭੁਗਤਾਨ ਕਰਨ।

  • ਇਸ਼ਤਿਹਾਰ ਵਿਚ ਵੀ ਇਹ ਦਾਅਵਾ ਕੀਤਾ ਗਿਆ ਸੀ।
  • ਫਾਇਦਾ ਨਾ ਮਿਲਣ ‘ਤੇ 15 ਦਿਨਾਂ ਦੇ ਅੰਦਰ ਰੁਪਏ ਵਾਪਸ ਕਰ ਦਿੱਤੇ ਜਾਣਗੇ।
  • ਕੰਪਨੀ ਨੇ ਪੈਸੇ ਵਾਪਸ ਨਾ ਕੀਤੇ ਅਤੇ ਦੁਬਾਰਾ ਗੱਲ ਕਰਨ ‘ਤੇ ਪੀੜਤ ਨੂੰ ਪ੍ਰੇਸ਼ਾਨ ਕਰਨ ਲੱਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।