ਹੁਣ ਸੋਨੂੰ ਪੂਰਾ ਕਰੇਗਾ ਆਈਏਐਸ ਬਣਨ ਦਾ ਸੁਪਨਾ, ਐੱਲਨ ’ਚ ਹੋਇਆ ਦਾਖਲਾ
(ਸੱਚ ਕਹੂੰ ਨਿਊਜ਼)
ਕੋਟਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸਾਹਮਣੇ ਆਪਣੀ ਪੜ੍ਹਾਈ ਦੀ ਗੱਲ ਕਰਕੇ ਸੁਰਖੀਆਂ ’ਚ ਆਏ ਸੋਨੂੰ ਆਈਏਐਸ ਬਣਨ ਦਾ ਸੁਪਨਾ ਲੈ ਕੇ ਰਾਜਸਥਾਨ ਦੇ ਕੋਟਾ ਪਹੰਚ ਗਏ । ਸੋਨੂੰ ਦੇ ਚਾਚੇ ਨੇ ਉਸ ਨੂੰ 12 ਜੂਨ ਨੂੰ ਐਲਨ ਅਕੈਡਮੀ ’ਚ ਭਰਤੀ ਕਰਵਾਇਆ।
ਇਸ ਦੇ ਨਾਲ ਹੀ ਸੰਸਥਾ ਦੇ ਡਾਇਰੈਕਟਰ ਬਿ੍ਰਜੇਸ਼ ਮਹੇਸ਼ਵਰੀ ਨੇ ਵੀ ਮੱਦਦ ਦਾ ਹੱਥ ਵਧਾਇਆ ਹੈ ਅਤੇ ਸੋਨੂੰ ਦੀ ਪੜ੍ਹਾਈ ਦਾ ਸਾਰਾ ਖਰਚਾ ਖੁਦ ਚੁੱਕਣ ਦਾ ਭਰੋਸਾ ਦਿੱਤਾ ਹੈ। ਇਸ ਬਾਰੇ ਸੋਨੂੰ ਦੇ ਚਾਚਾ ਰਣਜੀਤ ਕੁਮਾਰ ਦਾ ਕਹਿਣਾ ਹੈ ਕਿ ਸੋਨੂੰ ਹੁਣ ਆਪਣਾ ਸੁਪਨਾ ਪੂਰਾ ਕਰ ਸਕੇਗਾ। ਸੰਸਥਾ ਦੇ ਡਾਇਰੈਕਟਰ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਕੋਈ ਫੀਸ ਨਹੀਂ ਲਈ।
ਦੱਸ ਦੇਈਏ ਕਿ ਹਰਨੌਤ ਬਲਾਕ ਦੇ ਨੀਮਾਕੋਲ ਦੇ ਸੋਨੂੰ ਨੇ ਆਪਣੀ ਪੜ੍ਹਾਈ ’ਚ ਰੁਕਾਵਟਾਂ ਅਤੇ ਪਿਤਾ ਦੀ ਨਸ਼ੇ ਦੀ ਆਦਤ ਦਾ ਮੁੱਦਾ ਸੀਐਸ ਨਿਤੀਸ਼ ਕੁਮਾਰ ਦੇ ਸਾਹਮਣੇ ਚੁੱਕਿਆ ਸੀ, ਉਦੋਂ ਹੀ ਸੋਨੂੰ ਮੀਡੀਆ ਦੀਆਂ ਸੁਰਖੀਆਂ ਬਣ ਗਿਆ ਸੀ, ਇਸ ਦੇ ਨਾਲ ਹੀ ਅਭਿਨੇਤਾ ਸੋਨੂੰ ਸੂਦ ਤੋਂ ਲੈ ਕੇ ਬਿਹਾਰ ਦੇ ਸਾਬਕਾ ਸੀਐਮ ਲਾਲੂ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਨੇ ਵੀ ਮੱਦਦ ਦਾ ਹੱਥ ਵਧਾਇਆ ਸੀ।
ਪਰ ਸੋਨੂੰ ਨੇ ਇਹ ਸਭ ਪਾਸੇ ਕਰ ਦਿੱਤਾ। ਦਾਖ਼ਲਾ ਲੈਣ ਤੋਂ ਬਾਅਦ ਸੋਨੂੰ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਜੋ ਲੋਕ ਉਸ ਖ਼ਿਲਾਫ ਬੋਲਦੇ ਸਨ, ਉਨ੍ਹਾਂ ਦੀ ਬੋਲਤੀ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਸ ਦੇ ਚਾਚੇ ’ਤੇ ਲੱਗੇ ਦੋਸ਼ ਬੇਬੁਨਿਆਦ ਹਨ। ਹੁਣ ਉਹ ਆਪਣੀ ਪੜ੍ਹਾਈ ’ਤੇ ਧਿਆਨ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ