ਸਾਡੇ ਨਾਲ ਸ਼ਾਮਲ

Follow us

12.7 C
Chandigarh
Sunday, February 1, 2026
More
    Home Breaking News ਪਰਮਾਤਮਾ ਕਣ-ਕਣ...

    ਪਰਮਾਤਮਾ ਕਣ-ਕਣ, ਜ਼ਰੇ-ਜ਼ਰੇ ਵਿੱਚ ਮੌਜ਼ੂਦ : Saint Dr MSG

    Saint Dr MSG

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਭਗਵਾਨ, ਅੱਲ੍ਹਾ, ਪਰਮਾਤਮਾ ਕਣ-ਕਣ, ਜ਼ੱਰੇ-ਜ਼ੱਰੇ ਵਿਚ ਮੌਜ਼ੂਦ  ਹੈ ਅਤੇ ਉਸਦੇ ਨਾਮ ਵਿਚ ਅਜਿਹਾ ਨਸ਼ਾ ਹੈ, ਜਿਸਦਾ ਸ਼ਬਦਾਂ ਵਿਚ ਵਰਣਨ ਨਹੀਂ ਕੀਤਾ ਜਾ ਸਕਦਾ ਅੱਜ ਦਾ ਇਨਸਾਨ ਰੁਪਏ-ਪੈਸੇ, ਜ਼ਮੀਨ-ਜਾਇਦਾਦ ਲਈ ਪਾਗ਼ਲ ਹੋਇਆ ਫਿਰਦਾ ਹੈ ਜੇਕਰ ਮਾਂ-ਬਾਪ ਬੱਚੇ ਨੂੰ ਸ਼ੁਰੂ ਤੋਂ ਹੀ ਚੰਗੇ ਸੰਸਕਾਰ ਦਿੰਦੇ ਹਨ, ਸੰਤ, ਪੀਰ-ਫ਼ਕੀਰਾਂ ਦੀ ਬਾਣੀ ਸੁਣਾਉਂਦੇ ਹਨ ਤਾਂ ਬਚਪਨ ਤੋਂ ਹੀ ਉਸ ਬੱਚੇ ‘ਤੇ ਇਸ ਸਭ ਦਾ ਅਸਰ ਹੋ ਜਾਂਦਾ ਹੈ ਅਤੇ ਉਹ ਪਿਆਰ, ਮੁਹੱਬਤ ਦਾ ਪੁਜਾਰੀ ਬਣ ਜਾਂਦਾ ਹੈ ਪਰ ਇਸ ਕਲਿਯੁਗ ਵਿਚ ਲੋਕ ਸ਼ੈਤਾਨ ਜ਼ਿਆਦਾ ਬਣ ਰਹੇ ਹਨ ਜਿੱਥੇ ਵੀ ਨਜ਼ਰ ਮਾਰੀ ਜਾਵੇ, ਸ਼ੈਤਾਨੀਅਤ ਦਾ ਨੰਗਾ ਨਾਚ ਚਲਦਾ ਹੋਇਆ ਦਿਖਾਈ ਦਿੰਦਾ ਹੈ। (Saint Dr MSG)

    ਇਹ ਵੀ ਪੜ੍ਹੋ : ਦ੍ਰਿੜ ਵਿਸ਼ਵਾਸ ਨਾਲ ਪ੍ਰਭੂ-ਭਗਤੀ ਕਰੋ: ਪੂਜਨੀਕ ਗੁਰੂ ਜੀ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੁਰਾਈ ਵਿਚ ਫਸੇ ਲੋਕ ਮਾਲਕ ਦੀ ਚਰਚਾ ਤੋਂ ਦੂਰ ਰਹਿੰਦੇ ਹਨ ਮਾਲਕ ਦੀਆਂ ਗੱਲਾਂ ਕਰਦੇ ਰਹਿਣਾ ਸੌਖਾ ਹੈ ਪਰ ਜਦੋਂ ਓਮ, ਹਰੀ, ਅੱਲ੍ਹਾ ਦੇ ਰਸਤੇ ‘ਤੇ ਚਲਦੇ ਹੋਏ ਇਨਸਾਨ ਨੂੰ ਆਪਣੇ ਗੰਦੇ ਵਿਚਾਰਾਂ ਦੀ ਕੁਰਬਾਨੀ ਦੇਣੀ ਪੈਂਦੀ ਹੈ, ਮਨ ਨਾਲ ਲੜਨਾ ਪੈਂਦਾ ਹੈ, ਉਦੋਂ ਪਤਾ ਲੱਗਦਾ ਹੈ ਕਿ ਉਹ ਮਾਲਕ ਨਾਲ ਕਿੰਨਾ ਪਿਆਰ ਕਰਦਾ ਹੈ ਇਨਸਾਨ ਦਾ ਮਨ ਬੜਾ ਜ਼ਾਲਮ ਹੈ ਇਹ ਸੰਤਾਂ ਦੇ ਬਚਨਾਂ ਨੂੰ ਮੰਨਣ ਨਹੀਂ ਦਿੰਦਾ ਪਰ ਸੰਤ, ਪੀਰ-ਫ਼ਕੀਰ ਹਮੇਸ਼ਾ ਸਭ ਦੇ ਭਲੇ ਦੀ ਗੱਲ ਕਰਦੇ ਹਨ ਉਹ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਉਹ ਇਨਸਾਨ ਨੂੰ ਸਿੱਖਿਆ ਦਿੰਦੇ ਹਨ ਕਿ ਹੇ ਇਨਸਾਨ, ਪਿਆਰ-ਮੁਹੱਬਤ ਦੇ ਰਸਤੇ ‘ਤੇ ਚਲਦੇ ਹੋਏ ਆਪਣੇ ਅੰਦਰ ਦੇ ਅੰਮ੍ਰਿਤ, ਆਬੋ-ਹਯਾਤ, ਹਰੀਰਸ ਨੂੰ ਪ੍ਰਾਪਤ ਕਰ ਲੈ ਜਿਸ ਨਾਲ ਬੇਇੰਤਹਾ ਲੱਜ਼ਤ, ਖੁਸ਼ੀਆਂ ਹਾਸਲ ਹੋਣਗੀਆਂ। (Saint Dr MSG)

    ਪਰ ਬਹੁਤ ਹੀ ਘੱਟ ਲੋਕ ਬਚਨਾਂ ਨੂੰ ਸੁਣ ਕੇ ਅਮਲ ਕਰਦੇ ਹਨ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੁਨਿਆਵੀ ਕੰਮ-ਧੰਦਿਆਂ ਵਿਚ ਐਨਾ ਗੁਆਚ ਗਿਆ ਹੈ ਕਿ ਸੰਤਾਂ ਦੇ ਬਚਨ ਉਸ ਲਈ ਕੋਈ ਮਾਇਨੇ ਨਹੀਂ ਰੱਖਦੇ ਇਨਸਾਨ ਗਰਜ਼ੀ ਸੰਸਾਰ ਵਿਚ ਆਪਣੀ ਗਰਜ਼ ਵਿਚ ਗੁਆਚ ਜਾਂਦਾ ਹੈ ਅਤੇ ਮਾਲਕ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਆਦਮੀ ਜਿਸ ਤਰ੍ਹਾਂ ਰਾਤ ਨੂੰ ਸੌਂ ਜਾਂਦਾ ਹੈ, ਉਸੇ ਤਰ੍ਹਾਂ ਮਾਲਕ ਵੱਲੋਂ ਇਨਸਾਨ ਦਿਨ-ਰਾਤ ਸੁੱਤਾ ਹੋਇਆ ਹੈ ਉਹ ਮਾਲਕ ਨੂੰ ਉਸ ਸਮੇਂ ਯਾਦ ਕਰਦਾ ਹੈ ਜਦੋਂ ਮਾਲਕ ਤੋਂ ਉਸਨੇ ਕੋਈ ਕੰਮ ਲੈਣਾ ਹੁੰਦਾ ਹੈ ਜੇਕਰ ਉਸਦਾ ਉਹ ਕੰਮ ਪੂਰਾ ਨਹੀਂ ਹੁੰਦਾ। (Saint Dr MSG)

    ਇਹ ਵੀ ਪੜ੍ਹੋ : ਗਿਆਨ ਰੂਪੀ ਪ੍ਰਕਾਸ਼ ਕਰਦਾ ਹੈ ਸੱਚਾ ਗੁਰੂ : ਪੂਜਨੀਕ ਗੁਰੂ ਜੀ

    ਤਾਂ ਫਿਰ ਉਹ ਸੋਚਦਾ ਹੈ ਕਿ ਅੱਲ੍ਹਾ, ਵਾਹਿਗੁਰੂ, ਰਾਮ, ਮਾਲਕ ਹੈ ਹੀ ਨਹੀਂ ਪਰ ਉਹ ਇਹ ਨਹੀਂ ਸੋਚਦਾ ਕਿ ਸਿਰਫ਼ 5-7 ਦਿਨ ਦੀ ਭਗਤੀ ਨਾਲ ਕੁਝ ਹਾਸਲ ਨਹੀਂ ਹੁੰਦਾ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣਨ ਲਈ ਇੱਕ ਮਨ, ਚਿੱਤ ਹੋ ਕੇ ਸੱਚੀ ਲਗਨ ਨਾਲ ਤਪੱਸਿਆ ਕਰਨੀ ਹੋਵੇਗੀ ਕੌਣ, ਕੀ ਕਰ ਰਿਹਾ ਹੈ ਇਸਦਾ ਖ਼ਿਆਲ ਛੱਡ ਕੇ ਦ੍ਰਿੜ੍ਹ ਸੰਕਲਪ ਨਾਲ ਅੱਗੇ ਵਧਦੇ ਰਹਿਣਾ ਹੋਵੇਗਾ ਇਨਸਾਨ ਮਾਲਕ ਦੀ ਯਾਦ ਵਿਚ ਸਮਾਂ ਲਗਾਵੇਗਾ, ਉਸਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੇਗਾ, ਸੇਵਾ-ਸਿਮਰਨ ਵਿਚ ਸਮਾਂ ਲਗਾਵੇਗਾ ਤਾਂ ਇੱਕ ਦਿਨ ਉਹ ਪਰਮ ਪਿਤਾ ਪਰਮਾਤਮਾ ਤੁਹਾਨੂੰ ਆਪਣੀ ਦਇਆ-ਮਿਹਰ  ਨਾਲ ਜ਼ਰੂਰ ਨਿਵਾਜੇਗਾ। (Saint Dr MSG)

    LEAVE A REPLY

    Please enter your comment!
    Please enter your name here