ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ

Government, India, Gift, Farmers

ਸਾਉਣੀ ਲਈ ਐਮਐਸਪੀ ਵਾਧੇ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ

  • ਝੋਨੇ ਦਾ ਘੱਟੋ-ਘੱਟ ਸਮਰੱਥਨ ਮੁੱਲ 1750 ਰੁਪਏ ਪ੍ਰਤੀ ਕੁਇੰਟਲ

ਨਵੀਂ ਦਿੱਲੀ, (ਏਜੰਸੀ)। ਸਰਕਾਰ ਨੇ ਸਾਉਣੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰੱਥਨ ਮੁੱਲ (ਐਮਐਸਪੀ) ਲਾਗਤ ਦਾ ਡੇਢ ਗੁਣਾ ਕਰਨ ਦੇ ਆਪਣੇ ਵਾਅਦਿਆਂ ਨੂੰ ਅੱਜ ਪੂਰਾ ਕਰਦਿਆਂ ਝੋਨੇ ਦਾ ਐਮਐਸਪੀ 1750 ਰੁਪਏ ਪ੍ਰਤੀ ਕੁਇੰਟਲ, ਬਾਜਰੇ ਦਾ 1950, ਮੱਕੇ ਦਾ 1700 ਤੇ ਕਪਾਹ ਦਾ ਐਮਐਸਪੀ 5150 ਰੁਪਏ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਦੀ ਹੋਈ। ਮੀਟਿੰਗ ‘ਚ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟੋ ਸਮਰੱਥਨ ਮੁੱਲ ‘ਚ ਵਾਧਾ ਕਰਨ ਦੇ ਖੇਤੀ ਮੰਤਰਾਲੇ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਗਈ। (Central Govt)

ਸਰਕਾਰ ਨੇ ਝੋਨੇ ਦਾ ਘੱਟੋ-ਘੱਟ ਸਮਰੱਥਨ ਮੁੱਲ 1750 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ ਜਦੋਂਕਿ ਤਿਲ ਦਾ ਘੱਟੋ-ਘੱਟ ਸਮਰੱਥਨ ਮੁੱਲ 6249 ਰੁਪਏ, ਉੜਦ ਦਾ 5600 ਰੁਪਏ, ਸੋਇਆਬੀਨ ਦਾ 3399 ਰੁਪਏ ਪ੍ਰਤੀ ਕੁਇੰਟਲ ਤੇ ਕਪਾਹ ਦਾ ਘੱਟੋ-ਘੱਟ ਸਮਰੱਥਨ ਮੁੱਲ 5150 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਜਵਾਰ ਦਾ ਐਮਐਸਪੀ 2430 ਰੁਪਏ, ਮੂੰਗ ਦਾ 6975, ਅਰਹਰ 5675, ਰਾਗੀ 2897, ਮੂੰਗਫ਼ਲੀ ਛਿਲਕਾ ਦਾ 4890, ਸੂਰਜਮੁਖੀ ਦਾ 5388 ਤੇ ਰਾਮਤਿਲ ਦਾ 5877 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।