ਓਰੇਂਜ਼ ਅਤੇ ਪਰਪਲ ਕੈਪ ਦਾਅਵੇਦਾਰਾਂ ‘ਚ ਗੌਤਮ ਗੰਭੀਰ ਅਤੇ ਉਨਾਦਕਟ

ਨਵੀਂ ਦਿੱਲੀ, (ਏਜੰਸੀ) । ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਗੌਤਮ ਗੰਭੀਰ ਅਤੇ ਰਾਈਜਿੰਗ ਪੂਨੇ ਸੁਪਰਜਾਇੰਟਸ ਦੇ ਤੇਜ ਗੇਂਦਬਾਜ਼ ਜੈਦੇਵ ਉਨਾਦਕਟ ਆਈਪੀਐੱਲ-10 ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਅਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਓਰੇਂਜ ਕੈਪ ਅਤੇ ਪਰਪਲ ਕੈਪ ਦੇ ਦਾਅਵੇਦਾਰਾਂ ‘ਚ ਸ਼ਾਮਲ ਹਨ। ਆਈਪੀਐੱਲ ਤੋਂ ਇਲੈਮੀਨੇਟ ਹੋ ਚੁੱਕੀ ਸਨਰਾਈਜਰਜ਼ ਹੈਦਰਾਬਾਦ ਦੀ ਟੀਮ ਦੇ ਕਪਤਾਨ ਡੇਵਿਡ ਵਾਰਨਰ ਅਤੇ ਉਨ੍ਹਾਂ ਦੀ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਕੋਲ ਇਸ ਸਮੇਂ ਓਰੇਂਜ਼ ਅਤੇ ਪਰਪਲ ਕੈਪ ਹੈ।
ਵਾਰਨਰ ਨੇ ਟੂਰਨਾਮੈਂਟ ‘ਚ 14 ਮੈਚਾਂ ‘ਚ 641 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਨੂੰ ਕੋਲਕਾਤਾ ਦੇ ਕਪਤਾਨ ਗੰਭੀਰ ਹੀ ਨਜ਼ਦੀਕੀ ਚੁਣੌਤੀ ਦੇ ਰਹੇ ਹਨ ਗੰਭੀਰ ਨੇ ਹੁਣ ਤੱਕ 15 ਮੈਚਾਂ ‘ਚ 486 ਦੌੜਾਂ ਬਣਾਈਆਂ ਹਨ ਗੰਭੀਰ ਅਤੇ ਵਾਰਨਰ ਦਰਮਿਆਨ 155 ਦੌੜਾਂ ਦਾ ਫਾਸਲਾ ਹੈ ਗੰਭੀਰ ਦੀ ਟੀਮ ਕੋਲਕਾਤਾ ਨੂੰ ਮੁੰਬਈ ਇੰਡੀਅੰਜ਼ ਨਾਲ ਕੁਆਲੀਫਾਇਰ-2 ‘ਚ ਖੇਡਣਾ ਹੈ ਗੰਭੀਰ ਜੇਕਰ ਫਾਈਨਲ ਤੱਕ ਪਹੁੰਚਦੇ ਹਨ ਤਾਂ ਉਨ੍ਹਾਂ ਕੋਲ ਵਾਰਨਰ ਤੋਂ ਅੱਗੇ ਨਿੱਕਲਣ ਦਾ ਮੌਕਾ ਹੋਵੇਗਾ। ਭੁਵਨੇਸ਼ਵਰ ਨੇ ਟੂਰਨਾਮੈਂਟ ‘ਚ 14 ਮੈਚਾਂ ‘ਚ 26 ਵਿਕਟਾਂ ਹਾਸਲ ਕੀਤੀਆਂ ਹਨ ਤੇ ਪੂਨੇ ਦੇ ਉਨਾਦਕਟ 22 ਵਿਕਟਾਂ ਨਾਲ ਭੁਵਨੇਸ਼ਵਰ ਨੂੰ ਚੁਣੌਤੀ ਦੇ ਰਹੇ ਹਨ। ਪੂਨੇ ਦੀ ਟੀਮ ਫਾਈਨਲ ‘ਚ ਪਹੁੰਚ ਚੁੱਕੀ ਹੈ ਅਤੇ ਉਨਾਦਕਟ ਕੋਲ ਭੁਵਨੇਸ਼ਵਰ ਤੋਂ ਅੱਗੇ ਨਿੱਕਲਣ ਲਈ ਇੱਕ ਮੈਚ ਬਚਿਆ ਹੈ ਫਾਈਨਲ ‘ਚ ਇੱਕ ਬਿਹਤਰੀਨ ਪ੍ਰਦਰਸ਼ਨ ਉਨਾਦਕਟ ਨੂੰ ਪਰਪਲ ਕੈਪ ਦਿਵਾ ਸਕਦਾ ਹੈ।