ਓਪਨਿੰਗ ਜੋੜੀ ‘ਚ ਬਦਲਾਅ ਕਰਨ ‘ਤੇ ਭੜਕੇ ਗਾਵਸਕਰ, ਇਸ਼ਾਨ ਨੂੰ ਲੈਕੇ ਖੜੇ ਕੀਤੇ ਸਵਾਲ

ਓਪਨਿੰਗ ਜੋੜੀ ‘ਚ ਬਦਲਾਅ ਕਰਨ ‘ਤੇ ਭੜਕੇ ਗਾਵਸਕਰ, ਇਸ਼ਾਨ ਨੂੰ ਲੈਕੇ ਖੜੇ ਕੀਤੇ ਸਵਾਲ

ਦੁਬਈ (ਏਜੰਸੀ)। ਨਿਊਜ਼ੀਲੈਂਡ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਐਤਵਾਰ ਨੂੰ ਆਈਸੀਸੀ ਟੀ 20 ਵਿਸ਼ਵ ਕੱਪ ਦੇ ਗWੱਪ ਦੋ ਵਿੱਚ ਭਾਰਤ ਨੂੰ ਇੱਕਤਰਫਾ ਅੰਦਾਜ਼ ਵਿੱਚ ਅੱਠ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਉਣ ਲਈ ਆਪਣਾ ਦਾਅਵਾ ਮਜ਼ਬੂਤ ​​ਕਰ ਲਿਆ। ਭਾਰਤ ਦਾ ਸੈਮੀਫਾਈਨਲ ‘ਚ ਜਾਣ ਦਾ ਸੁਪਨਾ ਲਗਾਤਾਰ ਦੂਜੀ ਹਾਰ ਨਾਲ ਲਗਭਗ ਚਕਨਾਚੂਰ ਹੋ ਗਿਆ ਹੈ। ਦੂਜੇ ਪਾਸੇ ਸੰਨੀ ਗਾਵਸਕਰ ਨੇ ਕਿਹਾ ਕਿ ਇਸ ਮੈਚ ‘ਚ ਓਪਨਿੰਗ ਜੋੜੀ ਨੂੰ ਬਦਲਣ ਦੀ ਕੀ ਲੋੜ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਮੈਚ ‘ਚ ਈਸ਼ਾਨ ਨੂੰ ਕੇਐੱਲ ਦੇ ਨਾਲ ਓਪਨਿੰਗ ਲਈ ਭੇਜਿਆ ਗਿਆ ਸੀ। ਇਸ ਦੇ ਨਾਲ ਹੀ ਓਪਨਿੰਗ ਕਰਕੇ ਦੌੜਾਂ ਬਣਾਉਣ ਵਾਲੇ ਰੋਹਿਤ ਸ਼ਰਮਾ ਤੀਜੇ ਨੰਬਰ *ਤੇ ਆ ਗਏ।

ਭਾਰਤ 5ਵੇਂ ਨੰਬਰ ‘ਤੇ ਹੈ

ਭਾਰਤ ਅੰਕ ਸੂਚੀ ‘ਚ ਪੰਜਵੇਂ ਸਥਾਨ ‘ਤੇ ਪਹੁੰਚ ਗਿਆ ਹੈ ਅਤੇ ਇਸ ਜਿੱਤ ਨਾਲ ਨਿਊਜ਼ੀਲੈਂਡ ਗWੱਪ 2 ‘ਚ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ।

ਅਸੀਂ ਬੱਲੇ ਜਾਂ ਗੇਂਦ ਨਾਲ ਬਹਾਦਰੀ ਨਹੀਂ ਦਿਖਾਈ : ਵਿਰਾਟ ਕੋਹਲੀ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਕੱਲ੍ਹ ਟੀ 20 ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਹੱਥੋਂ ਅੱਠ ਵਿਕਟਾਂ ਦੀ ਹਾਰ ਤੋਂ ਬਾਅਦ ਅੱਜ ਦਾ ਦਿਨ ਬਹੁਤ ਹੀ ਅਜੀਬ ਸੀ। ਅਸੀਂ ਸੰਕੋਚ ਨਾਲ ਬੱਲੇਬਾਜ਼ੀ ਕੀਤੀ। ਵਿਰਾਟ ਨੇ ਮੈਚ ਤੋਂ ਬਾਅਦ ਕਿਹਾ, ਮੈਂ ਸੋਚਿਆ ਕਿ ਅਸੀਂ ਬੱਲੇ ਜਾਂ ਗੇਂਦ ਨਾਲ ਬਹਾਦਰੀ ਨਹੀਂ ਦਿਖਾਈ। ਨਿਊਜ਼ੀਲੈਂਡ ਨੇ ਪਹਿਲੇ ਓਵਰ ਤੋਂ ਹੀ ਸਾਡੇ ‘ਤੇ ਦਬਾਅ ਬਣਾਇਆ। ਜਦੋਂ ਵੀ ਅਸੀਂ ਹਮਲਾ ਕਰਨ ਗਏ, ਅਸੀਂ ਵਿਕਟਾਂ ਗੁਆ ਦਿੱਤੀਆਂ। ਜਦੋਂ ਤੁਸੀਂ ਭਾਰਤ ਲਈ ਖੇਡਦੇ ਹੋ ਤਾਂ ਪ੍ਰਸ਼ੰਸਕਾਂ ਦੀਆਂ ਉਮੀਦਾਂ ਸਾਡੇ ‘ਤੇ ਹੁੰਦੀਆਂ ਹਨ। ਭਾਰਤ ਲਈ ਜੋ ਵੀ ਖੇਡਦਾ ਹੈ, ਉਨ੍ਹਾਂ ਉਮੀਦਾਂ ਨੂੰ ਧਿਆਨ ‘ਚ ਰੱਖ ਕੇ ਖੇਡਣਾ ਹੁੰਦਾ ਹੈ। ਅਸੀਂ ਆਉਣ ਵਾਲੇ ਮੈਚਾਂ ‘ਚ ਸਕਾਰਾਤਮਕ ਖੇਡ ਦਿਖਾਵਾਂਗੇ। ਸਾਨੂੰ ਖੁਦ ‘ਤੇ ਭਰੋਸਾ ਕਰਨਾ ਹੋਵੇਗਾ ਅਤੇ ਆਉਣ ਵਾਲੇ ਮੈਚਾਂ ‘ਚ ਬਿਹਤਰ ਪ੍ਰਦਰਸ਼ਨ ਕਰਨ ‘ਤੇ ਧਿਆਨ ਦੇਣਾ ਹੋਵੇਗਾ।

ਅਸੀਂ ਦਬਾਅ ਬਣਾਉਣ ਵਿਚ ਕਾਮਯਾਬ ਰਹੇ: ਵਿਲੀਅਮਸਨ

ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਐਤਵਾਰ ਨੂੰ ਟੀ 20 ਵਿਸ਼ਵ ਕੱਪ ਮੈਚ *ਚ ਭਾਰਤ ਖਿਲਾਫ ਅੱਠ ਵਿਕਟਾਂ ਦੀ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਇੰਨੇ ਵੱਡੇ ਮੈਚ ਤੋਂ ਪਹਿਲਾਂ ਦੀ ਯੋਜਨਾ ਬਣਾ ਰਹੇ ਹਾਂ। ਇਹ ਇੱਕ ਮਜ਼ਬੂਤ ​​ਟੀਮ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਸੀ। ਇਸ ਵਿਕਟ ‘ਤੇ ਅਸੀਂ ਦਬਾਅ ਬਣਾਉਣ ‘ਚ ਕਾਮਯਾਬ ਰਹੇ ਅਤੇ ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ।

ਵਿਲੀਅਮਸਨ ਨੇ ਆਪਣੇ ਗੇਂਦਬਾਜ਼ਾਂ ਦੀ ਤਾਰੀਫ ਕਰਦੇ ਹੋਏ ਕਿਹਾ, ੋਦੋਵਾਂ ਸਪਿਨਰਾਂ ਅਤੇ ਪੂਰੇ ਹਮਲੇ ਨੇ ਚੰਗੀ ਗੇਂਦਬਾਜ਼ੀ ਕੀਤੀ। ਅਸੀਂ ਪਹਿਲੇ ਮੈਚ ਵਿੱਚ ਵੀ ਚੰਗਾ ਖੇਡਿਆ ਅਤੇ ਅੱਜ ਵੀ ਇਸ ਨੂੰ ਬਰਕਰਾਰ ਰੱਖਿਆ। ਜਦੋਂ ਤੁਸੀਂ ਸਖ਼ਤ ਟੀਮਾਂ ਵਿWੱਧ ਖੇਡਦੇ ਹੋ, ਤਾਂ ਤੁਹਾਨੂੰ ਆਪਣੇ ਆਪ  ‘ਤੇ ਵਿਸ਼ਵਾਸ ਕਰਨਾ ਪੈਂਦਾ ਹੈ। ਈਸ਼ ਸਾਡੀ ਟੀਮ ਦਾ ਇੱਕ ਮਹੱਤਵਪੂਰਨ ਮੈਂਬਰ ਹੈ। ਉਸ ਕੋਲ ਦੁਨੀਆ ਭਰ ਦੀਆਂ ਕਈ ਲੀਗਾਂ ਖੇਡਣ ਦਾ ਤਜਰਬਾ ਹੈ ਜੋ ਸਾਡੇ ਲਈ ਕੰਮ ਆਉਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ