ਸਾਡੇ ਨਾਲ ਸ਼ਾਮਲ

Follow us

16.4 C
Chandigarh
Monday, February 16, 2026
More
    Home Breaking News Agniveer Rall...

    Agniveer Rally: ਖੁਸ਼ਖਬਰੀ, ਪੰਜਾਬ ਦੇ ਇਸ ਸ਼ਹਿਰ ’ਚ ਹੋਵੇਗੀ ਅਗਨੀਵੀਰ ਭਰਤੀ ਰੈਲੀ, ਹੁਣੇ ਵੇਖੋ

    Agniveer Rally
    Agniveer Rally: ਖੁਸ਼ਖਬਰੀ, ਪੰਜਾਬ ਦੇ ਇਸ ਸ਼ਹਿਰ ’ਚ ਹੋਵੇਗੀ ਅਗਨੀਵੀਰ ਭਰਤੀ ਰੈਲੀ, ਹੁਣੇ ਵੇਖੋ

    ਜਲੰਧਰ (ਸੱਚ ਕਹੂੰ ਨਿਊਜ਼)। Agniveer Rally: ਭਾਰਤੀ ਫੌਜ ’ਚ ਅਗਨੀਵੀਰ ਵਜੋਂ ਭਰਤੀ ਲਈ 6 ਤੋਂ 13 ਨਵੰਬਰ ਤੱਕ ਸਰਕਾਰੀ ਸਪੋਰਟਸ ਕਾਲਜ ਜਲੰਧਰ ’ਚ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ’ਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉਮੀਦਵਾਰ ਹਿੱਸਾ ਲੈਣਗੇ। ਤਿਆਰੀਆਂ ਦਾ ਜਾਇਜ਼ਾ ਲੈਣ ਲਈ ਐਸਡੀਐਮ ਜਲੰਧਰ-1 ਰਣਦੀਪ ਸਿੰਘ ਨੇ ਬੁੱਧਵਾਰ ਨੂੰ ਭਰਤੀ ਵਾਲੀ ਥਾਂ ’ਤੇ ਫੌਜ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ

    Read This : Indian Railways News: ਖੁਸ਼ਖਬਰੀ, ਭਾਰਤੀ ਰੇਲ ਵਿਭਾਗ ਇਨ੍ਹਾਂ ਸ਼ਹਿਰਾਂ ’ਚ ਵਿਛਾਵੇਗਾ 137 ਕਿਲੋਮੀਟਰ ਨਵੀਂ ਰੇਲਵੇ ਲਾਈ…

    ਕਿ ਭਰਤੀ ਰੈਲੀ ਦੌਰਾਨ ਉਮੀਦਵਾਰਾਂ ਦੀ ਰਿਹਾਇਸ਼, ਖਾਣ-ਪੀਣ ਦਾ ਪ੍ਰਬੰਧ, ਭਰਤੀ ਵਾਲੀ ਥਾਂ ’ਤੇ ਟੈਂਟ, ਪਾਵਰ ਬੈਕਅਪ, ਇੰਟਰਨੈੱਟ, ਸੀਸੀਟੀਵੀ, ਟਰੈਫਿਕ ਕੰਟਰੋਲ, ਬੈਰੀਕੇਡਿੰਗ, ਪਖਾਨੇ, ਫਾਇਰ ਬ੍ਰਿਗੇਡ, ਐਂਬੂਲੈਂਸ ਆਦਿ ਦਾ ਪ੍ਰਬੰਧ ਕੀਤਾ ਜਾਵੇ। ਸਮੇਂ ਸਿਰ ਤੇ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਦੱਸਿਆ ਕਿ ਇਸ ਭਰਤੀ ਰੈਲੀ ਵਿੱਚ ਉਹ ਉਮੀਦਵਾਰ ਭਾਗ ਲੈਣ ਦੇ ਯੋਗ ਹੋਣਗੇ, ਜਿਨ੍ਹਾਂ ਨੇ ਪਹਿਲਾਂ ਹੀ ਭਾਰਤੀ ਫੌਜ ਦੀ ਵੈੱਬਸਾਈਟ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ। Agniveer Rally

    LEAVE A REPLY

    Please enter your comment!
    Please enter your name here