MCX Gold Price Today: ਨਵੀਂ ਦਿੱਲੀ (ਏਜੰਸੀ)। ਲਗਾਤਾਰ 3 ਮਹੀਨਿਆਂ ਤੋਂ ਵਧ ਰਹੀ ਸੋਨੇ ਦੀ ਕੀਮਤ ਅੱਜ ਫਿਰ ਤੋਂ ਡਿੱਗ ਗਈ। ਨਵੰਬਰ ਮਹੀਨੇ ’ਚ ਭਾਰਤ ’ਚ ਸੋਨੇ ਦੀਆਂ ਕੀਮਤਾਂ ’ਚ ਕਰੀਬ 2.60 ਫੀਸਦੀ ਦੀ ਗਿਰਾਵਟ ਆਈ ਹੈ। ਸੋਨੇ ’ਚ ਇਸ ਗਿਰਾਵਟ ਦਾ ਕਾਰਨ ਇਜ਼ਰਾਈਲ-ਹਿਜ਼ਬੁੱਲਾ ਜੰਗਬੰਦੀ ਦਾ ਐਲਾਨ ਤੇ ਅਮਰੀਕੀ ਡਾਲਰ ਦੀਆਂ ਵਧਦੀਆਂ ਕੀਮਤਾਂ ਨੂੰ ਮੰਨਿਆ ਜਾ ਰਿਹਾ ਹੈ। Gold Price Today
ਇਹ ਖਬਰ ਵੀ ਪੜ੍ਹੋ : IND vs AUS Adelaide Test: ਅਸਟਰੇਲੀਆ ਦੀਆਂ ਮੁਸ਼ਕਲਾਂ ਵਧੀਆਂ, ਸੱਟ ਕਾਰਨ ਇਹ ਖਿਡਾਰੀ ਐਡੀਲੇਡ ਟੈਸਟ ਤੋਂ ਬਾਹਰ
ਵਸਤੂ ਬਾਜ਼ਾਰ ਦੇ ਮਾਹਰਾਂ ਮੁਤਾਬਕ ਉਸ ਸਮਝੌਤੇ ਦੀ ਉਲੰਘਣਾ ਦੇ ਦੋਸ਼ਾਂ ਦੇ ਬਾਵਜੂਦ ਰੂਸ-ਯੂਕਰੇਨ ਯੁੱਧ ਤੇ ਇਜ਼ਰਾਈਲ-ਹਿਜ਼ਬੁੱਲਾ ਜੰਗਬੰਦੀ ਸਮਝੌਤੇ ’ਚ ਨਵੇਂ ਸਿਰੇ ਤੋਂ ਤਣਾਅ ਤੇ ਭਾਰਤ ’ਚ ਵਿਆਹਾਂ ਦੇ ਸੀਜ਼ਨ ਕਾਰਨ ਸੋਨੇ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਮਾਹਿਰਾਂ ਨੇ ਕਿਹਾ ਕਿ ਐੱਮਸੀਐੱਕਸ ’ਤੇ ਸੋਨੇ ਦੀ ਕੀਮਤ 78,800 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ ਕਿਉਂਕਿ ਆਉਣ ਵਾਲਾ ਸਮਾਂ ਸੋਨਾ ਖਰੀਦਣ ਦਾ ਹੈ, ਜਿਸ ਨੂੰ ਸਕਾਰਾਤਮਕ ਮੰਨਿਆ ਜਾਂਦਾ ਹੈ।
ਘਰੇਲੂ ਬਾਜ਼ਾਰਾਂ ’ਚ ਸੋਨੇ ਦੀਆਂ ਕੀਮਤਾਂ ’ਚ 2.60 ਫੀਸਦੀ ਦੀ ਗਿਰਾਵਟ | Gold Price Today
ਮਿਲੀ ਜਾਣਕਾਰੀ ਮੁਤਾਬਕ ਐਸਐਸ ਵੈਲਥਸਟ੍ਰੀਟ ਦੀ ਸੰਸਥਾਪਕ ਸੁਗੰਧਾ ਸਚਦੇਵਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੋਨੇ ਦੀਆਂ ਕੀਮਤਾਂ ’ਚ 3 ਮਹੀਨਿਆਂ ਦੇ ਵਾਧੇ ਤੋਂ ਬਾਅਦ, ਭੂ-ਰਾਜਨੀਤਿਕ ਜੋਖਮਾਂ ਕਾਰਨ ਘਰੇਲੂ ਬਾਜ਼ਾਰਾਂ ’ਚ ਸੋਨੇ ਦੀਆਂ ਕੀਮਤਾਂ ’ਚ 2.60 ਫੀਸਦੀ ਦੀ ਗਿਰਾਵਟ ਦਰਜ਼ ਕੀਤੀ ਗਈ ਹੈ। ਇਸ ਗਿਰਾਵਟ ਦਾ ਮੁੱਖ ਕਾਰਨ ਇਜ਼ਰਾਈਲ-ਹਿਜ਼ਬੁੱਲਾ ਜੰਗਬੰਦੀ ਸਮਝੌਤੇ ਦੀ ਘੋਸ਼ਣਾ ਤੇ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਅਮਰੀਕੀ ਡਾਲਰ ਸੂਚਕਾਂਕ ਵਿੱਚ ਵਿਆਪਕ ਪੱਧਰ ’ਤੇ ਮਜ਼ਬੂਤੀ ਨੂੰ ਮੰਨਿਆ ਜਾ ਰਿਹਾ ਹੈ। Gold Price Today
ਰਿਪੋਰਟ ਮੁਤਾਬਕ ਸੋਨੇ ਦੀਆਂ ਕੀਮਤਾਂ ’ਚ ਵਾਧੇ ਦੀਆਂ ਸੰਭਾਵਨਾਵਾਂ ’ਤੇ ਗੱਲ ਕਰਦੇ ਹੋਏ ਮਾਹਰ ਨੇ ਕਿਹਾ ਕਿ ਰੂਸ ਤੇ ਯੂਕਰੇਨ ਵਿਚਾਲੇ ਵਧਦਾ ਤਣਾਅ ਹਫਤੇ ਦੇ ਅੰਤ ’ਚ ਸੋਨੇ ਦੀ ਮੰਗ ਨੂੰ ਮੁੜ ਸੁਰਜੀਤ ਕਰ ਸਕਦਾ ਹੈ। ਜਿਸ ਕਾਰਨ ਹਫਤਾਵਾਰੀ ਘਾਟਾ ਘੱਟ ਜਾਵੇਗਾ। ਰੂਸ ਨੇ ਯੂਕਰੇਨ ਵੱਲੋਂ ਦਾਗੀਆਂ ਗਈਆਂ ਪੱਛਮੀ ਦੇਸ਼ਾਂ ਦੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਜਵਾਬ ’ਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾਗਣ ਦੀ ਧਮਕੀ ਦਿੱਤੀ ਹੈ। ਇਸ ਤੋਂ ਇਲਾਵਾ, ਡਾਲਰ ਸੂਚਕਾਂਕ ਵੀ ਦੋ ਹਫ਼ਤਿਆਂ ਦੇ ਹੇਠਲੇ ਪੱਧਰ ’ਤੇ ਆ ਗਿਆ ਹੈ, ਜਿਸ ਨਾਲ ਸੋਨੇ ਦੀਆਂ ਕੀਮਤਾਂ ਹੋਰ ਮਜ਼ਬੂਤ ਹੋ ਸਕਦੀਆਂ ਹਨ।