ਗਾਜੀਆਬਾਦ : ਪਟਾਕਾ ਫੈਕਟਰੀ ‘ਚ ਧਮਾਕਾ

 7 ਵਿਅਕਤੀਆਂ ਦੀ ਮੌਤ

  • ਸੀਐੱਮ ਯੋਗੀ ਨੇ ਦਿੱਤੇ ਨਿਰਦੇਸ਼, ਜ਼ਖਮੀਆਂ ਨੂੰ ਤੁਰੰਤ ਰਾਹਤ ਪਹੁੰਚਾਈ ਜਾਵੇ
    ਗਾਜੀਆਬਾਦ।
    ਉੱਤਰ ਪ੍ਰਦੇਸ਼ ਦੇ ਗਾਜੀਆਬਾਦ ਜ਼ਿਲ੍ਹੇ ‘ਚ ਇੱਕ ਪੈਂਸਿਲ ਬੰਬ ਬਣਾਉਣ ਵਾਲੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ ਅੱਗ ਦੀ ਲਪੇਟ ‘ਚ ਆਉਣ ਨਾਲ ਹਾਲੇ ਤੱਕ 7 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਸੱਤ ਔਰਤਾਂ ਤੇ ਇੱਕ ਬੱਚਾ ਹੈ ਹਾਦਸੇ ‘ਚ ਘੱਟ ਤੋਂ ਘੱਟ ਚਾਰ ਜਣੇ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ‘ਚ ਭੇਜਿਆ ਗਿਆ ਹੈ।

ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਤੇ ਪੁਲਿਸ ਦੀਆਂ ਟੀਮਾਂ ਘਟਨਾ ਸਥਾਨ ‘ਤੇ ਮੌਜ਼ੂਦ ਹਨ ਇਸ ਗੈਰ ਕਾਨੂੰਨੀ ਫੈਕਟਰੀ ‘ਚ ਬਰਥਡੇ ਕੇਕ ‘ਤੇ ਲੱਗਣ ਵਾਲੀ ਪੈਂਸਿਲ ਬੰਬ ਤੇ ਮੋਮਬੱਤੀਆਂ ਬਣਾਈਆਂ ਜਾਂਦੀਆਂ ਹਨ। ਫੈਕਟਰੀ ‘ਚ ਔਰਤਾਂ ਤੇ ਬੱਚੇ ਵੀ ਕੰਮ ਕਰਦੇ ਹਨ ਹਾਦਸੇ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਹੀ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ।

ਖਬਰ ਲਿਖੇ ਜਾਣ ਤੱਕ ਅੱਗੇ ਬੁਝਾ ਲਈ ਗਈ ਸੀ ਜ਼ਖਮੀਆਂ ਨੂੰ ਕੱਢ ਕੇ ਹਸਪਤਾਲ ਭੇਜਣ ਦਾ ਕੰਮ ਜ਼ੋਰਾਂ ਨਾਲ ਕੀਤਾ ਜਾ ਰਿਹਾ ਹੈ ਜ਼ਖਮੀਆਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕਦੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਡੀਐਮ ਤੇ ਐਸਐਸਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਜਖ਼ਮੀਆਂ ਨੂੰ ਤੁਰੰਤ ਰਾਹਤ ਪਹੁੰਚਾਈ ਜਾਵੇ ਨਾਲ ਹੀ ਦੋਵਾਂ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਘਟਨਾ ਸਥਾਨ ਦੀ ਜਾਂਚ ਕਰਕੇ ਛੇਤੀ ਰਿਪੋਰਟ ਪੇਸ਼ ਕਰਨ।]

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ