ਨੀਦਰਲੈਂਡ ਵਿਰੁੱਧ ਭਾਰਤ ਦੀ ਅਗਵਾਈ ਕਰੇਗੀ ਗੋਲਕੀਪਰ ਸਵਿਤਾ
(ਏਜੰਸੀ) ਮੁੰਬਈ (ਮਹਾਂਰਾਸ਼ਟਰ)। ਸਟਾਰ ਸਟਰਾਈਕਰ ਰਾਣੀ ਰਾਮਪਾਲ ਨੇ ਨੀਦਰਲੈਂਡ ਖਿਲਾਫ਼ ਆਗਾਮੀ ਐੱਫਆਈਐੱਚ ਪ੍ਰੋ ਲੀਗ ਮੁਕਾਬਲਿਆਂ ਲਈ ਮੰਗਲਵਾਰ ਨੂੰ ਗੋਲਕੀਪਰ ਸਵਿਤਾ (Goalkeeper Savita ) ਦੀ ਅਗਵਾਈ ਵਾਲੀ 22 ਮੈਂਬਰੀ ਮਹਿਲਾ ਹਾਕੀ ਟੀਮ ’ਚ ਵਾਪਸੀ ਕੀਤੀ ਟੀਮ ’ਚ ਮਿੱਡ ਫੀਲਡਰ ਮਹਿਮਾ ਚੌਧਰੀ ਅਤੇ ਸਟਰਾਈਕਰ ਐਸ਼ਵਰੀਆ ਰਾਜੇਸ਼ ਚੌਹਾਨ ਦੇ ਰੂਪ ’ਚ ਦੋ ਨਵੇਂ ਚਿਹਰੇ ਵੀ ਸ਼ਾਮਿਲ ਹਨ, ਜੋ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਭੁਵਨੇਸ਼ਵਰ ਦੇ ਕਲਿੰਗ ਸਟੇਡੀਅਮ ’ਚ ਹੋਣ ਵਾਲੇ ਦੋ ਮੈਚਾਂ ਦੌਰਾਨ ਸੀਨੀਅਰ ਟੀਮ ’ਚ ਸ਼ੁਰੂਆਤ ਕਰਨਗੇ।
ਰਾਣੀ ਦੀ ਅਗਵਾਈ ’ਚ ਭਾਰਤੀ ਟੀਮ ਪਿਛਲੇ ਸਾਲ ਟੋਕਿਓ ਓਲੰਪਿਕ ’ਚ ਚੌਥੇ ਸਥਾਨ ’ਤੇ ਰਹੀ ਸੀ
ਰਾਣੀ ਦੀ ਅਗਵਾਈ ’ਚ ਭਾਰਤੀ ਟੀਮ ਪਿਛਲੇ ਸਾਲ ਟੋਕਿਓ ਓਲੰਪਿਕ ’ਚ ਚੌਥੇ ਸਥਾਨ ’ਤੇ ਰਹੀ ਸੀ ਇਹ ਸਟਾਰ ਸਟਰਾਈਕਰ ਸੱਟ ਲੱਗਣ ਕਾਰਨ ਇਸ ਤੋਂ ਬਾਅਦ ਕੌਮੀ ਟੀਮ ਲਈ ਨਹੀਂ ਖੇਡ ਸਕੀ। ਰਾਣੀ ਦੀ ਵਾਪਸੀ ਦੇ ਬਾਵਜੂਦ ਗੋਲਕੀਪਰ ਸਵਿਤਾ ਟੀਮ ਦੀ ਕਪਤਾਨ ਬਣੀ ਰਹੇਗੀ, ਜਦੋਂਕਿ ਦੀਪ ਗਰੇਸ ਏਕਾ ਉੱਪ ਕਪਤਾਨ ਹੋਵੇਗੀ। ਭਾਰਤ ਨੂੰ ਹਾਲਾਂਕਿ ਟੋਕਿਓ ਓਲੰਪਿਕ ’ਚ ਹਿੱਸਾ ਲੈਣ ਵਾਲੀ ਸਲੀਮਾ ਟੇਟੇ, ਸ਼ਰਮਿਲਾ ਦੇਵੀ ਅਤੇ ਲਾਲਰੇਮਸਿਆਸੀ ਦੀਆਂ ਸੇਵਾਵਾਂ ਨਹੀਂ ਮਿਲ ਸਕਣਗੀਆਂ ਜੋ ਦੱਖਣੀ ਅਫਰੀਕਾ ’ਚ ਜੂਨੀਅਰ ਵਿਸ਼ਵ ਕੱਪ ’ਚ ਭਾਰਤ ਦੀ ਅਗਵਾਈ ਕਰ ਰਹੀ ਹੈ ।
ਭਾਰਤੀ ਮਹਿਲਾ ਟੀਮ ਹਾਲੇ ਛੇ ਮੈਚਾਂ ’ਚ 17 ਅੰਕਾਂ ਨਾਲ ਸੂਚੀ ’ਚ ਸਿਖ਼ਰ ’ਤੇ ਹੈ ਭਾਰਤ ਦੇ ਮੁੱਖ ਕੋਚ ਯਾਨੇਕ ਸ਼ੋਪਮੈਨ ਨੇ ਕਿਹਾ ਕਿ ਇੰਗਲੈਂਡ ਦੀ ਟੀਮ ਦੇ ਦੌਰਾ ਨਾ ਕਰ ਸਕਣ ਕਾਰਨ ਹੁਣ ਨੀਦਰਲੈਂਡ ਖਿਲਾਫ਼ ਹਾਕੀ ਪ੍ਰੋ ਲੀਗ ਦੇ ਮੈਚਾਂ ਤੋਂ ਮੈਦਾਨ ’ਤੇ ਵਾਪਸੀ ਸ਼ਾਨਦਾਰ ਹੈ ਸਾਡੀ ਜੂਨੀਅਰ ਖਿਡਾਰੀ ਵਿਸ਼ਵ ਕੱਪ ’ਚ ਖੇਡ ਰਹੀ ਹੈ ਅਤੇ ਅਜਿਹੇ ’ਚ ਸਾਨੂੰ ਆਪਣੇ ਕੌਰ ਗਰੁੱਪ ਦੀ ਗਹਿਰਾਈ ਦਾ ਮੁੱਲਾਂਕਣ ਕਰਨ ’ਚ ਮੱਦਦ ਮਿਲੇਗੀ ਮੈਂ ਮੈਦਾਨ ’ਤੇ ਕੁਝ ਨਵੇਂ ਚਿਹਰਿਆਂ ਨੂੰ ਦੇਖਣ ਨੂੰ ਲੈ ਕੇ ਉਤਸ਼ਾਹਿਤ ਹਾਂ
ਭਾਰਤੀ ਟੀਮ: ਗੋਲਕੀਪਰ: ਸਵਿਤਾ (ਕਪਤਾਨ), ਰਜਨੀ ਐਤਿਮਾਰਪੂ
ਸੁਰੱਖਿਆ ਕਤਾਰ: ਦੀਪ ਗਰੇਸ ਏਕਾ (ਉੱਪ ਕਪਤਾਨ), ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿੱਤਾ, ਰਸ਼ਿਮੱਤਾ ਮਿੰਜ, ਸੁਮਨ ਦੇਵੀ ਥੌਡਮ
ਵਿਚਕਾਰਲੀ ਕਤਾਰ: ਨੀਸ਼ਾ, ਸੁਸ਼ੀਲਾ ਚਾਨੂੰ ਪੁਖਰਾਮਬਮ, ਜੋਤੀ, ਨਵਜੋਤ ਕੌਰ, ਮੋਨਿਕਾ, ਨਮਿਤਾ ਟੋਪਪਾ, ਸੋਨਿਕਾ ਨੇਹਾ, ਮਹਿਮਾ ਚੌਧਰੀ
ਸ਼ੁਰੂ ਵਾਲੀ ਕਤਾਰ: ਐਸ਼ਵਰੀਆ ਰਾਜੇਸ਼ ਚੌਹਾਨ, ਨਵਨੀਤ ਕੌਰ, ਰਾਜਵਿੰਦਰ ਕੌਰ, ਰਾਣੀ ਰਾਮਪਾਲ, ਮਾਰੀਆਨਾ ਕੁਜੂਰ
ਸਟੈਂਡਬਾਏ: ਉਪਾਸਨਾ ਸਿੰਘ, ਪ੍ਰੀਤੀ ਦੁਬੇ, ਵੰਦਨਾ ਕਟਾਰੀਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ