ਵਿਵਾਦਾਂ ‘ਚ ਵੀ ਰਹੇ ਹਨ ਉੱਪ ਰਾਸ਼ਟਰਪਤੀ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ

Vice President Election, Gopal Krishna Gandhi, Controversy, UPA Candidate

ਜਗਦੀਪ ਸਿੱਧੂ, ਸਰਸਾ: ਪੱਛਮੀ ਬੰਗਾਲ ਦੇ 2004 ਤੋਂ 2009 ਤੱਕ ਰਾਜਪਾਲ ਰਹੇ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਕਾਂਗਰਸ ਸਮੇਤ 18 ਵਿਰੋਧੀ ਦਲਾਂ ਨੇ ਪੰਜ ਅਗਸਤ ਨੂੰ ਹੋਣ ਜਾ ਰਹੀ ਉੱਪ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਵਜੋਂ ਐਲਾਨਿਆ ਹੈ ਸਿਆਸੀ ਮਾਹਿਰਾਂ ਅਨੁਸਾਰ ਗੋਪਾਲ ਕ੍ਰਿਸ਼ਨ ਗਾਂਧੀ ਦਾ ਨਾਂਅ ਅੱਗੇ ਕਰਕੇ ਵਿਰੋਧੀ ਪਾਰਟੀਆਂ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਕੀਤੀ ਹੈ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸਭ ਤੋਂ ਛੋਟੇ ਪੋਤੇ ਗੋਪਾਲ ਕ੍ਰਿਸ਼ਨ ਗਾਂਧੀ ਦੀਆਂ ਪਰਿਵਾਰਕ ਜੜਾਂ ਗੁਜਰਾਤ ਨਾਲ ਜੁੜੀਆਂ ਹੋਣ ਕਾਰਨ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਂਅ ਦੇ ਐਲਾਨ ਨਾਲ ਭਾਜਪਾ ਲਈ ਵੀ ਉਮੀਦਵਾਰ ਚੁਣਨਾ ਸੌਖਾ ਕੰਮ ਨਹੀਂ ਹੋਵੇਗਾ

ਗੋਪਾਲ ਕ੍ਰਿਸ਼ਨ ਗਾਂਧੀ ਦਾ ਜਨਮ 22 ਅਪਰੈਲ, 1945 ਨੂੰ ਦਿੱਲੀ ‘ਚ ਪਿਤਾ ਦੇਵਦਾਸ ਗਾਂਧੀ ਤੇ ਮਾਂ ਲਕਸ਼ਮੀ ਗਾਂਧੀ ਦੇ ਘਰ ਹੋਇਆ ਗੋਪਾਲ ਕ੍ਰਿਸ਼ਨ ਗਾਂਧੀ ਨੇ ਸੇਂਟ ਸਟੀਫੇਂਸ ਕਾਲਜ ਤੋਂ ਇੰਗਲ਼ਿਸ਼ ਸਾਹਿਤ ‘ਚ ਮਾਸਟਰ ਡਿਗਰੀ ਕੀਤੀ
ਗੋਪਾਲ ਕ੍ਰਿਸ਼ਨ ਗਾਂਧੀ ਹੁਣ ਤੱਕ ਕਈ ਅਹੁਦਿਆਂ ‘ਤੇ ਰਹਿ ਚੁੱਕੇ ਹਨ 1968 ਤੋਂ 1992 ਤੱਕ ਉਹ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ‘ਚ ਰਹੇ 1985 ਤੋਂ 1987 ਤੱਕ ਉਹ ਉੱਪ ਰਾਸ਼ਟਰਪਤੀ ਦੇ ਸਕੱਤਰ ਅਹੁਦੇ ‘ਤੇ ਰਹੇ ਸਾਲ 1987 ਤੋਂ

1992 ਤੱਕ ਉਹ ਰਾਸ਼ਟਰਪਤੀ ਦੇ ਸੰਯੁਕਤ ਸਕੱਤਰ ਅਤੇ 1997 ‘ਚ ਰਾਸ਼ਟਰਪਤੀ ਦੇ ਸਕੱਤਰ ਬਣੇ

ਗੋਪਾਲ ਕ੍ਰਿਸ਼ਨ ਗਾਂਧੀ ਯੂਨਾਈਟਿਡ ਕਿੰਗਡਮ (ਯੂਕੇ) ‘ਚ ਭਾਰਤੀ ਹਾਈਕਮਿਸ਼ਨ ‘ਚ ਸੰਸਕ੍ਰਿਤਕ ਮੰਤਰੀ ਤੇ ਲੰਦਨ ‘ਚ ਨਹਿਰੂ ਸੈਂਟਰ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ ਗਾਂਧੀ ਨੇ ਲਿਸੋਟੋ ‘ਚ ਵੀ ਭਾਰਤੀ ਹਾਈ ਕਮਿਸ਼ਨਰ ਦਾ ਅਹੁਦਾ ਵੀ ਸੰਭਾਲਿਆ ਸੀ ਗੋਪਾਲ ਕ੍ਰਿਸ਼ਨ ਗਾਂਧੀ ਸਾਲ 2000 ‘ਚ ਸ੍ਰੀਲੰਕਾ ‘ਚ ਭਾਰਤੀ ਹਾਈ ਕਮਿਸ਼ਨਰ, 2002 ‘ਚ ਨਾਰਵੇ ‘ਚ ਭਾਰਤੀ ਰਾਜਦੂਤ ਤੇ ਆਈਸਲੈਂਡ ‘ਚ ਵੀ ਬਤੌਰ ਭਾਰਤੀ ਰਾਜਦੂਤ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ

ਗਾਂਧੀ ਨੇ ਲਿਖੀਆਂ ਹਨ 9 ਪੁਸਤਕਾਂ

ਨੌਕਰਸ਼ਾਹ ਤੋਂ ਲੈ ਕੇ ਰਾਜਨੀਤਿਕ ਰਾਜਦੂਤ ਤੱਕ ਦੇ ਲੰਬੇ ਅਨੁਭਵ ਦੇ ਧਨੀ ਗੋਪਾਲ ਕ੍ਰਿਸ਼ਨ ਗਾਂਧੀ ਲੇਖਨ ਅਤੇ ਬੌਧਿਕ ਜਗਤ ‘ਚ ਵੀ ਆਪਣੀ ਖਾਸ ਪਹਿਚਾਣ ਰੱਖਦੇ ਹਨ ਉਹ ਹੁਣ ਤਕ ਹਿੰਦੀ ਤੇ ਅੰਗਰੇਜ਼ੀ ਵਿੱਚ 9 ਦੇ ਕਰੀਬ ਕਿਤਾਬਾਂ ਵੀ ਲਿਖ ਚੁੱਕੇ ਹਨ
ਹਿੰਦੀ ਪੁਸਤਕਾਂ
* ਸਾਰਾਨਮ (ਅੰਗਰੇਜ਼ੀ ਪੁਸਤਕ ਰਿਫਊਜ਼ ਤੋਂ ਪਰਵਰਤਿਤ)
* ਦਾਰਾ ਸ਼ੂਕੋ (ਇੱਕ ਕਵਿਤਾ ਦੇ ਰੂਪ ‘ਚ ਨਾਟਕ)
* ਕੋਈ ਅੱਛਾ ਸਾ ਲੜਕਾ (ਏ ਸੁਟੇਬਲ ਬੁਆਏ ਤੋਂ ਪਰਵਰਤਿਤ)
ਅੰਗਰੇਜ਼ੀ ਪੁਸਤਕਾਂ
* ਗਾਂਧੀ ਤੇ ਦੱਖਣੀ ਅਫਰੀਕਾ
* ਗਾਂਧੀ ਤੇ ਸ੍ਰੀਲੰਕਾ
* ਨਹਿਰੂ ਤੇ ਸ੍ਰੀਲੰਕਾ
* ਇੰਡੀਆ ਹਾਊਸ, ਕੋਲੰਬੋ: ਪੋਰਟਰੇਟ ਆਫ ਏ ਰੈਜੀਡੈਂਸ
* ਗਾਂਧੀ ਇਜ਼ ਗੋਨ: ਹੂਅ ਵਿਲ ਗਾਇਡ ਅੱਸ ਨਾਓ?
* ਏ ਫਰੈਂਕ ਫਰੈਂਡਸ਼ਿਪ: ਗਾਂਧੀ ਤੇ ਬੰਗਾਲ

ਗਾਂਧੀ ਨਾਲ ਜੁੜਿਆ ਵਿਵਾਦ

ਗੋਪਾਲ ਕ੍ਰਿਸ਼ਨ ਗਾਂਧੀ ਨਾਲ ਉਨ੍ਹਾਂ ਦੇ ਇੱਕ ਬਿਆਨ ਕਾਰਨ ਵਿਵਾਦ ਵੀ ਜੁੜਿਆ ਹੋਇਆ ਹੈ ਸੀਬੀਆਈ ਦੇ 15ਵੇਂ ਡੀ ਪੀ ਕੋਹਲੀ ਮੈਮੋਰੀਅਲ ਲੈਕਚਰ ‘ਚ ਹਾਜ਼ਰ 3 ਹਜ਼ਾਰ ਦੇ ਕਰੀਬ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਗੋਪਾਲ ਕ੍ਰਿਸ਼ਨ ਗਾਂਧੀ ਨੇ ਸੀਬੀਆਈ ਨੂੰ ਸਰਕਾਰ ਦੀ ਗੁਲਾਮ ਕਰਾਰ ਦੇ ਦਿੱਤਾ ਸੀ ਉਨ੍ਹਾਂ ਕਿਹਾ ਸੀ ਕਿ ਸੀਬੀਆਈ ਇਮਾਨਦਾਰੀ ਨਾਲ ਕੰਮ ਨਾ ਕਰਕੇ ਸਿਰਫ ਸਰਕਾਰ ਨੂੰ ਖੁਸ਼ ਕਰਨ ‘ਚ ਲੱਗੀ ਹੋਈ ਹੈ ਗਾਂਧੀ ਦੇ ਇਸ ਬਿਆਨ ਕਾਰਨ ਕਈ ਦਿਨਾਂ ਤੱਕ ਵਿਵਾਦ ਚੱਲਦਾ ਰਿਹਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।