ਦਿੱਲੀ-ਯੂਪੀ ਬਾਰਡਰ ‘ਤੇ ਫਸੇ ਲੋਕਾਂ ਦੀ ਵਿਵਸਥਾ ਕਰੇ ਸਰਕਾਰ : ਪ੍ਰਿਯੰਕਾ

Priyanka Gandhi

ਦਿੱਲੀ-ਯੂਪੀ ਬਾਰਡਰ ‘ਤੇ ਫਸੇ ਲੋਕਾਂ ਦੀ ਵਿਵਸਥਾ ਕਰੇ ਸਰਕਾਰ : ਪ੍ਰਿਯੰਕਾ

ਨਵੀਂ ਦਿੱਲੀ (ਏਜੰਸੀ)। ਕਾਂਗਰਸ ਜਨਰਲ ਸਕੱਤਰ ਤੇ ਪਾਰਟੀ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ਼ ਪ੍ਰਿਯੰਕਾ ਗਾਂਧੀ ਵਾਡਰਾ Priyanka Gandhi ਨੇ ਦਿੱਲੀ-ਉੱਤਰ ਪ੍ਰਦੇਸ਼ ਦੀ ਹੱਦ ‘ਤੇ ਆਪਣੇ ਘਰਾਂ ਲਈ ਨਿੱਕਲੇ ਲੋਕਾਂ ਦੀ ਭਾਰੀ ਭੀੜ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਸਰਕਾਰ ਨੂੰ ਤੁਰੰਤ ਉਨ੍ਹ ਲਈ ਸਹੀ ਵਿਵਸਥਾ ਕਰਨ ਦੀ ਅਪੀਲ ਕੀਤੀ ਹੈ। ਸ੍ਰੀਮਤੀ ਵਾਡਰਾ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਅਤੇ ਕਿਹਾ ਕਿ ਕਰੋਨਾ ਵਾਇਰਸ ਰੋਕਣ ਦੇ ਸਰਕਾਰ ਦੇ 21 ਦਿਨਾਂ ਦੇ ਲਾਕ ਡਾਊੁਨ ਨਾਲ ਲੋਕਾਂ ਦੇ ਸਾਹਮਣੇ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਹਜ਼ਾਰਾਂ ਗਰੀਬ ਪੈਦਲ ਤੇ ਭੁੱਖੇ ਛੋਟੇ-ਛੋਟੇ ਬੱਚਿਆਂ ਦੇ ਨਾਲ ਉੱਤਰ ਪ੍ਰਦੇਸ਼ ‘ਚ ਆਪਣੇ ਘਰਾਂ ਨੂੰ ਨਿੱਕਲ ਰਹੇ ਹਨ। ਸਰਕਾਰ ਨੂੰ ਉਨ੍ਹਾਂ ਲੋਕਾਂ ਦੀ ਮੱਦਦ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰ ‘ਤੇ ਤ੍ਰਾਸਦ ਸਥਿਤੀ ਪੈਦਾ ਹੋ ਚੁੱਕੀ ਹੈ। ਹਜ਼ਾਰਾਂ ਦੀ ਗਿਣਤੀ ‘ਚ ਲੋਕ ਪੈਦਲ ਘਰਾਂ ਵੱਲ ਨਿੱਕਲ ਪਏ ਹਨ। ਕੋਈ ਸਾਧਨ ਨਹੀਂ, ਭੋਜਨ ਨਹੀਂ।

  • ਕਰੋਨਾ ਵਾਇਰਸ ਦਾ ਅੱਤ, ਬੇਰੁਜ਼ਗਾਰੀ ਤੇ ਭੁੱਖ ਦਾ ਡਰ ਇਨ੍ਹਾਂ ਦੇ ਪੈਰਾਂ ਨੂੰ ਘਰ ਪਿੰਡ ਵੱਲ ਧੱਕ ਰਿਹਾ ਹੈ।
  • ਸ੍ਰੀਮਤੀ ਵਾਡਰਾ ਨੇ ਕਿਹਾ ਕਿ ਮੈਂ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਇਨ੍ਹਾਂ ਦੀ ਮੱਦਦ ਕੀਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।