ਜਾਣੋ MCX ਸੋਨੇ ਦੀਆਂ ਕੀਮਤਾਂ | Gold Price Today
ਨਵੀਂ ਦਿੱਲੀ (ਏਜੰਸੀ)। Gold Price Today: ਸੋਨੇ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਜਾਰੀ ਹੈ, ਜਿਸ ਕਾਰਨ ਨਿਵੇਸ਼ਕਾਂ ਦੀ ਨਜ਼ਰ ਅਮਰੀਕਾ ਦੇ ਮੈਕਰੋ ਡੇਟਾ ’ਤੇ ਹੈ। ਮਾਰਕੀਟ ਮਾਹਿਰਾਂ ਨੇ ਅੱੈਮਸੀਐੱਕਸ ਸੋਨੇ ਦੀਆਂ ਕੀਮਤਾਂ ਬਾਰੇ ਕੁਝ ਵਿਚਾਰ ਸਾਂਝੇ ਕੀਤੇ। ਇਕ ਮੀਡੀਆ ਰਿਪੋਰਟ ਮੁਤਾਬਕ ਸੋਮਵਾਰ ਸਵੇਰੇ ਘਰੇਲੂ ਵਾਇਦਾ ਬਾਜ਼ਾਰ ’ਚ ਸੋਨੇ ’ਚ ਨਰਮੀ ਵੇਖਣ ਨੂੰ ਮਿਲੀ, ਜਿਸ ਕਾਰਨ ਇਸ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ। ਕਿਉਂਕਿ ਅਮਰੀਕੀ ਡਾਲਰ ਹੋਰ ਮੁਦਰਾਵਾਂ ਦੇ ਮੁਕਾਬਲੇ ਮਜ਼ਬੂਤ ਹੋਇਆ ਹੈ। ਇੰਨਾ ਹੀ ਨਹੀਂ, ਨਿਵੇਸ਼ਕਾਂ ਨੇ ਯੂਐਸ ਫੈਡਰਲ ਰਿਜ਼ਰਵ ਵੱਲੋਂ ਹੋਰ ਦਰਾਂ ’ਚ ਕਟੌਤੀ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਇਸ ਹਫਤੇ ਮਹਿੰਗਾਈ ਤੇ ਜੀਡੀਪੀ ਪ੍ਰਿੰਟ ਸਮੇਤ ਮੁੱਖ ਯੂਐਸ ਮੈਕਰੋ ਡੇਟਾ ’ਤੇ ਵੀ ਨਜ਼ਰ ਰੱਖੀ। 5 ਦਸੰਬਰ ਦੀ ਮਿਆਦ ਲਈ ਐੱਮਸੀਐੱਕਸ ਸੋਨੇ ਦੀਆਂ ਕੀਮਤਾਂ ਸਵੇਰੇ 9:15 ਵਜੇ 0.40 ਫੀਸਦੀ ਘੱਟ ਕੇ 78, 218 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਹੀਆਂ ਸਨ।
Read This : Sangrur News: ਬਿਰਧ ਆਸ਼ਰਮ ਜਾ ਕੇ ਇਸ ਤਰ੍ਹਾਂ ਮਨਾਈ ਤਿਉਹਾਰਾਂ ਦੀ ਖੁਸ਼ੀ