Global Health Magazine Lecent: ਬਿਮਾਰ ਨਾ ਬਣੇ ਭਾਰਤ

Global Health Magazine Lecent

ਗਲੋਬਲ ਹੈਲਥ ਮੈਗਜੀਨ ਲੇਸੈਂਟ ਨੇ ਆਪਣੀ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਭਾਰਤੀਆਂ ਬਾਰੇ ਖੁਲਾਸਾ ਕਾਫੀ ਨਿਰਾਸਾਜਨਕ ਤੇ ਚਿੰਤਾ ਵਾਲੀ ਗੱਲ ਹੈ ਰਿਪੋਰਟ ਅਨੁਸਾਰ ਦੇਸ਼ ਦੇ 50 ਫੀਸਦੀ ਲੋਕ ਸਰੀਰਕ ਗਤੀਵਿਧੀਆਂ ਨਹੀਂ ਕਰਦੇ ਅਸਲ ’ਚ ਮਸ਼ੀਨੀ ਯੁੱਗ ਕਾਰਨ ਜਿੱਥੇ ਕੰਮਕਾਜ਼ ਆਸਾਨ ਹੋ ਗਿਆ ਹੈ ਉਥੇ ਕਸਰਤ/ਸੈਰ ਲਈ ਨਾ ਤਾਂ ਸਹੀ ਪ੍ਰਬੰਧ ਹੈ ਤੇ ਨਾ ਹੀ ਲੋਕਾਂ ਅੰਦਰ ਚੇਤਨਾ ਹੈ ਆਬਾਦੀ ’ਚ ਭਾਰੀ ਵਾਧਾ ਹੋ ਗਿਆ ਹੈ ਪਰ ਸ਼ਹਿਰਾਂ ਅੰਦਰ ਸੈਰ ਕਰਨ ਲਈ ਵੀ ਜਗ੍ਹਾ ਨਹੀਂ ਰਹੀ ਸਥਾਨਕ ਸਰਕਾਰਾਂ (ਨਿਕਾਏ) ਨੇ ਥੋੜੇ ਬਹੁਤ ਪਾਰਕਾਂ ਨੂੰ ਵਿਕਸਿਤ ਕੀਤਾ ਹੈ ਪਰ ਅਬਾਦੀ ਦੇ ਮੁਤਾਬਿਕ ਇਹ ਪ੍ਰਬੰਧ ਅੱਧੀ ਅਬਾਦੀ ਦੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰਦਾ। (Global Health Magazine Lecent)

ਬੱਚਿਆਂ ਦੀ ਜ਼ਿੰਦਗੀ ’ਚੋਂ ਖੇਡਾਂ ਤਾਂ ਅਲੋਪ ਗਈਆਂ ਹਨ ਬੱਚੇ ਗੁਆਂਢੀ ਅੰਕਲ ਦੇ ਗੇਂਦ ਚੁੱਕਣ ਦੇ ਡਰੋਂ ਗਲੀਆਂ ’ਚ ਖੇਡ ਵੀ ਨਹੀਂ ਸਕਦੇ ਘਰ ਦੇ ਨੇੜੇ ਪਾਰਕ ਨਾ ਹੋਣ ਕਰਕੇ ਬਚਪਨ ਹਾਸਿਆਂ ਠੱਠਿਆਂ ਤੋਂ ਵੀ ਵਿਰਵਾ ਹੋ ਗਿਆ ਹੈ ਦੂਜੇ ਪਾਸੇ ਮੋਬਾਇਲ ਫੋਨ ਦੀ ਕਲਚਰ ਨੇ ਖੇਡਾਂ ਪ੍ਰਤੀ ਉਤਸ਼ਾਹ ਨੂੰ ਲਗਭਗ ਖਤਮ ਹੀ ਕਰ ਦਿੱਤਾ ਜੇਕਰ ਘਰਾਂ ਦੇ ਨੇੜੇ-ਤੇੜੇ ਪਾਰਕ ਹੋਣ ਜਾਂ ਖੇਡਾਂ ਲਈ ਕੋਈ ਜਗ੍ਹਾ ਹੋਵੇ ਤਾ ਬਚਪਨ ਖੇਡਾਂ ਵੱਲ ਮੁੜ ਸਕਦਾ ਹੈ ਅਸਲ ’ਚ ਆਧੁਨਿਕਤਾ ਨੇ ਜਿੱਥੇ ਸਰਰੀਕ ਮਿਹਨਤ ਘਟਾ ਦਿੱਤੀ ਹੈ ਉਥੇ ਵਿਸ਼ਵੀਕਰਨ ਦੇ ਦੌਰ ਨੇ ਖਾਣ-ਪੀਣ ਦੇ ਸਮਾਨ ਦਾ ਇੱਕ ਨਵਾਂ ਤੇ ਵੱਡਾ ਬਜ਼ਾਰ ਪੈਦਾ ਕਰ ਦਿੱਤਾ ਹੈ। (Global Health Magazine Lecent)

ਇਹ ਵੀ ਪੜ੍ਹੋ : ਸੰਤਾਂ ਦੇ ਬਚਨਾਂ ਨੂੰ ਸੁਣਨ ਵਾਲੇ ਜੀਵ ਬਹੁਤ ਭਾਗਸ਼ਾਲੀ ਹੁੰਦੇ ਹਨ : ਪੂਜਨੀਕ ਗੁਰੂ ਜੀ

ਜਿੱਥੇ ਕੰਪਨੀਆਂ ਵਿਸੇਸ਼ ਦੇ ਮਹਿੰਗੇ ਤੇ ਬਿਮਾਰੀਆਂ ’ਚ ਵਾਧਾ ਕਰਨ ਵਾਲੇ ਖਾਣਿਆਂ ਨੂੰ ਸਟੇਟਸ ਦਾ ਸਿੰਬਲ ਬਣ ਗਏ ਜੋ ਵਿਹਲਾ ਹੈ ਉਹ ਜ਼ਿਆਦਾ ਖਾਂਦਾ ਹੈ ਤੇ ਜੋ ਜਿਆਦਾ ਸਰੀਰਕ ਮਿਹਨਤ ਕਰਦਾ ਹੈ ਉਹ ਮਹਿੰਗਾਈ ਕਾਰਨ ਗੁਣਵੱਤਾ ਵਾਲੀਆਂ ਚੀਜਾਂ/ਖਾਣਾ ਖਾ ਨਹੀਂ ਸਕਦਾ ਇਸ ਕਾਰਨ ਮੋਟਾਪਾ ਸ਼ੁਰੂ ਹੁੰਦਾ ਹੈ ਜੋ ਅੱਗੇ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਇਸੇ ਤਰ੍ਹਾਂ ਜੋ ਖੇਡਣਾ ਚਾਹੁੰਦਾ ਹੈ ਉਸ ਕੋਲ ਸਮਾਂ ਨਹੀਂ ਜਾਂ ਥਾਂ ਨਹੀਂ ਜ਼ਰੂਰੀ ਹੈ ਕਿ ਸਰਕਾਰਾਂ ਸੈਰ/ਕਸਰਤ ਖੇਡਾਂ ਲਈ ਜਿੱਥੇ ਪਾਰਕਾਂ ਤੇ ਹੋਰ ਥਾਵਾਂ ਦਾ ਪ੍ਰਬੰਧ ਕਰਨ, ਉਥੇ ਲੋਕਾਂ ਨੂੰ ਕਸਰਤ/ਸੈਰ /ਖੇਡਾਂ/ ਸਰੀਰਕ ਸਰਗਰਮੀ ਨਾਲ ਵੱਲ ਮੋੜਨ ਲਈ ਮੁਹਿੰਮ ਚਲਾਉਣ ਜਾਵੇ ਤੰਦਰੁਸਤ ਭਾਰਤ ਹੀ ਮਜ਼ਬੂਤ ਭਾਰਤ ਹੋਵੇਗਾ। (Global Health Magazine Lecent)

LEAVE A REPLY

Please enter your comment!
Please enter your name here