ਸਰਕਾਰ ਦੀ ਨਕਾਮੀ ਤੇ ਨਿਰਦੋਸ਼ਾਂ ਦੇ ਕਤਲ
ਪੰਜਾਬ ‘ਚ ਕਾਨੂੰਨ ਪ੍ਰਬੰਧ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ ‘ਚ ਆ ਗਏ ਹਨ ਜਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈ ‘ਚ ਡੇਰਾ ਸੱਚਾ ਸੌਦਾ ਦੇ ਇੱਕ ਸ਼ਰਧਾਲੂ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਮਲਾਵਰ ਸੀਸੀਟੀਵੀ ਕੈਮਰੇ ‘ਚ ਕਤਲ ਕਰਦੇ ਸਾਫ਼ ਨਜ਼ਰ ਆ ਰਹੇ ਹਨ ਪਰ 24 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ ਦਰਅਸਲ ਪੁਲਿਸ ਢਾਂਚੇ ਦੀਆਂ ਖਾਮੀਆਂ ਦਾ ਇਲਮ ਸਮਾਜ ਵਿਰੋਧੀ ਅਨਸਰਾਂ ਨੂੰ ਵੀ ਹੈ ਤੇ ਉਹ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ‘ਚ ਕਾਮਯਾਬ ਹੋ ਰਹੇ ਹਨ ਅਸਲ ‘ਚ ਡੇਰਾ ਸ਼ਰਧਾਲੂਆਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਹਾਰ ਹੋ ਰਿਹਾ ਹੈ
ਡੇਰਾ ਸ਼ਰਧਾਲੂਆਂ ਖਿਲਾਫ਼ ਹਿੰਸਾ ਦਾ ਇਹ ਪਹਿਲਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ 6 ਸ਼ਰਧਾਲੂ ਹਿੰਸਾ ਦੇ ਸ਼ਿਕਾਰ ਹੋ ਚੁੱਕੇ ਹਨ ਜਿਨ੍ਹਾਂ ਦੇ ਕਾਤਲਾਂ ਨੂੰ ਲੱਭਣ ਤੇ ਸਜ਼ਾ ਦੇਣ ਦਾ ਕੰਮ ਕਿਸੇ ਤਣਪੱਤਣ ਨਹੀਂ ਲੱਗਿਆ ਜੇਕਰ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਈ ਹੁੰਦੀ ਤਾਂ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਦੀਆਂ ਮਾਨਵਤਾ ਭਲਾਈ ‘ਚ ਵਿਸ਼ਵ ਰਿਕਾਰਡ ਬਣਾ ਚੁੱਕੇ ਡੇਰਾ ਸ਼ਰਧਾਲੂਆਂ ‘ਤੇ ਜ਼ੁਲਮ ਬੇਹੱਦ ਨਿੰਦਣਯੋਗ ਘਟਨਾ ਹੈ ਜੱਗੋਂ ਤੇਰਵੀਂ ਤਾਂ ਉਦੋਂ ਹੋ ਗਈ ਜਦੋਂ ਡੇਰਾ ਸ਼ਰਧਾਲੂਆਂ ਦਾ ਨਾਂਅ ਬੇਅਦਬੀ ਮਾਮਲੇ ‘ਚ ਸ਼ਾਮਲ ਕਰ ਦਿੱਤਾ ਗਿਆ ਸੀਬੀਆਈ ਆਪਣੀ ਚਾਰ ਸਾਲਾਂ ਦੀ ਜਾਂਚ ਕਰਕੇ ਸਾਰੇ ਡੇਰਾ ਸ਼ਰਧਾਲੂਆਂ ਨੂੰ ਬੇਗੁਨਾਹ ਕਰਾਰ ਦੇ ਚੁੱਕੀ ਹੈ
ਇਸ ਦੇ ਬਾਵਜੂਦ ਪੰਜਾਬ ਪੁਲਿਸ ਨੇ ਬਰਾਬਰ ਜਾਂਚ ਕਰਕੇ ਸਿਰਫ਼ ਦੋ ਦਿਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੇਰਾ ਸ਼ਰਧਾਲੂਆਂ ਖਿਲਾਫ਼ ਚਲਾਨ ਵੀ ਪੇਸ਼ ਕਰ ਦਿੱਤਾ ਪੁਲਿਸ ਦੀ ਇਸ ਤਰ੍ਹਾਂ ਦੀ ਕਾਰਵਾਈ ਕਈ ਸਵਾਲ ਖੜੇ ਕਰਦੀ ਹੈ ਡੇਰਾ ਸ਼ਰਧਾਲੂਆਂ ਦੀ ਨਿਰਦੋਸ਼ਤਾ ਦਾ ਇੱਕ ਹੋਰ ਸਬੂਤ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਹੈ,
ਜਿਸ ਵਿੱਚ ਕਿਧਰੇ ਵੀ ਡੇਰਾ ਸ਼ਰਧਾਲੂਆਂ ਦਾ ਜ਼ਿਕਰ ਨਹੀਂ ਸੀ ਪੁਲਿਸ ਵੱਲੋਂ ਕੇਸ ਨੂੰ ਵਾਰ ਵਾਰ ਦਿੱਤੇ ਗਏ ਨਵੇਂ ਮੋੜ ਹੀ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰਦੇ ਹਨ ਦਰਅਸਲ ਪੰਜਾਬ ਪੁਲਿਸ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ‘ਚ ਨਾਕਾਮ ਰਹੀ ਹੈ ਸਿਆਸੀ ਅਦਲਾ ਬਦਲੀਆਂ ਤੋਂ ਬਾਅਦ ਬਦਲੇਖੋਰੀ ਦੀ ਭਾਵਨਾ ਉਹਨਾਂ ਡੇਰਾ ਸ਼ਰਧਾਲੂਆਂ ਨੂੰ ਬੇਅਦਬੀ ਦੇ ਮਾਮਲਿਆਂ ‘ਚ ਫਸਾ ਦਿੱਤਾ ਜੋ ਸਾਰੇ ਧਰਮਾਂ ਦਾ ਅਦਬ ਕਰਨ ਵਾਲੇ ਹਨ ਪੰਜਾਬ ਪਹਿਲਾਂ ਵੀ ਅੱਤਵਾਦ ਦਾ ਸੰਤਾਪ ਹੰਢਾ ਚੁੱਕਾ ਹੈ ਅਤੇ ਕੁਝ ਤਾਕਤਾਂ ਪੰਜਬ ਦੇ ਅਮਨ ਚੈਨ ਨੂੰ ਫ਼ਿਰ ਲਾਬੂ ਲਾਉਣ ‘ਚ ਜੁਟੀਆਂ ਹੋਈਆਂ ਹਨ ਸਰਕਾਰ ਪੂਰੀ ਇਮਾਨਦਾਰੀ, ਇੱਛਾ ਸ਼ਕਤੀ ਤੇ ਦ੍ਰਿੜਤਾ ਨਾਲ ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਦਾ ਪਰਦਾਫਾਸ਼ ਕਰੇ, ਇਸੇ ਵਿੱਚ ਹੀ ਪੰਜਾਬ ਦਾ ਭਲਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.