ਫ਼ਰੀਦਕੋਟ (ਗੁਰਪ੍ਰੀਤ ਪੱਕਾ)। Punjab Sports News: 68 ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਜੋ ਕਿ ਫਰੀਦਕੋਟ ਵਿਖੇ ਹੋ ਰਹੀਆਂ ਹਨ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਹਾਕੀ ਅਤੇ ਖੋ-ਖੋ ਕੇ ਵਿਚ ਆਪਣੀ ਵੱਡੇ ਪੱਧਰ ’ਤੇ ਜਿੱਤ ਪ੍ਰਾਪਤ ਕੀਤੀ।

ਇਹ ਵੀ ਪੜ੍ਹੋ: Haryana News : ਹਰਿਆਣਾ ’ਚ ਭਾਜਪਾ ਉਮੀਦਵਾਰ ਨੇ ਵਾਪਸ ਕੀਤੀ ਟਿਕਟ
ਹਾਕੀ ਯੂ-14 ਲੜਕੀਆਂ ਪਹਿਲਾਂ ਸਥਾਨ ਅਤੇ ਹਾਕੀ ਯੂ 17 ਲੜਕੇ ਦੂਜਾ ਸਥਾਨ ਪ੍ਰਾਪਤ ਕੀਤਾ ਹਾਕੀ 17 ਅਤੇ 19 ਲੜਕੀਆਂ ਨੇ ਦੋਵੇਂ ਤੀਜਾ ਸਥਾਨ ਖੋ-ਖੋ ਯੂ 14 ਲੜਕੇ ਅਤੇ ਯੂ 19 ਲੜਕਿਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖਿਡਾਰੀ ਦੇ ਸਕੂਲ ਪਹੁੰਚਣ ’ਤੇ ਸਕੂਲ ਦੇ ਪ੍ਰਿੰਸੀਪਲ ਰਜੇਸ਼ ਕੁਮਾਰ ਅਤੇ ਸਮੂਹ ਸਟਾਫ ਨੇ ਖਿਡਾਰੀਆਂ ਦਾ ਸਵਾਗਤ ਕੀਤਾ ਅਤੇ ਸਰੀਰਕ ਸਿੱਖਿਆ ਦੇ ਅਧਿਆਪਕ ਸ੍ਰੀਮਤੀ ਕਿਰਨ ਕੌਰ ਅਤੇ ਕੁਲਦੀਪ ਸਿੰਘ ਪੀਟੀਆਈ ਨੂੰ ਵਧਾਈ ਦਿੱਤੀ Punjab Sports News