ਸੰਸੈਕਸ 500 ਅੰਕ ਤੋਂ ਉੱਪਰ ਤੇ ਨਿਫਟੀ 40 ਅੰਕ ਹੋਇਆ ਉੱਚਾ
ਮੁੰਬਈ (ਏਜੰਸੀ)। ਦੇਸ਼ ‘ਚ ਸ਼ੇਅਰ ਬਜ਼ਾਰ (Stock Market) ਵੀਰਵਾਰ ਨੂੰ ਤੇਜ਼ੀ ਨਾਲ ਖੁੱਲ੍ਹੇ। Good News ਸੰਸੈਕਸ 500 ਅੰਕ ਤੋਂ ਉੱਪਰ ਅਤੇ ਨਿਫਟੀ 40 ਅੰਕ ਉੱਚਾ ਖੁੱਲ੍ਹਿਆ। ਕਰੋਨਾ ਵਾਇਰਸ ਨੂੰ ਲੈ ਕੇ ਇੱਕ ਪੰਦਰ੍ਹਵਾੜੇ ਤੋਂ ਜ਼ਿਆਦਾ ਸਮੇਂ ਤੋਂ ਸ਼ੇਅਰ ਬਜ਼ਾਰ Share Bazar ‘ਚ ਭਾਰੀ ਉਥਲ-ਪੁਥਲ ਜਾਰੀ ਹੈ। ਕੱਲ੍ਹ ਬੀਐੱਸਈ ਦਾ ਸੰਸੈਕਸ 1861.75 ਅੰਕ ਉੱਛਲ ਕੇ 28535.78 ਅੰਕ ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ਼ (ਐੱਨਐੱਸਈ) ਦਾ ਨਿਫਟੀ 516.80 ਅੰਕ ਚਮਕ ਕੇ 8317.85 ਅੰਕ ‘ਤੇ ਰਿਹਾ ਸੀ। ਅੱਜ ਸ਼ੇਅਰ ਬਜ਼ਾਰ ਕੱਲ੍ਹ ਤੋਂ 28535.78 ਅੰਕ ਦੇ ਮੁਕਾਬਲੇ 29073.71 ਅੰਕ ‘ਤੇ 537.93 ਅੰਕ ‘ਤੇ ਉੱਪਰ ਖੁੱਲ੍ਹਿਆ ਅਤੇ ਇਸ ਤੋਂ ਤੁਰੰਤ ਬਾਅਦ ਬਿਕਵਾਲੀ ਦਾ ਦਬਾਅ ਨਜ਼ਰ ਆਇਆ।
- ਫਿਲਹਾਲ ਸੰਸੈਕਸ 28677.17 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ।
- ਨਿਫਟੀ 41 ਅੰਕ ਵਧ ਕੇ 8359.20 ਅੰਕ ‘ਤੇ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।