Haryana Railway News: ਕੈਥਲ (ਸੱਚ ਕਹੂੰ ਨਿਊਜ਼)। ਰੇਲਵੇ ਦੇ ਦਿੱਲੀ ਡਿਵੀਜ਼ਨ ਦੇ ਡੀਆਰਐਮ ਸੁਖਬੀਰ ਸਿੰਘ ਨੇ ਬੁੱਧਵਾਰ ਨੂੰ ਕੈਥਲ ਰੇਲਵੇ ਸਟੇਸ਼ਨ ਦਾ ਅਚਨਚੇਤ ਨਿਰੀਖਣ ਕੀਤਾ। ਇਸ ਨਿਰੀਖਣ ਦੀ ਸੂਚਨਾ ਮਿਲਦੇ ਹੀ ਰੇਲਵੇ ਦਾ ਸਮੁੱਚਾ ਸਟਾਫ ਚੌਕਸ ਹੋ ਗਿਆ ਤੇ ਸਟੇਸ਼ਨ ਦੇ ਚੌਗਿਰਦੇ ’ਚ ਸਫਾਈ ਤੇ ਪੁਖਤਾ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ। ਨਿਰੀਖਣ ਦੌਰਾਨ ਡੀਆਰਐਮ ਨੇ ਸਟੇਸ਼ਨ ਕੰਪਲੈਕਸ ’ਚ ਪਲੇਟਫਾਰਮਾਂ, ਰੇਲਵੇ ਲਾਈਨਾਂ, ਪਾਰਕਿੰਗ ਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਲਈ। ਇਸ ਦੌਰਾਨ ਜਦੋਂ ਡੀਆਰਐਮ ਨੇ ਐਂਟਰੀ ਸਬੰਧੀ ਸਟੇਸ਼ਨ ਦੇ ਬਾਹਰ ਦੌਰਾ ਕੀਤਾ ਤਾਂ ਉਨ੍ਹਾਂ ਸਟਾਫ ਤੋਂ ਮੇਨ ਗੇਟ ਬਾਰੇ ਜਾਣਕਾਰੀ ਲਈ। Haryana Railway News
ਇਹ ਖਬਰ ਵੀ ਪੜ੍ਹੋ : Imd Alert: ਸਾਵਧਾਨ! ਪੰਜਾਬ ਤੇ ਹਰਿਆਣਾ ’ਚ ਇਸ ਦਿਨ ਤੱਕ ਸ਼ੀਤ ਲਹਿਰ ਦਾ ਅਲਰਟ, ਮੀਂਹ ਦੀ ਸੰਭਾਵਨਾ
ਇਸ ’ਤੇ ਸਟੇਸ਼ਨ ਮਾਸਟਰ ਨਰਿੰਦਰ ਸ਼ਰਮਾ ਨੇ ਕਿਹਾ ਕਿ ਇੱਥੇ ਕੋਈ ਮੇਨ ਗੇਟ ਨਹੀਂ ਹੈ। ਇਸ ’ਤੇ ਡੀਆਰਐਮ ਨੇ ਉਨ੍ਹਾਂ ਨਾਲ ਆਏ ਅਧਿਕਾਰੀਆਂ ਨੂੰ ਸਟੇਸ਼ਨ ਦੇ ਮੁੱਖ ਗੇਟ ’ਤੇ ਨਾਕਾਬੰਦੀ ਕਰਨ ਦੀ ਹਦਾਇਤ ਕੀਤੀ। ਡੀਆਰਐਮ ਦੇ ਦੌਰੇ ਦੌਰਾਨ ਟਰੱਕ ਯੂਨੀਅਨ ਦੇ ਮੈਂਬਰਾਂ ਨੇ ਮਾਲ ਗੋਦਾਮ ਦੇ ਪਲੇਟਫਾਰਮ ’ਤੇ ਰਸਤਾ ਬਣਾਉਣ ਦੀ ਮੰਗ ਵੀ ਕੀਤੀ। ਇਸ ਦੇ ਨਾਲ ਹੀ ਗੀਤਾ ਜਯੰਤੀ ਐਕਸਪ੍ਰੈਸ ਤੇ ਦੁਪਹਿਰ ਵੇਲੇ ਰੁਕੀਆਂ ਰੇਲ ਗੱਡੀਆਂ ਬਾਰੇ ਵੀ ਸਟੇਸ਼ਨ ਸੁਪਰਡੈਂਟ ਤੋਂ ਜਾਣਕਾਰੀ ਲਈ ਗਈ। ਦੱਸ ਦੇਈਏ ਕਿ ਸਤੰਬਰ ’ਚ ਵੀ ਦਿੱਲੀ ਤੇ ਕੁਰੂਕਸ਼ੇਤਰ ਤੋਂ ਕੈਥਲ ਰੇਲਵੇ ਸਟੇਸ਼ਨ ਪਹੁੰਚੀ ਟੀਮ ਨੇ ਰੇਲਵੇ ਸਟੇਸ਼ਨ ਦਾ ਮੁਆਇਨਾ ਕੀਤਾ ਸੀ। ਇਸ ਟੀਮ ’ਚ 8 ਦੇ ਕਰੀਬ ਮੈਂਬਰ ਸ਼ਾਮਲ ਸਨ। ਜਿਸ ’ਚ ਕੁਰੂਕਸ਼ੇਤਰ-ਨਰਵਾਣਾ ਰੇਲਵੇ ਸੈਕਸ਼ਨ ਦੇ ਸੀਨੀਅਰ ਸੈਕਸ਼ਨ ਇੰਜਨੀਅਰ ਜੇਕੇਅਰੋੜਾ ਮੁੱਖ ਤੌਰ ’ਤੇ ਹਾਜ਼ਰ ਸਨ।
5 ਸਾਲ ਪਹਿਲਾਂ ਬਣਵਾਈ ਗਈ ਸੀ ਪਾਰਕਿੰਗ | Haryana Railway News
ਕਰੀਬ ਪੰਜ ਸਾਲ ਪਹਿਲਾਂ ਰੇਲਵੇ ਨੇ ਕੈਥਲ ਰੇਲਵੇ ਸਟੇਸ਼ਨ ’ਤੇ 5 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਸਨ। ਇਨ੍ਹਾਂ ਕੰਮਾਂ ਤਹਿਤ ਪਾਰਕਿੰਗ, ਟਿਕਟ ਹਾਊਸ, ਵੇਟਿੰਗ ਰੂਮ, ਸਟੇਸ਼ਨ ਸੁਪਰਡੈਂਟ ਰੂਮ ਤੇ ਇੰਟਰਲਾਕ ਸਿਸਟਮ ਦਾ ਨਿਰਮਾਣ ਕੀਤਾ ਗਿਆ। ਹੁਣ ਕਰੀਬ ਪੰਜ ਸਾਲ ਬਾਅਦ ਰੇਲਵੇ ਵੱਲੋਂ ਸਟੇਸ਼ਨ ’ਤੇ ਮੁੜ ਵਿਕਾਸ ਕਾਰਜ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ।
154 ਸਾਲ ਪੁਰਾਣਾ ਕੈਥਲ ਦਾ ਰੇਲਵੇ ਸਟੇਸ਼ਨ
ਕੈਥਲ ਰੇਲਵੇ ਸਟੇਸ਼ਨ ਲਗਭਗ 154 ਸਾਲ ਪੁਰਾਣਾ ਹੈ। ਇਸ ਦੀ ਸਥਾਪਨਾ ਬ੍ਰਿਟਿਸ਼ ਸ਼ਾਸਨ ਦੌਰਾਨ ਹੋਈ ਸੀ। ਉਸ ਸਮੇਂ ਕੈਥਲ ਵਿੱਚ ਚੌਲਾਂ ਦਾ ਚੰਗਾ ਵਪਾਰ ਹੋਣ ਕਾਰਨ ਅੰਗਰੇਜ਼ਾਂ ਨੇ ਨਰਵਾਣਾ ਤੋਂ ਕੁਰੂਕਸ਼ੇਤਰ ਵਾਇਆ ਕੈਥਲ ਤੱਕ ਨਵੀਂ ਰੇਲਵੇ ਲਾਈਨ ਵਿਛਾਈ ਸੀ। ਇਨ੍ਹਾਂ 150 ਸਾਲਾਂ ’ਚ ਹੁਣ ਤੱਕ ਇਸ ਲਾਈਨ ’ਤੇ ਸਿਰਫ ਬਿਜਲੀਕਰਨ ਹੀ ਹੋਇਆ ਹੈ। ਜਦੋਂਕਿ ਸਟੇਸ਼ਨਾਂ ’ਤੇ ਵਿਕਾਸ ਕਾਰਜ ਉਮੀਦ ਮੁਤਾਬਕ ਨਹੀਂ ਹੋਏ। ਦਿੱਲੀ ਡਿਵੀਜ਼ਨ ਦੇ ਡੀਆਰਐਮ ਸੁਖਬੀਰ ਸਿੰਘ ਕੈਥਲ ਰੇਲਵੇ ਸਟੇਸ਼ਨ ਪਹੁੰਚੇ ਸਨ। ਉਨ੍ਹਾਂ ਇੱਥੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਟੇਸ਼ਨ ਦਾ ਕੋਈ ਮੇਨ ਗੇਟ ਨਹੀਂ ਹੈ ਜਿਸ ਨੂੰ ਡੀਆਰਐਮ ਨੇ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਅੱਗੇ ਕੁਝ ਹੋਰ ਮੰਗਾਂ ਵੀ ਰੱਖੀਆਂ ਹਨ। ਟਰੇਨਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਨਰਿੰਦਰ ਸ਼ਰਮਾ, ਸਟੇਸ਼ਨ ਮਾਸਟਰ, ਕੈਥਲ