ਚੋਰੀ ਕਰਨ ਵਾਲੇ ਤਿੰਨ ਜਣੇ ਕਾਬੂ, 143 ਤੋਲੋ ਸੋਨਾ ਅਤੇ 103 ਤੋਲੇ ਚਾਂਦੀ ਬਰਾਮਦ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਤਿੰਨ ਜਣਿਆ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਇਨ੍ਹਾਂ ਕੋਲੋਂ 143 ਤੋਲੇ ਸੋਨਾ ਅਤੇ 103 ਤੋਲੇ ਚਾਂਦੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀ ਭੂਪਿੰਦਰ ਸਿੰਘ ਪੁੱਤਰ ਲੇਟ ਨਰਿੰਦਰ ਸਿੰਘ ਵਾਸੀ ਜੱਟਾ ਵੱਲਾ ਚੋਤਰਾ ਪਟਿਆਲਾ ਨੇ ਇਤਲਾਹ ਦਿੱਤੀ ਸੀ ਕਿ 16-17 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਘਰ ਵਿੱਚੋਂ ਨਾ ਮਾਲੂਮ ਵਿਅਕਤੀਆਂ ਨੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। (Thief Caught)
ਮੁਲਜ਼ਮਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ, ਘਰ ਦਾ ਜਿੰਦਾ ਤੋੜ ਕੇ ਕੀਤੀ ਸੀ ਚੋਰੀ
ਇਸ ਸਬੰਧੀ ਐਸਪੀ ਸਿਟੀ ਸਰਫ਼ਰਾਜ ਆਲਮ ਅਤੇ ਸੰਜੀਵ ਸਿੰਗਲਾ ਡੀਐਸਪੀ ਸਿਟੀ 1 ਦੀ ਅਗਵਾਈ ਹੇਠ ਥਾਣਾ ਕੋਤਵਾਲੀ ਪਟਿਆਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਸੁੱਖਵਿੰਦਰ ਸਿੰਘ ਗਿੱਲ ਅਤੇ ਉਹਨਾ ਦੀ ਪੁਲਿਸ ਪਾਰਟੀ ਡੂੰਘਾਈ ਨਾਲ ਤਫਤੀਸ ਕਰਦਿਆ ਅਦਿਤਿਆ ਉਰਫ ਬਿਹਾਰੀ ਪੁੱਤਰ ਲੇਟ ਸਾਗਰ, ਰਾਜਾ ਪੁੱਤਰ ਜਸਪਾਲ ਵਾਸੀਆਨ ਭੀਮ ਨਗਰ ਢੇਹਾ ਕਲੋਨੀ ਪਟਿਆਲਾ ਅਤੇ ਅੰਜਲੀ ਪਤਨੀ ਰਾਜਾ ਨੂੰ ਨਾਮਜਦ ਕੀਤਾ ਗਿਆ। ਉਕਤ ਤਿੰਨਾਂ ਨੂੰ ਵੱਖ-ਵੱਖ ਥਾਵਾ ਤੋਂ ਗਿ੍ਰਫਤਾਰ ਕੀਤਾ ਗਿਆ। (Thief Caught)
ਅਦਿਤਿਆ ਨੂੰ ਵੱਡੀ ਨਦੀ ਪੁਲ ਪਟਿਆਲਾ ਤੋਂ ਗਿ੍ਰਫਤਾਰ ਕਰਕੇ ਉਸ ਪਾਸੋ ਹੁਣ ਤੱਕ 868 ਗ੍ਰਾਮ ਸੋਨਾ ਅਤੇ 418 ਗ੍ਰਾਮ ਚਾਂਦੀ, ਰਾਜਾ ਪਾਸੋ 542 ਗ੍ਰਾਮ ਸੋਨਾ ਅਤੇ 615 ਗ੍ਰਾਮ ਸਿਲਵਰ ਅਤੇ ਅੰਜਲੀ ਨੂੰ ਰਾਜਪੁਰਾ ਚੁੰਗੀ ਤੋਂ ਗਿ੍ਰਫਤਾਰ ਕਰਕੇ ਇਸ ਕੋਲੋ 25 ਗ੍ਰਾਮ ਸੋਨਾ ਬ੍ਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆ ਕੋਲੋਂ 143 ਤੋਲੋ ਸੋਨਾ ਅਤੇ 103 ਤੋਲੇ ਚਾਂਦੀ ਬਰਾਮਦ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ISRO ਅਗਲੇ ਮਹੀਨੇ ਕਰਨ ਜਾ ਰਹੀ ਇਹ ਵੱਡਾ ਕੰਮ, ਦੁਨੀਆ ਹੈਰਾਨ!
ਹੁਣ ਤੱਕ ਦੀ ਕੀਤੀ ਗਈ ਤਫਤੀਸ ਤੋਂ ਸਾਹਮਣੇ ਆਇਆ ਹੈ ਕਿ ਸ਼ਿਕਾਇਤ ਕਰਤਾ ਆਪਣੇ ਘਰ ਨੂੰ ਬਾਹਰ ਤੋਂ ਤਾਲਾ ਲਗਾ ਕੇ ਪਰਿਵਾਰ ਸਮੇਤ ਮੱਥਾ ਟੇਕਣ ਲਈ ਗਿਆ ਸੀ। ਅਦਿਤਿਆ ਅਤੇ ਰਾਜਾ ਉਸ ਏਰੀਆ ਵਿੱਚ ਸਵੇਰੇ ਘੁੰਮ ਰਹੇ ਸਨ ਜਦੋਂ ਇਨ੍ਹਾਂ ਨੇ ਤਾਲਾ ਲੱਗਾ ਦੇਖਿਆ ਤਾਂ ਘਰ ਦਾ ਤਾਲਾ ਤੋੜ ਕੇ ਦਾਖਿਲ ਹੋ ਕੇ ਅੰਦਰ ਪਈ ਅਲਮਾਰੀ ਦਾ ਤਾਲਾ ਤੋੜ ਕੇ ਉਸ ਵਿੱਚੋ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਐਸਐਸਪੀ ਅਨੁਸਾਰ ਇਨ੍ਹਾਂ ਵਿਅਕਤੀਆਂ ਉੱਪਰ ਪਹਿਲਾ ਵੀ ਸ਼ਰਾਬ ਅਤੇ ਚੋਰੀ ਦੇ ਮੁੱਕਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਅੰਦਰ ਕਿਸੇ ਵੀ ਸਰਾਰਤੀ ਲੋਕਾਂ ਨੂੰ ਬਖਸਿਆ ਨਹੀਂ ਜਾਵੇਗਾ। Thief Caught