ਅਣਪਛਾਤਿਆਂ ਨੇ ਔਰਤਾਂ ਕੋਲੋਂ ਲੁੱਟਿਆ 25 ਤੋਲੇ ਸੋਨਾ ਤੇ ਨਗਦੀ

Anonymous, Persons, Gold, Cash, Looted, widows

ਘਰ ‘ਚ ਇਕੱਲੀਆਂ ਰਹਿੰਦੀਆਂ ਦੋ ਵਿਧਵਾਵਾਂ ਨੂੰ ਬੰਦੀ ਬਣਾ ਕੇ ਦਿੱਤਾ ਘਟਨਾ ਨੂੰ ਅੰਜ਼ਾਮ

ਅਸ਼ੋਕ ਵਰਮਾ, ਬਠਿੰਡਾ: ਸਥਾਨਕ ਸ਼ਹਿਰ ਦੀ ਵੀਰ ਕਲੋਨੀ ਵਿੱਚ ਅੱਜ ਸਵੇਰੇ ਚਾਰ ਵਜੇ ਦੋ ਵਿਧਵਾ ਔਰਤਾਂ ਨੂੰ ਹਥਿਆਰਾਂ ਦੀ ਨੋਕ ‘ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਲੋਕ ਸਵੇਰੇ ਘਰ ਦਾ ਦਰਵਾਜ਼ਾ ਖੜਕਾ ਕੇ ਘਰ ਅੰਦਰ ਦਾਖਲ ਹੋ ਗਏ ਅਤੇ ਘਰੋਂ ਕਰੀਬ 25 ਤੋਲੇ ਸੋਨਾ, ਇੱਕ ਲੈਪਟੋਪ ਅਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਇਨ੍ਹਾਂ ਵਿਅਕਤੀਆਂ ਦੀ ਭਾਲ ‘ਚ ਜੁਟੀ ਹੋਈ ਹੈ।

ਐੱਸਐੱਚਓ ਕੋਤਵਾਲੀ ਦਵਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਦੀ ਵੀਰ ਕਲੋਨੀ ਵਿੱਚ ਕੋਠੀ ਨੰਬਰ 163 ਵਿੱਚ ਦੋ ਵਿਧਵਾ ਔਰਤਾਂ ਰਹਿੰਦੀਆਂ ਹਨ ਜਿਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਹਨ ਅਤੇ ਦੋਵੇਂ ਹੀ ਬੈਂਕ ਵਿੱਚ ਕੰਮ ਕਰਦੀਆਂ ਹਨ। ਪੁਲਿਸ ਮੁਤਾਬਕ ਅੱਜ ਸਵੇਰੇ ਉਨ੍ਹਾਂ ਦੇ ਘਰ ਦੀ ਘੰਟੀ ਵੱਜੀ ਅਤੇ ਦਰਵਾਜ਼ਾ ਖੁੱਲ੍ਹਦੇ ਹੀ ਕੁਝ ਲੋਕ ਅੰਦਰ ਦਾਖਲ ਹੋਏ ਅਤੇ ਔਰਤਾਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਦੀਆਂ ਅੱਖਾਂ ਬੰਨ੍ਹ ਕੇ ਉਨ੍ਹਾਂ ਤੋਂ ਘਰ ਦਾ ਕੀਮਤੀ ਸਮਾਨ 25 ਤੋਲੇ  ਸੋਨਾ, ਲੈਪਟੋਪ ਅਤੇ ਪੈਸੇ ਲੈ ਕੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਔਰਤਾਂ ਵੱਲੋਂ ਮੀਡੀਆ ਨੂੰ ਕਿਸੇ ਵੀ ਗੱਲ ਦਾ ਜਵਾਬ ਨਾ ਦੇਣਾ ਇਸ ਘਟਨਾ ‘ਤੇ ਸਵਾਲ ਖੜੇ ਕਰ ਰਿਹਾ ਹੈ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।