ਗੌਤਮ ਗੰਭੀਰ ਭਾਜਪਾ ‘ਚ ਸ਼ਾਮਲ

Gautam Gambhir, Join, Bjp

ਵਿੱਤ ਮੰਤਰੀ ਅਰੁਣ ਜੇਟਲੀ ਨੇ ਗੰਭੀਰ ਨੂੰ ਮੈਂਬਰਸ਼ਿਪ ਦਿਵਾਈ

ਨਵੀਂ ਦਿੱਲੀ, ਏਜੰਸੀ।

ਭਾਰਤੀ ਸਾਬਕਾ ਕ੍ਰਿਕਟ ਖਿਡਾਰੀ ਕੌਤਮ ਗੰਭੀਰ ਸ਼ੁੱਕਰਵਾਰ ਨੂੰ ਰਸਮੀ ਤੌਰ ‘ਤੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਭਾਜਪਾ ਦੇ ਸੀਨੀਆ ਨੇਤਾ ਤੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਪਾਰਟੀ ਦਰਫਤਰ ‘ਚ ਗੌਤਮ ਗੰਭੀਰ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਵਾਈ। ਇਸ ਮੌਕੇ ‘ਤੇ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਕਾਨੂੰਨ ਮੰਤਰੀ ਰਵੀ ਸੰਕਰ ਪ੍ਰਸਾਦ ਵੀ ਹਾਜ਼ਰ ਸਨ। ਗੌਤਮ ਗੰਭੀਰ ਨੇ ਬਾਅਦ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ। ਸ੍ਰੀ ਜੇਟਲੀ ਨੇ ਉਨ੍ਹਾਂ ਨੂੰ ਲੋਕਸਭਾ ਚੋਣਾਂ ‘ਚ ਉਮੀਦਵਾਰ ਬਣਾਏ ਜਾਣ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਤੇ ਕਿਹਾ ਕਿ ਇਹ ਫੈਸਲਾ ਪਾਰਟੀ ਦੀ ਚੋਣ ਕਮੇਟੀ ਕਰਦੀ ਹੈ। ਗੰਭੀਰ ਸਾਲਾਂ ਤੋਂ ਕ੍ਰਿਕਟ ਖੇਡਦੇ ਰਹੇ ਹਨ ਤੇ ਉਨ੍ਹਾਂ ਨੇ 58 ਕ੍ਰਿਕਟ ਟੈਸਟ ਮੈਚ ਤੇ 150 ਇੱਕ ਦਿਨੀਂ ਮੈਚ ਖੇਡੇ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਮੈਚ ‘ਚ 11 ਹਜ਼ਾਰ ਦੌੜਾਂ ਬਣਾਈਆਂ ਹਨ।

ਗੌਤਮ ਗੰਭੀਰ ਨੇ ਇਸ ਮੌਕੇ ‘ਤੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ ‘ਚ ਸ਼ਾਮਲ ਹੋਏ ਹਨ ਤੇ ਪਾਰਟੀ ਦੇ ਮਾਧਿਅਮ ਨਾਲ ਦੇਸ਼ ਲਈ ਵਧੀਆ ਕੰਮ ਕਰਨਾ ਚਾਹੁੰਦੇ ਹਨ। ਜੇਟਲੀ ਨੇ ਇਸ ਮੌਕੇ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਗੰਭੀਰ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਗੌਤਮ ਗੰਭੀਰ ਇੱਕ ਪ੍ਰਤੀਭਾਸ਼ਾਲੀ ਕ੍ਰਿਕਟ ਖਿਡਾਰੀ ਰਹੇ ਹਨ ਤੇ ਪਾਰਟੀ ਉਨ੍ਹਾਂ ਦੀ ਯੋਗਤਾ ਦਾ ਪ੍ਰਯੋਗ ਕਰੇਗੀ। ਉਨ੍ਹਾਂ ਨੇ ਕਿਹਾ ਕਿ ਲੋਕਸਭਾ ਚੋਣ ਪ੍ਰਚਾਰ ਮੁਹਿੰਮ ਦੌਰਾਨ ਸਾਬਕਾ ਕ੍ਰਿਕਟ ਖਿਡਾਰੀ ਸਟਾਰ ਪ੍ਰਚਾਰਕ ਦੀ ਭੂਮੀਕਾ ਨਿਭਾਏਗਾ। ਗੰਭੀਰ ਦਾ ਜਨਮ ਦਿੱਲੀ ‘ਚ ਹੋਇਆ ਸੀ ਤੇ ਉਸ ਦੀ ਸਿੱਖਿਆ-ਦੇਖਰੇਖ ਵੀ ਉੱਥੇ ਹੋਈ ਹੈ। ਉਨ੍ਹਾਂ ਨੇ ਕ੍ਰਿਕਟ ਦੀ ਸ਼ੁਰੂਆਤ ਵੀ ਦਿੱਲੀ ਤੋਂ ਕੀਤੀ ਸੀ। ਉਹ ਹੁਣ ਵੀ ਕ੍ਰਿਕਟ ਦੀ ਕਮੈਂਟਰੀ ਤੇ ਮਾਹਿਰ ਦੇ ਰੂਪ ‘ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਹ ਦਿੱਲੀ ਕ੍ਰਿਕਟ ਟੀਮ ਦੇ ਕਪਤਾਨ ਤੇ ਇੰਡੀਅਨ ਪ੍ਰੀਮੀਅਰ ਲੀਗ ‘ਚ ਦੋ ਟੀਮਾਂ ਦੇ ਵੀ ਕਪਤਾਨ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।