(ਸੱਚ ਕਹੂੰ ਨਿਊਜ਼) ਸਰਸਾ। ਸਰਸਾ ’ਚ ਘੱਗਰ ਦਰਿਆ ਪੂਰੇ ਊਫਾਨ ’ਤੇ ਹੈ ਜਿਸ ਦੇ ਮੱਦੇਨਜ਼ਰ ਸਰਸਾ ’ਚ ਹੜ੍ਹ ਦਾ ਖਤਰਾ ਵਧਦਾ ਜਾ ਰਿਹਾ ਹੈ। ਘੱਗਰ ਦਰਿਆ ਦੇ ਬੰਨ੍ਹਿਆਂ ਨੂੰ ਮਜ਼ਬੂਤ ਕਰਨ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਰਾਹਤ ਕਾਰਜ ’ਚ ਜੁਟੇ ਹੋਏ ਹਨ। ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਸ਼ਾਸਨ ਨਾਲ ਮਿਲ ਕੇ ਪੂਰੀ ਤਨਦੇਹੀ ਨਾਲ ਜੁਟੇ ਹੋਏ ਹਨ। ਸੇਵਾਦਾਰ ਮਿੱਟੀ ਦੀਆਂ ਬੋਰੀਆਂ ਭਰ ਕੇ ਡੂੰਘੇ ਪਾਣੀ ’ਚ ਉੱਤਰ ਕੇ ਬੰਨ ਮਜ਼ਬੂਤ ਕਰਨ ’ਚ ਜੁਟੇ ਹਨ। ਸਰਸਾ, ਕਲਿਆਣ ਨਗਰ ਸਮੇਤ ਕਈ ਬਲਾਕਾਂ ਦੇ ਸੈਂਕੜੇ ਸੇਵਾਦਾਰ ਜੁਟੇ ਹਨ। ਸੇਵਾਦਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਭ ਕੰਮ ਕੀਤਾ ਜਾ ਰਿਹਾ ਹੈ।