ਸੱਚੀ ਸ਼ਰਧਾ ਨਾਲ ਮਿਲਦੈ ਪਰਮਾਤਮਾ 

God, Meets, Devotion

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੂੰ ਲੱਡੂ-ਪੇੜੇ ਚੜ੍ਹਾਉਣ ਨਾਲ, ਘਿਓ-ਦੁੱਧ ਚੜ੍ਹਾਉਣ ਨਾਲ, ਰੁਪਏ-ਪੈਸਿਆਂ ਨਾਲ ਜਾਂ ਵੱਖਰੇ ਤਰ੍ਹਾਂ ਦੇ ਕੱਪੜੇ ਪਹਿਨਣ ਨਾਲ ਨਹੀਂ ਪਾਇਆ ਜਾ ਸਕਦਾ ਕਿਉਂਕਿ ਜੇਕਰ ਮਾਲਕ ਪੈਸਿਆਂ ਨਾਲ ਮਿਲਦਾ, ਤਾਂ ਉਹ ਸਾਡੇ ਮੈਲੇ-ਕੁਚੈਲੇ ਨੋਟਾਂ ‘ਤੇ ਕਦੇ ਨਾ ਆਉਂਦਾ ਸਗੋਂ ਨੋਟ ਬਣਾਉਣ ਵਾਲੀ ਮਸ਼ੀਨ ‘ਤੇ ਬੈਠ ਜਾਂਦਾ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਪਰਮਾਤਮਾ ਹਰ ਜਗ੍ਹਾ ਹੈ ਪਰ ਉਹ ਪਰਮਾਤਮਾ  ਇਨਸਾਨ ਦੀ ਸੱਚੀ ਸ਼ਰਧਾ-ਭਾਵਨਾ ਨਾਲ ਮਿਲਦਾ ਹੈ। (Dera Sacha Sauda)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਸ਼ਬਦ ‘ਚ ‘ਸਤਿ’ ਦਾ ਅਰਥ ਹੈ ਸੱਚ ਤੇ ‘ਸੰਗ’ ਦਾ ਮਤਲਬ ਹੈ ਸਾਥ ਸੱਚ ਇੱਥੇ ਉਸ ਨੂੰ ਕਿਹਾ ਗਿਆ ਹੈ ਜੋ ਸੱਚ ਸੀ, ਸੱਚ ਹੈ ਤੇ ਸੱਚ ਹੀ ਰਹੇਗਾ ਅਜਿਹਾ ਸੱਚ ਸਿਰਫ਼ ਇੱਕ ਹੈ, ਜਿਸ ਨੂੰ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਪਰਮਾਤਮਾ ਚਾਹੇ ਕੁਝ ਵੀ ਕਹਿ ਲਓ, ਉਸ ਦੇ ਅਰਬਾਂ ਨਾਮ ਹਨ ਉਹ ਹੀ ਇੱਕ ਅਜਿਹਾ ਸੱਚ ਹੈ, ਜਿਸ ‘ਚ ਕੋਈ ਬਦਲਾਅ ਨਹੀਂ ਆਉਂਦਾ, ਬਾਕੀ ਹਰ ਚੀਜ਼ ‘ਚ ਬਦਲਾਅ ਹੁੰਦਾ ਹੈ ਸੰਗ ਦਾ ਮਤਲਬ ਹੈ ਕਿ  ਸੱਚ ਬਾਰੇ ਜਿੱਥੇ ਰੀਤ ਤੇ ਕੁਰੀਤੀ ਬਾਰੇ ਦੱਸਿਆ ਜਾਵੇ ਪਰਮਾਤਮਾ ਬਾਰੇ ਦੱਸਿਆ ਜਾਵੇ ਕੀ ਪਰਮਾਤਮਾ ਨਾਲ ਮਿਲਿਆ ਜਾ ਸਕਦਾ ਹੈ। (Dera Sacha Sauda)

ਇਹ ਵੀ ਪੜ੍ਹੋ : ਓਜ਼ੋਨ ਪਰਤ ਨੂੰ ਪਤਲੇ ਹੋਣ ਤੋਂ ਰੋਕਣ ਲਈ ਵਿਹਾਰਕ ਕਦਮ ਚੁੱਕਣੇ ਜ਼ਰੂਰੀ

ਕੀ ਅਸੀਂ ਉਸ ਨੂੰ ਦੇਖ ਸਕਦੇ ਹਾਂ, ਉਸ ਨੂੰ ਕਿਵੇਂ ਮਿਲ ਸਕਦੇ ਹਾਂ ? ਇਹ ਸਾਰਾ ਸਤਿਸੰਗ ‘ਚ ਸਮਝਾਇਆ ਜਾਂਦਾ ਹੈ ਮਾਲਕ ਪ੍ਰਤੀ ਭਾਵਨਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਸ ਬਾਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਪ੍ਰਤੀ ਇਨਸਾਨ ਨੂੰ ਅਜਿਹੀ ਭਾਵਨਾ ਰੱਖਣੀ ਚਾਹੀਦੀ ਹੈ ਜਿਵੇਂ ਇੱਕ ਮਾਂ ਆਪਣੇ ਬੱਚੇ ਨਾਲ ਰੱਖਦੀ ਹੈ ਉਦਾਹਰਨ ਲਈ ਜਿਵੇਂ ਤੁਹਾਡੀ ਕੋਈ ਔਲਾਦ ਤੁਹਾਡੇ ਤੋਂ ਦੂਰ ਹੋਵੇ ਤੇ ਉਸ ਦਾ ਐਕਸੀਡੈਂਟ ਹੋ ਜਾਵੇ ਤੁਸੀਂ ਫੋਨ ਕਰਦੇ ਹੋ।

ਜਾਂ ਕਿਸੇ ਹੋਰ ਤਰੀਕੇ ਨਾਲ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਪਤਾ ਨਾ ਲੱਗੇ ਕਿ ਉਹ ਕਿਵੇਂ ਹੈ ਉਸ ਸਮੇਂ ਤੁਹਾਡੀਆਂ ਅੱਖਾਂ ‘ਚ ਆਪਣੇ-ਆਪ ਹੰਝੂ ਵਹਿਣ ਲਗਦੇ ਹਨ ਤੁਸੀਂ ਆਪਣੇ ਬੇਟੇ ਲਈ ਜਿਵੇਂ ਵੀ ਰਹਿੰਦੇ ਹੋ, ਉਹ ਤੁਹਾਡੀ ਸ਼ਰਧਾ ਭਾਵਨਾ ਹੈ ਜਿਵੇਂ ਤੁਸੀਂ ਆਪਣੇ ਬੇਟੇ ਲਈ ਜਿਸ ਤਰ੍ਹਾਂ ਤੜਫ਼, ਅਜਿਹੀ ਤੜਫ਼ ਤੁਸੀਂ ਇੱਕ ਰੁਪਏ ‘ਚੋਂ ਸਿਰਫ਼ ਦਸ ਪੈਸੇ ਹੀ ਪਰਮਾਤਮਾ ਲਈ ਬਣਾ ਲਓ ਤਾਂ ਅਸੀਂ ਗਾਰੰਟੀ ਦਿੰਦੇ ਹਾਂ ਕਿ ਪਰਮਾਤਮਾ ਦੇ ਦਰਸ਼ਨ 100 ਫੀਸਦੀ ਜ਼ਰੂਰ ਹੋਣਗੇ।

ਇਹ ਵੀ ਪੜ੍ਹੋ : ਆਖ਼ਰ ਕਦੋਂ ਤੱਕ ਖੇਡੀ ਜਾਵੇਗੀ ਜਵਾਨਾਂ ਦੇ ਖੂਨ ਨਾਲ ਹੋਲੀ?

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸਾਡੇ ਧਰਮ ਮਹਾਂਵਿਗਿਆਨ ਹਨ ਧਰਮਾਂ ‘ਚ ਲਿਖਿਆ ਹੈ ਕਿ ਬੈਕਟੀਰੀਆ, ਵਾਇਰਸ ਹੁੰਦੇ ਹਨ ਤੇ ਵਿਗਿਆਨ ਨੇ ਇਹ ਗੱਲ 1850 ‘ਚ ਮੰਨੀ ਕਿ ਬੈਕਟੀਰੀਆ ਹੈ ਤੇ 1852 ‘ਚ ਮੰਨਿਆ ਕਿ ਵਾਇਰਸ ਹੈ ਧਰਮਾਂ ‘ਚ ਬਹੁਤ ਪਹਿਲਾਂ ਹੀ ਲਿਖਿਆ ਹੋਇਆ ਹੈ ਕਿ ਲੱਖਾਂ ਚੰਦਰਮਾ, ਸੂਰਜ ਹਨ ਤੇ ਨਾਸਾ ਸਾਇੰਸ ਕੇਂਦਰ ਨੇ ਅਜੇ ਦਸ ਸਾਲ ਪਹਿਲਾਂ ਹੀ ਮੰਨਿਆ ਹੈ ਕਿ ਲੱਖਾਂ ਚੰਦਰਮਾ, ਸੂਰਜ ਹਨ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ, ਜੋ ਸਾਇੰਸ ਮੰਨ ਗਈ ਹੈ। ਜੋ ਸਾਡੇ ਧਰਮਾਂ ‘ਚ ਪਹਿਲਾਂ ਲਿਖਿਆ ਹੋਇਆ ਹੈ ਹਰ ਧਰਮ ‘ਚ ਲਿਖਿਆ ਹੈ ਕਿ ਪਰਮਾਤਮਾ ਹਰ ਜਗ੍ਹਾ ਹੈ ਇਨਸਾਨ ਨੂੰ ਪਰਮਾਤਮਾ ਦਾ ਨਾਮ ਲੈ ਕੇ ਉਸ ਦਾ ਜਾਪ ਕਰਨਾ ਚਾਹੀਦਾ ਹੈ ਨਾਮ ਦਾ ਜਾਪ ਕਰਨ ਨਾਲ ਇਨਸਾਨ ਨੂੰ ਬੇਇੰਤਹਾ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ , ਘਰ ‘ਚੋਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ, ਤੁਹਾਡਾ ਕੰਮ-ਧੰਦਾ ਜ਼ਿਆਦਾ ਚੱਲਣ ਲੱਗੇਗਾ।