ਸੀਬੀਐੱਸਈ ਬੋਰਡ ਦਾ ਨਵਾਂ ਐਲਾਨ, ਜਾਣੋ ਕਿਵੇਂ ਹੋਣਗੀਆਂ ਪ੍ਰੀਖਿਆਵਾਂ

CBSE board, Take, 10th & 12th Exam, new announces, Education

15 ਦਿਨ ਘੱਟ ਸਮਾਂ ਲੱਗੇਗਾ

ਨਵੀਂ ਦਿੱਲੀ: ਸੈਂਟਰਲ ਬੋਰਡ ਆਫ਼ ਸੈਕੰਡਰੀ ਸਿੱਖਿਆ (ਸੀਬੀਐੱਸਈ) ਹੁਣ ਦਸਵੀਂ, ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਇਕੱਠੀਆਂ ਦੋ ਸ਼ਿਫ਼ਟਾਂ ਵਿੱਚ ਕਰਵਾਏਗਾ ਜਿਸ ਨਾਲ ਡੇਢ ਮਹੀਨੇ ਤੱਕ ਚੱਲਣ ਵਾਲੀਆਂ ਪ੍ਰੀਖਿਆਵਾਂ ਇੱਕ ਮਹੀਨੇ ਵਿੱਚ ਪੂਰੀਆਂ ਕਰ ਲਈਆਂ ਜਾਣਗੀਆਂ। ਬੋਰਡ ਪ੍ਰੀਖਿਆ ਵਿੱਚ ਸੁਧਾਰ ਲਈ ਬਣੀਆਂ ਕਮੇਟੀਆਂ ਵੱਲੋਂ ਇਹ ਸੁਝਾਅ ਬੋਰਡ ਚੇਅਰਮੈਨ ਆਰ.ਕੇ. ਚਤੁਰਵੇਦੀ ਨੂੰ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਪ੍ਰੀਖਿਆ ਲੰਮੇ ਸਮੇਂ ਤੱਕ ਚੱਲਣੀ ਬੋਰਡ ਲਈ ਚੁਣੌਤੀ ਬਣਦਾ ਜਾ ਰਿਹਾ ਹੈ। ਬਾਰ੍ਹਵੀਂ ਦੇ 45 ਸਬਜੈਕਟ ਦੀ ਪ੍ਰੀਖਿਆ ਹੁੰਦੀ ਹੈ ਪਰ ਮੇਨ ਸਬਜੈਕਟ 5 ਹੁੰਦੇ ਹਨ ਅਤੇ ਇੱਕ ਸਬਜੈਕਟ ਆਪਸ਼ਨਲ ਹੁੰਦਾ ਹੈ। ਬੋਰਡ ਇਸ ‘ਤੇ ਵਿਚਾਰ ਕਰ ਰਿਹਾ ਹੈ ਕਿ ਇਨ੍ਹਾਂ ਆਪ੍ਰਸ਼ਨਲ ਸਬਜੈਕਟਾਂ ਤੋਂ ਛੁਟਕਾਰਾ ਮਿਲ ਸਕੇ।

ਹੁਣ ਇੱਕ ਦਿਨ ਦਸਵੀਂ ਦਾ ਪੇਪਰ ਰੱਖਿਆ ਜਾਂਦਾ ਹੈ, ਦੂਜੇ ਦਿਨ ਬਾਰ੍ਹਵੀਂ ਦਾ ਪਰ ਹੁਣ ਬੋਰਡ ਇੱਕ ਸੈੱਟ ਵਿੱਚ ਪੇਪਰ ਲਵੇਗਾ। ਇਸ ਨਾਲ ਇੱਕ ਸੈੱਟ ਦੀ ਹੀ ਮਾਰਕਿੰਗ ਸਕੀਮ ਬਣੇਗੀ ਅਤੇ ਉੱਤਰ ਸ਼ੀਟ ਚੈੱਕ ਕਰਨ ਵਿੱਚ ਵੀ ਘੱਟ ਸਮਾਂ ਲੱਗੇਗਾ।

ਫਰਵਰੀ ਵਿੱਚ ਹੋਣੀਆਂ ਪ੍ਰੀਖਿਆਵਾਂ

ਬੋਰਡ ਪ੍ਰੀਖਿਆ ਹੁਣ ਦੇਸ਼ ਭਰ ਵਿੱਚ ਫਰਵਰੀ ਵਿੱਚ ਲਈਆਂ ਜਾਣਗੀਆਂ, ਇਸ ਸਮੇਂ ਜ਼ਿਆਦਾ ਗਰਮੀ ਨਹੀਂ ਹੁੰਦੀ। ਵਿਦਿਆਰਥੀਆਂ ਲਈ ਮੌਸਮ ਵੀ ਠੀਕ ਰਹੇਗਾ। ਪਹਿਲੀ ਸ਼ਿਫਟ ਵਿੱਚ ਬਾਰ੍ਹਵੀਂ ਅਤੇ ਦੂਜੀ ਸ਼ਿਫ਼ਟ ਵਿੱਚ ਦਸਵੀਂ ਦੇ ਪੇਪਰ ਲਏ ਜਾਣਗੇ। ਉੱਤਰ ਸ਼ੀਟ ਚੈੱਕ ਕਰਨ ਲਈ ਵੀ ਬੋਰਡ ਨੂੰ ਕਾਬਲ ਅਧਿਆਪਕ ਮਿਲਣਗੇ। ਇਨ੍ਹਾਂ ਮੁੱਦਿਆਂ ‘ਤੇ ਸੁਧਾਰ ਲਈ ਕਮੇਟੀਆਂ ਚੰਗੀ ਤਰ੍ਹਾਂ ਪੜ੍ਹਾਈ ਕਰ ਰਹੀਆਂ ਹਨ। ਸੱਤਵੇਂ ਤਨਖਾਹ ਕਮਿਸ਼ਨ ਦੇ ਤਹਿਤ ਸਰਕਾਰੀ ਮੁਲਾਜ਼ਮ ਦੀ ਤਨਖਾਹ ਵਧਾਈ ਗਈ ਹੈ। ਹਰ ਸਾਲ ਕਰੀਬ 26 ਵਿਦਿਆਰਥੀ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਦਿੰਦੇ ਹਨ, ਜਿਨ੍ਹਾਂ ਦੀਆਂ ਕਰੀਬ 1.5 ਕਰੋੜ ਉੱਤਰ ਸੀਟਾਂ ਚੈੱਕ ਕੀਤੀਆਂ ਜਾਂਦੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।