Good habits | ਚੰਗੀਆਂ ਆਦਤਾਂ

Good Habits

Good habits | ਚੰਗੀਆਂ ਆਦਤਾਂ

Good Habits

ਰੋਜ਼ ਸਵੇਰੇ ਜਲਦੀ ਉੱਠ ਕੇ,
ਸਭ ਨੂੰ ਫਤਿਹ ਬੁਲਾਈਏ।
ਫਿਰ ਯੋਗ ਜਾਂ ਕਸਰਤ ਕਰਕੇ,
ਸਰੀਰ ਸੁਡੋਲ ਬਣਾਈਏ।
ਨਹਾ ਧੋ ਕੇ ਸੋਹਣੇ ਬਣ ਕੇ,
ਆਨਲਾਈਨ ਕਲਾਸ ਲਗਾਈਏ।
ਪੜ੍ਹੀਏ, ਲਿਖੀਏ ਚਿੱਤ ਲਗਾ ਕੇ,
ਗਿਆਨ ਦਾ ਦੀਪ ਜਗਾਈਏ।
ਵਕਤ ਸਿਰ ਕੰਮ ਨਿਪਟਾ ਕੇ,
ਕਦਰ ਸਮੇਂ ਦੀ ਪਾਈਏ।
ਆਪਣੇ ਕੰਮ ਸਭ ਆਪ ਕਰਕੇ,
ਦੂਜਿਆਂ ਤੋਂ ਬੋਝ ਘਟਾਈਏ।
ਲੋੜਵੰਦਾਂ ਦੀ ਸੇਵਾ ਕਰਕੇ,
ਆਪਣਾ ਫਰਜ਼ ਨਿਭਾਈਏ।
ਵੱਡਿਆਂ ਦਾ ਸਤਿਕਾਰ ਕਰਕੇ,
ਛੋਟਿਆਂ ਤੋਂ ਆਦਰ ਪਾਈਏ।
ਚੰਗੀਆਂ ਆਦਤਾਂ ਅਪਣਾ ਕੇ,
ਜੀਵਨ ਨੂੰ ਸਫਲ ਬਣਾਈਏ।
ਜੀਵਨ ਨੂੰ ਸਫਲ ਬਣਾਈਏ।
ਹਰਜਿੰਦਰ ਕੌਰ,
ਹੈਡ ਟੀਚਰ,  ਸ. ਪ. ਸ. ਬੱਸੀ ਮਰੂਫ,
ਹੁਸ਼ਿਆਰਪੁਰ

ਸਾਫ-ਸਫਾਈ

ਕੋਰੋਨਾ ਵਾਇਰਸ ਜਾਨ ਦਾ ਦੁਸ਼ਮਣ,
ਇੱਕ ਦੇਸ਼ ਨਹੀਂ ਜਹਾਨ ਦਾ ਦੁਸ਼ਮਣ।
ਅੱਜ ਮਨੁੱਖ ਇਸ ਤੋਂ ਪਰੇਸ਼ਾਨ,
ਹਰ ਦਿਨ ਰਹਿੰਦਾ ਸਾਵਧਾਨ।
ਇਸ ਵਿਸ਼ਾਣੂ ਦੀ ਦਵਾ ਨਾ ਕੋਈ,
ਸਾਇੰਸ ਖੋਜ ਵਿਚ ਲੱਗੀ ਹੋਈ।
ਇਸ ਤੋਂ ਬਚਣ ਦਾ ਇੱਕ ਉਪਚਾਰ,
ਹੱਥਾਂ ਨੂੰ ਧੋਈਏ ਵਾਰ-ਵਾਰ।
ਬਿਨ ਮਾਸਕ ਨਾ ਬਾਹਰ ਜਾਈਏ,
ਆਪਸ ਵਿਚ ਦੂਰੀ ਬਣਾਈਏ।
ਜਦ ਵੀ ਘਰ ਤੋਂ ਬਾਹਰ ਹੋਵੋ,
ਘਰ ਆ ਕੇ ਮੂੰਹ, ਪੈਰ ਵੀ ਧੋਵੋ।
ਸਾਫ ਸਫਾਈ ਦਾ ਰੱਖ ਖਿਆਲ,
ਨਜਿੱਠਣਾ ਹੈ ਮਹਾਂਮਾਰੀ ਨਾਲ।
ਹਰਿੰਦਰ ਸਿੰਘ ਗੋਗਨਾ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋ. 98723-25960

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.