ਹਰਿਆਣਾ ਦੀਆਂ ਕੁੜੀਆਂ ਨੇ ਫਿਰ ਕੀਤਾ ਕਮਾਲ, ਕਬੱਡੀ ’ਚ ਜਿੱਤਿਆ ਸੋਨ ਤਮਗਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਚਕੂਲਾ ’ਚ ਚੱਲ ਰਹੇ ਖੇਲੋ ਇੰਡੀਆ ਯੂਥ ਗੇਮਸ-2022 ’ਚ ਹਰਿਆਣਾ ਦੀਆਂ ਕੁੜੀਆਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਮੰਗਲਵਾਰ ਨੂੰ ਮਹਾਂਰਾਸ਼ਟਰ ਤੇ ਹਰਿਆਣਾ ਦਰਮਿਆਨ ਹੋਏ ਕੱਬਡੀ ਦੇ ਫਾਈਨਲ ਮੈਚ ’ਚ ਹਰਿਆਣਾ ਨੇ ਗੋਲਡ ਮੈਡਲ ਹਾਸਲ ਕੀਤਾ। (Haryana Won Gold) ਹਰਿਆਣਾ ਦੀਆਂ ਖਿਡਾਰਨਾਂ ਨੇ ਮੈਚ ਦੌਰਾਨ ਸ਼ੁਰੂ ਤੋਂ ਹੀ ਵਿਰੋਧੀ ਟੀਮ ’ਤੇ ਦਬਾਅ ਬਣਾਈ ਰੱਖਿਆ।
ਹਰਿਆਣਾ ਦੀ ਟੀਮ ਨੇ ਮਹਾਂਰਾਸ਼ਟਰ ਨੂੰ 48-29 ਦੇ ਵੱਡੇ ਅੰਤਰ ਨਾਲ ਹਰਾ ਕੇ ਫਾਈਨਲ ਦੀ ਟਰਾਫੀ ’ਤੇ ਕਬਜ਼ਾ ਕਰ ਲਿਆ। ਮੈਚ ਦੇ ਆਫ ਟਾਈਮ ’ਚ ਹਰਿਆਣਾ ਦਾ ਸਕੋਰ 25 ਤੇ ਮਹਾਂਰਾਸ਼ਟਰ ਦਾ 15 ਤੇ ਮੈਚ ਦੀ ਸਮਾਪਤੀ ’ਤੇ ਹਰਿਆਣਾ ਦਾ ਸਕੋਰ 48 ਤੇ ਮਹਾਂਰਾਸ਼ਟਰ 29 ਦੇ ਸਕੋਰ ’ਤੇ ਸਿਮਟ ਗਿਆ। ਖੇਲੋ ਇੰਡੀਆ ਯੂਥ ਗੇਮਸ-2022 ਦੌਰਾਨ ਹੁਣ ਤੱਕ ਹਰਿਆਣਾ ਕੁੱਲ 63 ਤਮਗਿਆਂ ਨਾਲ ਤਮਗਾ ਸੂਚੀ ’ਚ ਚੋਟੀ ’ਤੇ ਬਣਿਆ ਹੋਇਆ ਹੈ। ਹਰਿਆਣਾ ਦੇ ਖਾਤੇ ’ਚ 21 ਗੋਲਡ, 16 ਚਾਂਦੀ ਤੇ 26 ਕਾਂਸੀ ਤਮਗੇ ਆ ਚੁੱਕੇ ਹਨ। ਮਹਾਂਰਾਸ਼ਟਰ ਵੀ 18 ਗੋਲਡ ਮੈਡਲ ਦੇ ਨਾਲ ਦੂਜੇ ਨੰਬਰ ’ਤੇ ਬਰਕਰਾਰ ਹੈ।
ਮੁੰਡਿਆ ਨੂੰ ਚਾਂਦੀ ਤਮਗੇ ਨਾਲ ਕਰਨਾ ਪਿਆ ਸਬਰ
ਮੁੰਡਿਆਂ ਦਾ ਕਬੱਡੀ ਮੈਚ ਵੀ ਕਾਫੀ ਰੋਮਾਂਚਕ ਰਿਹਾ। ਦਰਸ਼ਕਾਂ ਨਾਲ ਖਚਾਖਚਾ ਭਰੇ ਸਟੇਡੀਅਮ ’ਚ ਸੂਬੇ ਦੇ ਸਿੱਖਿਆ ਮੰਤਰੀ ਕੰਵਰ ਪਾਲ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਆਏ ਸਨ। ਖੇਡ ਦੀ ਤੈਅ 20-20 ਮਿੰਟਾਂ ਦੀ ਦੋ ਪਾਰੀਆਂ ’ਚ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀ ਟੀਮ 34-34 ਅੰਕਾਂ ਦੇ ਨਾਲ ਬਰਾਬਰ ਰਹੀ। ਨਿਯਮਾਂ ਅਨੁਸਾਰ 5-5 ਰੇਡ ਦੋਵਾਂ ਟੀਮਾਂ ਨੂੰ ਦਿੱਤੀ ਗਈ। ਇਸ ’ਚ ਹਰਿਆਣਾ ਨੇ 5 ਅੰਕ ਹਾਸਲ ਕੀਤੇ ਤੇ ਹਿਮਾਚਲ ਪ੍ਰਦੇਸ਼ ਨੇ 6 ਅੰਕ ਹਾਸਲ ਕਰਕੇ ਸੋਨ ਤਮਗਾ ਆਪਣੇ ਨਾਂਅ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ