Ghazal Program: ਜਲਾਲਾਬਾਦ (ਰਜਨੀਸ਼ ਰਵੀ)। ਸਾਹਿਤ ਸਭਾ ਰਜਿ: ਜਲਾਲਾਬਾਦ ਵੱਲੋਂ ਬਜ਼ਮ-ਏ-ਗਜ਼ਲ ਤਹਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਸਹਿਤ ਸਭਾ ਦੇ ਪ੍ਰਧਾਨ ਗੋਪਾਲ ਬਜਾਜ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਗਜ਼ਲ ਗਾਇਕ ਸੁਨੀਲ ਡੋਗਰਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ , ਜਿਨਾਂ ਨੇ ਆਪਣੇ ਗੀਤਾਂ ਅਤੇ ਗਜ਼ਲਾਂ ਰਾਹੀਂ ਸਰੋਤਿਆਂ ਨੂੰ ਕੀਲ ਕੇ ਰੱਖਿਆ ,ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਰਜਿੰਦਰ ਘੀਕ ਉਦਯੋਗਪਤੀ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਰਾਜਨਮਨ ਚੰਦਾ, ਅਨਿਲ ਘੀਕ , ਸੰਦੀਪ ਮਲੂਜਾ, ਸਚਿਨ ਮਿੱਢਾ, ਹਰਿੰਦਰ ਕੁੱਕੜ ਅਤੇ ਕਪਲ ਵਰਮਾ ਆਦਿ ਨੇ ਵਿਸ਼ੇਸ਼ ਮਹਿਮਾਨ ਵੱਜੋਂ ਹਿੱਸਾ ਲਿਆ।
ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਕਰਦੀ ਹੋਈ ਪ੍ਰੀਤੀ ਬਾਬੂਟਾ ਨੇ ਮੰਚ ਦੀ ਭੂਮਿਕਾ ਨੂੰ ਬੇਖੂਬੀ ਨਿਭਾਇਆ, ਸਹਿਤ ਸਭਾ ਦੇ ਸਰਪ੍ਰਸਤ ਸੂਬਾ ਸਿੰਘ ਨੰਬਰਦਾਰ ਅਤੇ ਖਜ਼ਾਨਚੀ ਜਸਕਰਨ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਅੱਜ ਦਾ ਇਹ ਪ੍ਰੋਗਰਾਮ ਸਫਲ ਹੋਣ ਦਾ ਸਿਹਰਾ ਜਲਾਲਾਬਾਦ ਦੀ ਜਨਤਾ ਦੇ ਸਿਰ ਬੱਜਦਾ ਹੈ। ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸੁਣਨ ਲਈ ਸ਼ਾਂਤ ਮਈ ਮਾਹੌਲ ਸਿਰਜਿਆ, ਇਸ ਮੌਕੇ ਤੇ ਡਾਕਟਰ ਅੰਕਿਤ ਮਿਢਾ, ਸ੍ਰੀ ਸ਼ਹਿਜ਼ਾਦ ਦੀਵਾਨ ,ਡਾਕਟਰ ਰਜੀਵ ਮਿਢਾ, ਮਨਜੀਤ ਸਿੰਘ ਦਰਗਨ ,ਸਨੀਲ ਵਰਮਾ, ਅਤੇ ਸ਼੍ਰੀ ਪ੍ਰਵੇਸ਼ ਖੰਨਾ ਆਦਿ ਹਾਜ਼ਰ ਸਨ। Ghazal Program