Omicron ‘ਤੇ ਸਰਕਾਰ ਅਲਰਟ : ਰਾਜਸਥਾਨ ਵਿੱਚ ਵੈਰੀਅੰਟ ਦੇ 21 ਨਵੇਂ ਮਾਮਲੇ ਮਿਲੇ

ਦੇਸ਼ ’ਚ ਹੁਣ ਓਮੀਕਰੋਨ ਦੇ ਕੁੱਲ  437 ਕੇਸ

(ਸੱਚ ਕਹੂੰ ਨਿਊ਼ਜ਼) ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਓਮੀਕਰੋਨ ਸਮਤੇ ਕੋਵਿਡ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਕੇਰਲ, ਮਹਾਂਰਾਸ਼ਟਰ ਤੇ ਮਿਜੌਰਮ ਸਮੇਤ 10 ਸੂਬਿਆਂ ’ਚ ਕੇਂਦਰੀ ਦਲ ਤਾਇਨਾਤ ਕੀਤਾ ਹੈ। ਜੋ ਰੋਜ਼ਾਨਾ ਸ਼ਾਮ ਨੂੰ ਆਪਣੀ ਰਿਪੋਰਟ ਦੇਣਗੇ. ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਕੇਰਲ਼, ਮਹਾਂਰਾਸ਼ਟਰ, ਤਮਿਨਲਾਡੂ਼, ਪੱਛਮੀ ਬੰਗਾਲ, ਮਿਜੌਰਮ, ਕਰਨਾਟਕ਼, ਬਿਹਾਰ, ਉਤਰ ਪ੍ਰਦੇਸ਼, ਝਾਰਖੰਡ ਤੇ ਪੰਜਾਬ ’ਚ ਕੇਂਦਰੀ ਦਲ ਤਾਇਨਾਤ ਕੀਤਾ ਗਿਆ। ਇਹ ਦਲ ਰੋਜ਼ਾਨਾ ਸ਼ਾਮ ਨੂੰ ਆਪਣੀ ਰਿਪੋਰਟ ਦੇਣਗੇ।

ਮੰਤਰਾਲੇ ਨੇ ਕਿਹਾ ਹੈ ਕਿ ਇਹ ਟੀਮਾਂ ਉਨ੍ਹਾਂ ਰਾਜਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ ਜਿੱਥੇ ਕੋਵਿਡ-19 ਦੇ ਮਾਮਲੇ ਵਧਣ ਦੀਆਂ ਰਿਪੋਰਟਾਂ ਹਨ ਜਾਂ ਓਮੀਕਰੋਨ ਦੇ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇਹ ਟੀਮਾਂ ਉਨ੍ਹਾਂ ਰਾਜਾਂ ਵਿੱਚ ਵੀ ਭੇਜੀਆਂ ਗਈਆਂ ਹਨ ਜਿੱਥੇ ਕੋਵਿਡ ਦਾ ਟੀਕਾਕਰਨ ਰਾਸ਼ਟਰੀ ਔਸਤ ਤੋਂ ਘੱਟ ਹੈ। ਇਹ ਟੀਮਾਂ ਕੋਵਿਡ ਟੀਕਾਕਰਨ, ਹਸਪਤਾਲਾਂ ਵਿੱਚ ਬਿਸਤਰਿਆਂ ਦੀ ਉਪਲਬਧਤਾ, ਕੋਵਿਡ ਟੈਸਟਿੰਗ ਅਤੇ ਜੀਨੋਮ ਸੀਕਵੈਂਸਿੰਗ ਆਦਿ ਦੀ ਦੇਖਭਾਲ ਕਰਨਗੀਆਂ। ਦੂਜੇ ਪਾਸੇ ਰਾਜਸਥਾਨ ਵਿੱਚ ਓਮਿਕਰੋਨ ਦੇ ਇੱਕ ਦਿਨ ਵਿੱਚ 21 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 11 ਲੋਕ ਜੈਪੁਰ, 6 ਅਜਮੇਰ, 3 ਉਦੈਪੁਰ ਅਤੇ ਇੱਕ ਮਹਾਰਾਸ਼ਟਰ ਤੋਂ ਹਨ।

ਹੁਣ ਤੱਕ, ਰਾਜ ਵਿੱਚ 22 ਓਮੀਕਰੋਨ ਪਾਜ਼ੇਟਿਵ ਮਰੀਜ਼ ਸਨ ਜੋ ਹੁਣ ਲਗਭਗ ਦੁੱਗਣੇ ਹੋ ਕੇ 43 ਹੋ ਗਏ ਹਨ। ਰਾਜਸਥਾਨ ਹੁਣ ਦੇਸ਼ ਦਾ ਤੀਜਾ ਸਭ ਤੋਂ ਵੱਧ ਓਮੀਕਰੋਨ ਸਕਾਰਾਤਮਕ ਰਾਜ ਬਣ ਗਿਆ ਹੈ। ਰਾਜਸਥਾਨ ਦੇ ਬਰਾਬਰ ਮਹਾਰਾਸ਼ਟਰ ਵਿੱਚ 108, ਦਿੱਲੀ ਵਿੱਚ 79 ਅਤੇ ਗੁਜਰਾਤ ਵਿੱਚ 43 ਮਾਮਲੇ ਹਨ। ਦੇਸ਼ ਵਿੱਚ ਹੁਣ ਓਮਿਕਰੋਨ ਦੇ ਕੁੱਲ 437 ਮਾਮਲੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ