ਸਰਕਾਰ ਵੱਲੋਂ ਗੰਨੇ ਦੇ ਭਾਅ ’ਚ 10 ਰੁਪਏ ਵਾਧਾ | Agriculture News
- ਹੁਣ ਪੰਜਾਬ ਵਿੱਚ ਕਿਸਾਨਾਂ ਨੂੰ 391 ਦੀ ਥਾਂ ’ਤੇ ਮਿਲਣਗੇ 401 ਰੁਪਏ | Agriculture News
ਚੰਡੀਗੜ੍ਹ (ਅਸ਼ਵਨੀ ਚਾਵਲਾ)। Agriculture News: ਪੰਜਾਬ ਸਰਕਾਰ ਨੇ ਸੋਮਵਾਰ ਨੂੰ ਗੰਨਾ ਕਾਸ਼ਤਕਾਰਾਂ ਨੂੰ ਤੋਹਫ਼ਾ ਦਿੰਦੇ ਹੋਏ ਗੰਨੇ ਦੇ ਭਾਅ ਵਿੱਚ 10 ਰੁਪਏ ਦਾ ਵਾਧਾ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਕਿਸਾਨਾਂ ਨੂੰ ਪੰਜਾਬ ਵਿੱਚ ਗੰਨੇ ਦਾ ਪ੍ਰਤੀ ਕੁਇੰਟਲ 391 ਰੁਪਏ ਦੀ ਥਾਂ ’ਤੇ 401 ਰੁਪਏ ਮਿਲਣਗੇ। ਹਾਲਾਂਕਿ ਸਰਕਾਰੀ ਅਤੇ ਪ੍ਰਾਈਵੇਟ ਗੰਨਾ ਮਿਲ ਮਾਲਕ ਕਿਸਾਨਾਂ ਨੂੰ ਅਗੇਤੀਆਂ ਕਿਸਮਾਂ ਲਈ 339.50 ਅਤੇ ਦਰਮਿਆਨੀਆਂ ਤੇ ਪਛੇਤੀਆਂ ਲਈ 329.50 ਰੁਪਏ ਪ੍ਰਤੀ ਕੁਇੰਟਲ ਦੀ ਅਦਾਇਗੀ ਕੀਤੀ ਜਾਵੇਗੀ, ਜਦੋਂ ਕਿ ਸਰਕਾਰ ਵੱਲੋਂ ਆਪਣੀ ਜੇਬ੍ਹ ਵਿੱਚੋਂ ਪ੍ਰਤੀ ਕੁਇੰਟਲ 61.50 ਰੁਪਏ ਸਬਸਿਡੀ ਦੇ ਰੂਪ ਵਿੱਚ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਹੀ ਅਦਾਇਗੀ ਕੀਤੀ ਜਾਵੇਗੀ। Agriculture News
ਇਹ ਖਬਰ ਵੀ ਪੜ੍ਹੋ : Body Donation: ਭੈਣ ਅਮਨਦੀਪ ਕੌਰ ਇੰਸਾਂ ਨੇ ਜਾਂਦੇ-ਜਾਂਦੇ ਵੀ ਨਿਭਾਇਆ ਇਨਸਾਨੀਅਤ ਦਾ ਫਰਜ਼
ਇਸ ਦੇ ਨਾਲ ਹੀ ਅਗੇਤੀ ਗੰਨੇ ਦੀ ਫਸਲ ਲਈ ਕਿਸਾਨਾਂ ਨੂੰ 401 ਰੁਪਏ ਤਾਂ ਦਰਮਿਆਨੀਆਂ ਤੇ ਪਿਛੇਤੀਆਂ ਗੰਨੇ ਦੀ ਫਸਲ ਲਈ 391 ਰੁਪਏ ਕੁੱਲ ਮਿਲਾ ਕੇ ਮਿਲਣਗੇ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਵਾਧੇ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਰੇਟ ਹੋ ਗਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਕਾਫ਼ੀ ਜ਼ਿਆਦਾ ਫਾਇਦਾ ਹੋਵੇਗਾ। ਹਾਲਾਂਕਿ ਗੰਨਾ ਕਾਸ਼ਤਕਾਰਾਂ ਵੱਲੋਂ ਰੇਟ ਵਿੱਚ 11 ਤੋਂ 20 ਰੁਪਏ ਤੱਕ ਦਾ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਪੰਜਾਬ ਸਰਕਾਰ ਵੱਲੋਂ ਇਸ਼ਾਰਾ ਕੀਤਾ ਗਿਆ ਸੀ ਕਿ 11 ਰੁਪਏ ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਸੋਮਵਾਰ ਨੂੰ ਗੰਨੇ ਦੇ ਰੇਟ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। Agriculture News