ਦੇਵਧਰ ਟਰਾਫ਼ੀ ਇੱਕ ਰੋਜ਼ਾ ਟੂਰਨਾਮੈਂਟ: ਗਿੱਲ ਦਾ ਧਮਾਕੇਦਾਰ ਸੈਂਕੜਾ, ਭਾਰਤ ਸੀ ਫਾਈਨਲ ‘ਚ

 ਭਾਰਤ ਏ ਨੂੰ 6 ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ

ਸ਼ਨਿੱਚਵਾਰ ਨੂੰ ਖ਼ਿਤਾਬੀ ਮੁਕਾਬਲਾ ਭਾਰਤ ਬੀ ਨਾਲ

ਨਵੀਂ ਦਿੱਲੀ, 25 ਅਕਤੂਬਰ 
ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ (ਨਾਬਾਦ 106, 111 ਗੇਂਦਾਂ, 8 ਚੌਕੇ, 3 ਛੱਕੇ) ਦੇ ਧਮਾਕੇਦਾਰ ਸੈਂਕੜੇ ਨਾਲ ਭਾਰਤ ਸੀ ਨੇ ਭਾਰਤ ਏ ਨੂੰ ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਚ ਛੇ ਵਿਕਟਾਂ ਨਾਲ ਹਰਾ ਕੇ ਦੇਵਧਰ ਟਰਾਫ਼ੀ ਕ੍ਰਿਕਟ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਭਾਰਤ ਸੀ ਦਾ ਫਾਈਨਲ ‘ਚ ਸ਼ਨਿੱਚਵਾਰ ਨੂੰ ਭਾਰਤ ਬੀ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਆਪਣੇ ਦੋਵੇਂ ਮੈਚ ਜਿੱਤੇ ਲੀਗ ਮੈਚ ‘ਚ ਭਾਰਤ ਬੀ ਨੇ ਭਾਰਤ ਸੀ ਨੂੰ 30 ਦੌੜਾਂ ਨਾਲ ਹਰਾਇਆ ਸੀ ਭਾਰਤ ਏ ਨੇ 50 ਓਵਰਾਂ ‘ਚ 6 ਵਿਕਟਾਂ ‘ਤੇ 293 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਭਾਰਤ ਸੀ ਨੇ 47 ਓਵਰਾਂ ‘ਚ 4 ਵਿਕਟਾਂ ‘ਤੇ 296 ਦੌੜਾਂ ਬਣਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ

 
ਭਾਰਤ ਦੀ ਅੰਡਰ 19 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਗਿੱਲ ਨੇ ਇਸ਼ਾਨ ਕਿਸ਼ਨ(69, 11 ਚੌਕੇ, 60 ਗੇਂਦਾਂ) ਨਾਲ ਚੌਥੀ ਵਿਕਟ ਲਈ 121 ਦੌੜਾਂ ਅਤੇ ਫਿਰ ਸੂਰਿਆ ਕੁਮਾਰ (ਨਾਬਾਦ 56, 36 ਗੇਂਦਾਂ, 3 ਚੌਕੇ, 4 ਛੱਕੇ) ਨਾਲ ਪੰਜਵੀਂ ਵਿਕਟ ਲਈ 90 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ ਕਪਤਾਨ ਅਜਿੰਕੇ ਰਹਾਣੇ ਨੇ 14 ਦੌੜਾਂ ਬਣਾਈਆਂ ਸੁਰੇਸ਼ ਰੈਨਾ 2 ਦੌੜਾਂ ਬਣਾ ਕੇ ਆਊਟ ਹੋਏ ਰਵਿਚੰਦਰਨ ਅਸ਼ਵਿਨ ਨੇ  46 ਦੌੜਾਂ ‘ਤੇ ਇੱਕ ਵਿਕਟ ਲਈ

 

 

ਇਸ ਤੋਂ ਪਹਿਲਾਂ ਭਾਰਤ ਏ ਦੀ ਪਾਰੀ ‘ਚ ਉਸਦੇ ਪਹਿਲੇ ਤਿੰਨ ਬੱਲੇਬਾਜ਼ਾਂ ਅਭਿਮੰਨਿਊ ਈਸ਼ਵਰਨ (69), ਅਨਮੋਲਪ੍ਰੀਤ ਸਿੰਘ (59) ਅਤੇ ਨੀਤੀਸ਼ ਰਾਣਾ (68) ਨੇ ਸ਼ਾਨਦਾਰ ਅਰਧ ਸੈਂਕੜੇ ਠੋਕੇ ਕਪਤਾਨ ਦਿਨੇਸ਼ ਕਾਰਤਿਕ ਨੇ 23 ਗੇਂਦਾਂ ‘ਚ 32 ਅਤੇ ਕੇਦਾਰ ਜਾਧਵ ਨੇ 2 ਚੌਕੇ, 2 ਛੱਕੇ ਲਾ ਕੇ ਨਾਬਾਦ 41 ਦੌੜਾਂ ਬਣਾਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।