ਉਫਾਨ ’ਤੇ ਘੱਗਰ ਦਰਿਆ, ਪੰਚਕੂਲਾ ’ਚ ਔਰਤ ਕਾਰ ਸਮੇਤ ਘੱਗਰ ’ਚ ਰੁੜ੍ਹੀ

Ghaggar River

ਲੋਕਾਂ ਨੇ ਰੱਸੀ ਦੀ ਮੱਦਦ ਨਾਲ ਬਚਾਇਆ | Ghaggar River

ਪੰਚਕੂਲਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਪੰਜਕੂਲਾ ਵਿਖੇ ਐਤਵਾਰ ਨੂੰ ਸਵੇਰੇ ਘੱਗਰ (Ghaggar River) ਦਰਿਆ ’ਚ ਇੱਕ ਔਰਤ ਕਾਰ ਸਮੇਤ ਪਾਣੀ ਦੇ ਵਹਾਅ ’ਚ ਰੁੜ੍ਹ ਗਈ। ਲੋਕਾਂ ਨੇ ਕਾਫੀ ਮਿਹਨਤ ਤੋਂ ਬਾਅਦ ਔਰਤ ਨੂੰ ਬਾਹਰ ਕੱਢਿਆ ਅਤੇ ਉਸ ਤੋਂ ਬਾਅਦ ਇਲਾਜ ਲਈ ਹਸਪਤਾਲ ਪਹੁੰਚਾਇਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਕਾਰ ਨੂੰ ਕ੍ਰੈਨ ਦੀ ਮੱਦਦ ਨਾਲ ਬਾਹਰ ਕੱਢਿਆ। ਜਾਣਕਾਰੀ ਮੁਤਾਬਿਕ ਐਤਵਾਰ ਸਵੇਰੇ ਇੱਕ ਔਰਤ ਸਵੇਰੇ ਮੰਦਰ ’ਚ ਮੱਥਾ ਟੇਕਣ ਲਈ ਗਈ ਸੀ।

ਇਹ ਵੀ ਪੜ੍ਹੋ : Train Accident : ਪੱਛਮੀ ਬੰਗਾਲ ’ਚ ਦੋ ਮਾਲਗੱਡੀਆਂ ਦੀ ਭਿਆਨਕ ਟੱਕਰ

ਇਸ ਦੌਰਾਨ ਮੀਂਹ ਪੈਣ ਕਾਰਨ ਪਾਣੀ ਦਾ ਵਹਾਅ ਤੇਜ਼ ਹੋ ਗਿਆ ਅਤੇ ਮਹਿਲਾ ਕਾਰ ਸਮੇਤ ਘੱਗਰ (Ghaggar River) ਦਰਿਆ ’ਚ ਰੁੜ੍ਹ ਗਈ। ਚੰਗੀ ਗੱਲ ਇਹ ਰਹੀ ਕਿ ਕਾਰ ਘੱਗਰ ਦਰਿਆ ਪੁਲ ਹੇਠਾਂ ਬਣੇ ਪਿੱਲਰ ’ਚ ਅੜ੍ਹ ਗਈ। ਜਿਸ ਤੋਂ ਬਾਅਦ ਲੋਕਾਂ ਨੂੰ ਵੇਖਿਆ ਤਾਂ ਉਹ ਬਚਾਉਣ ਲਈ ਆਏ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ। ਸੂਚਨਾ ਮਿਲਦੇ ਹੀ ਸੈਕਟਰ-1 ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਐਂਬੁਲੈਂਸ ਮੰਗਵਾਈ। ਐਂਬੁਲੈਂਸ ਨਾਲ ਔਰਤ ਨੂੰ ਇਲਾਜ਼ ਲਈ ਹਸਪਤਾਲ ਪਹੁੰਚਾਇਆ। ਔਰਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਸ ਦੀ ਇਲਾਜ਼ ਚੱਲ ਰਿਹਾ ਹੈ।

LEAVE A REPLY

Please enter your comment!
Please enter your name here