ਜੋਸ਼ ਹੈਜਲਵੁੱਡ ਐਡੀਲੇਡ ਟੈਸਟ ਤੋਂ ਬਾਹਰ | Josh Hazlewood
- ਸੀਨ ਐਬੋਟ ਤੇ ਬੈ੍ਰਂਡਨ ਡੌਗੇਟ ਨੂੰ ਟੀਮ ’ਚ ਕੀਤਾ ਗਿਆ ਹੈ ਸ਼ਾਮਲ
- ਐਡੀਲੇਡ ਟੈਸਟ ਦੀ ਸ਼ੁਰੂਆਤ 6 ਦਸੰਬਰ ਤੋਂ
ਐਡੀਲੇਡ (ਏਜੰਸੀ)। Josh Hazlewood: ਅਸਟਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ 6 ਦਸੰਬਰ ਤੋਂ ਐਡੀਲੇਡ ’ਚ ਸ਼ੁਰੂ ਹੋਣ ਵਾਲੇ ਬਾਰਡਰ-ਗਾਵਸਕਰ ਟਰਾਫੀ ਦੇ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ। ਉਸ ਨੂੰ ਖੱਬੇ ਪਾਸੇ ਦੀ ਘੱਟ ਦਰਜੇ ਦੀ ਸੱਟ ਹੈ (ਪੇਟ ਦੇ ਹੇਠਲੇ ਹਿੱਸੇ ’ਚ ਦਰਦ)। ਕ੍ਰਿਕੇਟ ਅਸਟਰੇਲੀਆ ਨੇ ਸ਼ੁੱਕਰਵਾਰ ਰਾਤ ਨੂੰ ਕਿਹਾ ਕਿ ਹੇਜ਼ਲਵੁੱਡ ਦੀ ਜਗ੍ਹਾ ਸੀਨ ਐਬੋਟ ਤੇ ਬ੍ਰੈਂਡਨ ਡੌਗੇਟ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਹੇਜ਼ਲਵੁੱਡ ਨੇ ਪਰਥ ਟੈਸਟ ’ਚ 5 ਵਿਕਟਾਂ ਲਈਆਂ ਸਨ। ਉਸ ਨੇ ਪਹਿਲੀ ਪਾਰੀ ’ਚ 4 ਤੇ ਦੂਜੀ ਪਾਰੀ ’ਚ 1 ਵਿਕਟ ਲਈ ਸੀ। Josh Hazlewood
Read This : ਆਨਲਾਈਨ ਕੋਰਟ : ਪਾਰਦਰਸ਼ੀ ਨਿਆਂ ਦਾ ਨਵਾਂ ਯੁੱਗ !
ਮਾਰਸ਼ ਵੀ ਜ਼ਖਮੀ, ਦੂਜਾ ਟੈਸਟ ਖੇਡਣਾ ਮੁਸ਼ਕਲ | Josh Hazlewood
ਅਸਟਰੇਲੀਆਈ ਟੀਮ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਵੀ ਜ਼ਖਮੀ ਹਨ। ਉਸ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਹੈ। ਦੂਜੇ ਟੈਸਟ ’ਚ ਮਾਰਸ਼ ਦੇ ਖੇਡਣ ’ਤੇ ਸ਼ੱਕ ਹੈ। ਉਨ੍ਹਾਂ ਦੀ ਜਗ੍ਹਾ ਹਰਫਨਮੌਲਾ ਬਿਊ ਵੈਬਸਟਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਪਰਥ ਟੈਸਟ ਤੋਂ ਬਾਅਦ ਮਾਰਸ਼ ਨੂੰ ਮਾਸਪੇਸ਼ੀਆਂ ’ਚ ਖਿਚਾਅ ਆ ਗਿਆ ਸੀ। ਮਾਰਸ਼ ਦੀ ਸੱਟ ’ਤੇ ਅਸਟਰੇਲੀਆ ਦੇ ਮੁੱਖ ਕੋਚ ਐਂਡਰਿਊ ਮੈਕਡੋਨਲਡ ਨੇ ਕਿਹਾ ਸੀ – ‘ਮਾਰਸ਼ ਦੀ ਫਿਟਨੈੱਸ ਨੂੰ ਲੈ ਕੇ ਕੁਝ ਸ਼ੱਕ ਹੈ।’ ਅਸਟਰੇਲੀਆਈ ਕਪਤਾਨ ਪੈਟ ਕਮਿੰਸ ਨੇ ਵੀ ਮਾਰਸ਼ ਦੀ ਫਿਟਨੈੱਸ ’ਤੇ ਚਿੰਤਾ ਜਤਾਈ ਸੀ। Josh Hazlewood
ਅਭਿਆਸ ਮੈਚ ’ਚ ਖੇਡ ਸਕਦੇ ਹਨ ਬੋਲੈਂਡ
ਅੱਜ ਤੋਂ ਸ਼ੁਰੂ ਹੋ ਰਹੇ ਦੂਜੇ ਅਭਿਆਸ ਮੈਚ ’ਚ ਹੇਜ਼ਲਵੁੱਡ ਦੀ ਥਾਂ ਸਕਾਟ ਬੋਲੈਂਡ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਬੋਲੈਂਡ 2 ਦਿਨਾਂ ਅਭਿਆਸ ਮੈਚ ਦੌਰਾਨ ਪੀਐਮ ਏਵਲਨ ਲਈ ਖੇਡੇਗਾ। ਬੋਲੈਂਡ ਨੇ ਆਪਣਾ ਆਖਰੀ ਟੈਸਟ ਮੈਚ 2023 ਦੇ ਐਸ਼ੇਜ਼ ਟੈਸਟ ’ਚ ਲੀਡਜ਼ ’ਚ ਖੇਡਿਆ ਸੀ। Josh Hazlewood
ਬਾਰਡਰ-ਗਾਵਸਕਰ ਟਰਾਫੀ ’ਚ ਭਾਰਤ 1-0 ਨਾਲ ਅੱਗੇ
ਭਾਰਤੀ ਟੀਮ ਬਾਰਡਰ-ਗਾਵਸਕਰ ਟਰਾਫੀ ਵਿੱਚ 1-0 ਨਾਲ ਅੱਗੇ ਹੈ। ਟੀਮ ਨੇ ਅਸਟਰੇਲੀਆ ਨੂੰ ਪਹਿਲੇ ਟੈਸਟ ਵਿੱਚ ਚਾਰ ਦਿਨਾਂ ’ਚ 295 ਦੌੜਾਂ ਨਾਲ ਹਰਾਇਆ ਸੀ। ਬਾਰਡਰ-ਗਾਸਕਰ ਟਰਾਫੀ ਦਾ ਦੂਜਾ ਮੈਚ 6 ਦਸੰਬਰ ਤੋਂ ਐਡੀਲੇਡ ’ਚ ਖੇਡਿਆ ਜਾਵੇਗਾ।