ਤਿੰਨ ਸਾਲ ਤਾਂ ਸਿਰਫ਼ ਇੱਕ ਪੜਾਅ ਹੈ

ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਿਆਂ ਤਿੰਨ ਸਾਲ ਪੂਰੇ ਹੋਣ ਵਾਲੇ ਹਨ ਆਪਣੇ ਕਾਰਜਕਾਲ ਦੇ ਬੇਹੱਦ ਅਹਿਮ ਤਿੰਨ ਸਾਲ ਖੁਸ਼ਹਾਲੀ ਦੀ ਤੇ ਸਰਕਾਰ ਦੇ ਕੰਮਕਾਜ ਦੀ ਸਮੀਖਿਆ ਅਤੇ ਬਹਿਸ ਵੀ ਸ਼ੁਰੂ ਹੋ ਗਈ ਹੈ ਮੰਤਰੀਆਂ ਨੇ ਆਪਣੇ ਤਿੰਨ ਸਾਲ ਦੇ ਕੰਮਕਾਜ ਦਾ ਰਿਪੋਰਟ ਕਾਰਡ ਵੀ ਮਾਹਿਰਾਂ ਦੇ ਜ਼ਰੀਏ ਦੇਣਾ ਸ਼ੁਰੂ ਕਰ ਦਿੱਤਾ ਹੈ । ਉੱਥੇ ਹੀ ਮੋਦੀ ਸਰਕਾਰ ਆਪਣੇ ਤਿੰਨ ਸਾਲ ਦੇ ਕਾਰਜਕਾਲ ਦਾ ਜਸ਼ਨ ਮਨਾਉਣ ਦੇ ਮੂਡ ‘ਚ ਆ ਗਈ ਹੈ ਪਰ ਇਨ੍ਹਾਂ ਤਿੰਨ ਸਾਲਾਂ ਦੇ ਕਾਰਜਕਾਲ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸ਼ਖ਼ਸੀਅਤ ਤੇ ਕੰਮ ਕਰਨ ਦੇ ਢੰਗ ਨਾਲ ਸਭ ਨੂੰ ਪ੍ਰਭਾਵਿਤ ਕਰਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ ਪੀਐਮ ਮੋਦੀ ਲਗਾਤਾਰ ਆਪਣੇ ਪ੍ਰੋਗਰਾਮਾਂ ਤੇ ਯੋਜਨਾਵਾਂ ਕਾਰਨ ਦੇਸ਼ ਤੇ ਸਮਾਜ ‘ਚ ਤਬਦੀਲੀ ਲਿਆਉਣ ਦੀ ਦਿਨ-ਰਾਤ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜਿੱਥੇ ਕਈ ਖੇਤਰਾਂ ‘ਚ  ਮਜ਼ਬੂਤੀ ਦਾ ਸਬੂਤ ਦਿੰਦਿਆਂ ਦਲੇਰਾਨਾ ਫੈਸਲਿਆਂ ਕਾਰਨ ਜਨਤਾ ਦਾ ਭਰੋਸਾ ਕਾਇਮ ਰੱਖਿਆ ਹੈ ਦੂਜੇ ਪਾਸੇ ਵਿਸ਼ਵ ਪੱਧਰ ‘ਤੇ ਬਦਲਾਅ ਲਿਆਉਣ ਦੀ ਇੱਕ ਸਫ਼ਲ ਕੋਸ਼ਿਸ਼ ਕਰ ਰਹੀ ਹੈ।

ਤਿੰਨ ਸਾਲਾਂ ਦਾ ਪੜਾਅ ਕਿਸੇ ਵੀ ਸਰਕਾਰ ਲਈ ਆਪਣੀ ਪ੍ਰਾਪਤੀਆਂ ਦਾ ਗੁਣਗਾਣ ਕਰਨ ਦਾ ਸਮਾਂ ਨਹੀਂ ਹੋਣਾ ਚਾਹੀਦਾ ਇਹ ਮੌਕਾ ਸਮੀਖਿਆ ਕਰਨ ਤੇ ਅੰਦਰਝਾਤ ਮਾਰਨ ਦਾ ਹੋਣਾ ਚਾਹੀਦਾ ਹੈ ਜੋ ਕੀਤਾ ਹੈ ਉਸਦਾ ਸੰਤੋਖ ਹੋਣਾ ਚਾਹੀਦਾ ਹੈ ਪਰ ਜੋ ਕੀਤਾ ਜਾਣਾ ਜ਼ਿਆਦਾ ਜ਼ਰੂਰੀ ਹੈ ਉਸ ਲਈ ਮਜ਼ਬੂਤੀ ਨਾਲ ਯੋਜਨਾਵਾਂ ਉਲੀਕੀਆਂ ਜਾਣੀਆਂ ਚਾਹੀਦੀਆਂ ਇਹ ਸਹੀ ਹੈ ਕਿ ਇਨ੍ਹਾਂ ਤਿੰਨ ਸਾਲਾਂ ‘ਚ ਵੱਡੇ ਪੱਧਰ ‘ਤੇ ਕੰਮ ਹੋਇਆ ਹੈ, ਨਵੀਆਂ ਉਮੀਦਾਂ, ਨਵਾਂ ਵਿਸ਼ਵਾਸ ਜਾਗਿਆ ਹੈ ਅੱਜ ਦੇਸ਼ ‘ਚ ਉਦਯੋਗਿਕ ਵਿਕਾਸ ਦਰ ਸਭ ਤੋਂ ਵੱਧ ਹੈ ਭ੍ਰਿਸ਼ਟਾਚਾਰ-ਰਹਿਤ ਸਰਕਾਰ ਦੇਣ ਦਾ ਦਾਅਵਾ ਵੀ ਸਭ ਤੋਂ ਵੱਡੀ ਉਪਲੱਬਧੀ ਹੈ ਨੋਟਬੰਦੀ ਦੁਆਰਾ ਭਾਵੇਂ ਕਾਲੇ ਧਨ ਨੂੰ ਨੱਥ ਪਾਉਣ ਦਾ ਟੀਚਾ ਅਜੇ ਅੱਧ ਵਿਚਾਲੇ ਹੀ ਹੈ । ਪਰ ਕਾਲੇ ਧਨ ‘ਤੇ ਹਮਲੇ ਦੀ ਹਿੰਮਤ ਕਰਨ ਲਈ ਜਨਤਾ ਨੇ ਮੋਦੀ ਸਰਕਾਰ ਦੀ ਦਿਲੋਂ ਪ੍ਰਸੰਸਾ ਕੀਤੀ ਹੈ ਸਵੱਛ ਭਾਰਤ ਮੁਹਿੰਮ, ਗੰਗਾ ਸਫ਼ਾਈ ਮੁਹਿੰਮ , ਬੇਟੀ ਬਚਾਓ, ਬੇਟੀ ਪੜ੍ਹਾਓ, ਬੇਟੀਆਂ ਦੀ ਸੁਰੱਖਿਆ ਲਈ ਸੁਕੰਨਿਆ ਸਮਰਿਧੀ ਯੋਜਨਾ ਤੇ ਗੈਸ ਸਬਸਿਡੀ ਤਿਆਗੋ’ ਵਰਗੀਆਂ ਯੋਜਨਾਵਾਂ ਨਾਲ ਵੀ ਮੋਦੀ ਸਰਕਾਰ ਆਮ ਜਨਤਾ ਦੇ ਜੀਵਨ ਤੇ ਵਿਚਾਰਾਂ ‘ਚ ਕ੍ਰਾਂਤੀਕਾਰ ਬਦਲਾਅ ਲਿਆਉਣ ‘ਚ ਸਫ਼ਲ ਰਹੀ ਹੈ ਆਰਥਿਕ ਸੁਧਾਰਾਂ ਨੂੰ ਆਪਣੇ ਅੰਦਰ ਸਮੇਟਣ ਵਾਲੇ ਜੀਐਸਟੀ ਬਿਲ ਦਾ ਰਾਹ ਵੀ ਪੱਧਰਾ  ਹੋਇਆ ਹੈ।

ਯੋਜਨਾਵਾਂ ਤਾਂ ਸਾਰੀਆਂ ਸਰਕਾਰਾਂ ਚੰਗੀਆਂ ਬਣਾਉਂਦੀਆਂ ਹਨ, ਪਰ ਚੁਣੌਤੀ ਹੁੰਦੀ ਹੈ ਉਨ੍ਹਾਂ ਨੂੰ ਲਾਗੂ ਕਰਨ ਦੀ ਕਿਸੇ ਯੋਜਨਾ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ, ਇਸ ਦਾ ਤਾਜ਼ਾ ਸਬੂਤ ਹੈ ‘ਉੱਜਵਲਾ ਯੋਜਨਾ’ ਇੱਕ ਸਾਲ ‘ਚ ਸਵਾ ਦੋ ਕਰੋੜ ਗਰੀਬਾਂ ਦੇ ਘਰਾਂ ‘ਚ ਰਸੋਈ ਗੈਸ ਪਹੁੰਚ ਗਈ ਹੈ ਗੱਲ ਸਿਰਫ਼ ਏਨੀ ਨਹੀਂ ਹੈ ਕਿ ਏਨੇ ਵੱਡੇ ਪੱਧਰ ‘ਤੇ ਗੈਸ ਕੁਨੈਕਸ਼ਨ ਦਿੱਤੇ ਗਏ ਹਨ, ਜ਼ਿਆਦਾ ਅਹਿਮ ਗੱਲ ਇਹ ਹੈ ਕਿ ਇੱਕ ਵੀ ਮਾਮਲੇ ‘ਚ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਸਾਹਮਣੇ ਨਹੀਂ ਆਈ ਭ੍ਰਿਸ਼ਟਾਚਾਰ ਅਜਿਹਾ ਮੁੱਦਾ ਹੈ। ਜੋ ਪਿਛਲੀ ਕੇਂਦਰ ਸਰਕਾਰ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਬਣਿਆ ਕੀ ਤਿੰਨ ਸਾਲਾਂ ‘ਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੈ? ਇਸ ਦਾ ਜਵਾਬ ਕੋਈ ਵੀ ‘ਹਾਂ’ ਵਿੱਚ ਨਹੀਂ ਦੇ ਸਕਦਾ, ਪਰੰਤੂ ਇਹ ਗੱਲ ਮੋਦੀ ਦੇ ਵਿਰੋਧੀ ਵੀ  ਅੰਦਰਖਾਤੇ ਸਹੀ ਮੰਨਦੇ ਹਨ ਕਿ  ਤਿੰਨ ਸਾਲਾਂ ‘ਚ Àੁੱਚ ਅਹੁਦਿਆਂ ‘ਤੇ ਬੈਠੇ ਕਿਸੇ ਵਿਅਕਤੀ ਖਿਲਾਫ਼ ਭ੍ਰਿਸ਼ਟਾਚਾਰ ਦਾ ਅਰੋਪ ਨਹੀਂ ਲੱਗਿਆ ਇਹ ਵੀ ਇੱਕ ਪ੍ਰਾਪਤੀ ਹੀ ਹੈ ਅਤੇ ਇਹ ਜਨਤਾ ਦਾ ਵਿਸ਼ਵਾਸ ਜਿੱਤਣ ਲਈ ਮੋਦੀ  ਸਰਕਾਰ ਕੁਝ ਨਾ ਕੁਝ ਕਰ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਇਹ ਤੇ ਅਜਿਹੀਆਂ ਅਨੇਕਾਂ ਉਪਲੱਬਧੀਆਂ ਦੇ ਸਿਹਰੇ ਦੇ ਹੱਕਦਾਰ ਹਨ ਮੋਦੀ ਸਰਕਾਰ ਨਾ ਸਿਰਫ਼ ਫੈਸਲੇ ਲੈ ਰਹੀ ਹੈ, ਸਗੋਂ ਪਾਰਦਰਸ਼ੀ ਅਤੇ ਪ੍ਰਭਾਵੀ ਤਰੀਕੇ ਨਾਲ ਲਾਗੂ ਵੀ ਕਰ ਰਹੀ ਹੈ ਜਦੋਂ ਕਿ ਸਾਬਕਾ ਸਰਕਾਰ ਦੀਆਂ ਨੀਤੀਆਂ ਨਾਲ  ਦੇਸ਼ ਦੀ ਅਰਥਵਿਵਸਥਾ ਡਾਵਾਂਡੋਲ ਹੋ ਰਹੀ ਸੀ, ਉਸ ਨਾਲ ਲੱਗਦਾ ਸੀ ਕਿ ਭਾਰੀ ਆਰਥਿਕ ਸੰਕਟ ਦੇਸ਼ ਦੇ ਸਾਹਮਣੇ ਖੜ੍ਹਾ ਹੋਣ ਵਾਲਾ ਹੈ।

ਮੋਦੀ ਸਰਕਾਰ ਨੇ ਗੁਆਂਢੀ ਮੁਲਕ ਪਾਕਿਸਤਾਨ ਦੀਆਂ ਹਰਕਤਾਂ ਤੇ ਅਸ਼ਾਂਤੀ ਫੈਲਾਉਣ ਦੀਆਂ ਨੀਤੀਆਂ  ਦਾ ਕੂਟਨੀਤਕ ਢੰਗ ਨਾਲ ਜਵਾਬ ਦੇ ਕੇ ਜਨਤਾ ਦੇ ਲਗਾਤਾਰ ਟੁੱਟਦੇ ਜਾ ਰਹੇ ਵਿਸ਼ਵਾਸ ਨੂੰ ਜੋੜਿਆ ਹੈ ਉਨ੍ਹਾਂ ਨੇ ਪਾਕਿਸਤਾਨ ਵਿਰੁੱਧ  ਸਰਜੀਕਲ ਸਟਰਾਈਕ ਦੀ ਮੰਜੂਰੀ ਦਿੱਤੀ ਤੇ ਭਾਰਤੀ ਫੌਜ ਨੂੰ ਇਹ ਕਾਰਨਾਮਾ ਕਰ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਕੌਮਾਂਤਰੀ ਮੰਚ ‘ਤੇ ਅੱਤਵਾਦ ਨੂੰ ਨੀਤੀ ਦੇ ਰੂਪ ‘ਚ ਪ੍ਰਯੋਗ ਕਰ ਰਹੇ ਪਾਕਿਸਤਾਨ ਨੂੰ ਭÎਾਰਤ ਨੇ ਹੇਠੀ ਦਿਖਾਉਣ ‘ਚ ਵੀ ਸਫ਼ਲਤਾ ਹਾਸਲ ਕੀਤੀ ਹੈ ਇਸੇ ਕਾਰਨ ਅੱਜ ਪਾਕਿਸਤਾਨ ‘ਤੇ ਅਮਰੀਕਾ ਤੋਂ ਲੈ ਕੇ ਕਈ ਦੇਸ਼ਾਂ ਨੇ ਦਬਾਅ ਪਾਇਆ ਹੈ ਕਿ ਉਹ ਅੱਤਵਾਦ ਨੂੰ ਸ਼ਹਿ ਦੇਣੀ ਬੰਦ ਕਰੇ ਇਹ ਮੋਦੀ ਸਰਕਾਰ ਦੀ ਵੱਡੀ ਕਾਮਯਾਬੀ ਹੈ।

ਚੀਨ ਦੀ ਦਾਦਾਗਿਰੀ ਨੂੰ ਵੀ ਵਧਣ ਨਾ ਦੇਣਾ ਸਰਕਾਰ ਦੀ ਸਫ਼ਲਤਾ ਹੈ ਚੀਨ ਜਿੱਥੇ ਇਕ ਪਾਸੇ ਪਾਕਿਸਤਾਨ ਦੀ ਮੱਦਦ ਕਰ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਭਾਰਤ ਦੇ ਕਈ ਹਿੱਸਿਆਂ ‘ਤੇ ਆਪਣਾ ਦਾਅਵਾ ਕਰਦਾ ਰਿਹਾ ਹੈ ਐਲਏਸੀ ਨੂੰ ਉਸ ਸਵੀਕਾਰ ਨਹੀਂ ਕਰ ਰਿਹਾ ਪਰੰਤੂ ਕਈ ਦਹਾਕਿਆਂ ਬਾਦ ਭਾਰਤ ਨੇ ਲੇਹ ਤੋਂ ਅੱਗੇ ਆਪਣੇ 100 ਟੈਂਕ ਭੇਜੇ ਅਤੇ ਯੁੱਧ ਅਭਿਆਸ ਕੀਤਾ ਉੱਥੇ ਹੀ ਅਰੁਣਾਚਲ ਪ੍ਰਦੇਸ਼ ਦੇ ਵਿਕਾਸ ਤੇ ਸਰਹੱਦ ‘ਤੇ ਸੜਕ ਬਣਾਉਣ ਦਾ ਕੰਮ ਤੇਜੀ ਨਾਲ ਅੱਗੇ ਵਧਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ‘ਤੇ ਸ਼ਿਕੰਜਾ ਕਸਣ ਲਈ ਸਰਕਾਰੀ ਭੁਗਤਾਨ ਆਨਲਾਈਨ ਕਰਨ ਦਾ ਫੈਸਲਾ ਕੀਤਾ ਟੈਂਡਰਿੰਗ ਨੂੰ ਪੂਰੀ ਤਰ੍ਹਾਂ ਆਨਲਾਈਨ ਕਰਨ ਦਾ ਹੁਕਮ ਦਿੱਤਾ ਇਸ ਤਰ੍ਹਾਂ ਦੇ ਕਈ ਹੁਕਮ ਸਰਕਾਰ ਨੇ ਦਿੱਤੇ ਅਤੇ ਇਸ ਦਾ ਸਿਹਰਾ ਕਿੰਨਾ ਹੈ ਤੇ ਇਸ ਨਾਲ ਭ੍ਰਿਸ਼ਟਾਚਾਰ ‘ਤੇ ਕਿੰਨੀ ਰੋਕ ਲੱਗੀ ਹੈ, ਇਹ ਸਮਾਂ ਹੀ ਦੱਸੇਗਾ ਪਰੰਤੂ ਇੱਕ ਚੰਗੀ ਸ਼ੁਰੂਆਤ ਤਾਂ ਇਸ ਨੂੰ ਕਿਹਾ ਹੀ ਜਾ ਸਕਦਾ ਹੈ ਇਸੇ ਤਰ੍ਹਾਂ ਡਿਜ਼ੀਟਲ ਭਾਰਤ ਦੇ ਸੁਫ਼ਨੇ ਨੂੰ ਲੈ ਕੇ ਪੀਐਮ ਮੋਦੀ ਅੱਗੇ ਵਧ ਰਹੇ ਹਨ ਉਨ੍ਹਾਂ ਦੇ ਪਿਛਲੇ ਤਿੰਨ ਸਾਲ ਦੇ ਪ੍ਰੋਗਰਾਮਾਂ ‘ਚ ਉਹ ਲਗਾਤਾਰ ਇਸ ਦਿਸ਼ਾ ‘ਚ ਵਧਦੇ ਜਾ ਰਹੇ ਹਨ।

ਅਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਨੇ ਭਾਰਤ ਲਈ ਕਈ ਕਾਨੂੰਨ ਬਣਾਏ, ਜੋ ਅੱਜ ਬੇਮਤਲਬ ਹੋ ਗਏ ਹਨ ਮੋਦੀ ਸਰਕਾਰ ਨੇ ਕਈ ਅਜਿਹੇ ਕਾਨੂੰਨ ਰੱਦ ਕਰ ਦਿੱਤੇ ਹਨ ਜਿਨ੍ਹਾਂ ਦੀ ਹੁਣ ਕੋਈ ਜ਼ਰੂਰਤ ਨਹੀਂ ਰਹੀ ਇੱਕ ਚੰਗੀ ਸ਼ਾਸਨ ਵਿਵਸਥਾ ਲਈ ਕਾਨੂੰਨ ਘੱਟੋ-ਘੱਟ ਹੋਣੇ ਜ਼ਰੂਰੀ ਹਨ ਮੋਦੀ ਸਰਕਾਰ ਚੋਣਾਂ ਦੀਆਂ ਖਾਮੀਆਂ ਨੂੰ ਦੂਰ ਕਰਨ ਤੇ ਰਾਜਨੀਤਕ ਅਪਰਾਧ ਤੇ ਭ੍ਰਿਸ਼ਟਾਚਾਰ ‘ਤੇ ਕਾਬੂ ਪਾਉਣ ਲਈ ਵੀ ਸ਼ਲਾਘਾਯੋਗ ਕੰਮ ਰਹੀ ਹੈ ਲੋਕਤੰਤਰ ਦਾ ਅਰਥ ਚੋਣ ਤੇ ਵੋਟਿੰਗ ਦਾ ਅਧਿਕਾਰ ਹੀ ਨਹੀਂ ਇਹ ਇੱਕ ਕੰਟਰੋਲ ਅਤੇ ਸੰਤੁਲਣ ਦੇ ਜ਼ਰੀਏ ਸਮੂਹ ਨਾਗਰਿਕਾਂ ਦੇ ਅਧਿਕਾਰਾਂ ਅਤੇ  ਸੁਤੰਤਰਤਾ ਦੀ ਸੁਰੱਖਿਆ ਦਾ ਜ਼ਿੰਮੇਵਾਰੀ ਵੀ ਦਿੰਦਾ ਹੈ ਅੱਜ ਢਾਂਚੇ ‘ਚ ਬਦਲਾਅ ਲਿਆਉਣ ਦੀ ਸ਼ੁਰੂਆਤ ਕਰੀਏ ਤਾਂ ਕਿ ਦੇਸ਼ ਦੀ ਰਾਜਨੀਤੀ ਦਾ ਇੱਕ ਚਰਿੱਤਰ ਬਣੇ।

ਅਜਿਹਾ ਨਹੀਂ ਹੈ ਕਿ ਤਿੰਨ ਸਾਲਾਂ ‘ਚ ਸਭ ਕੁਝ ਚੰਗਾ ਹੀ ਹੋਇਆ ਹੈ ਦੇਸ਼ ਨੂੰ ਜਾਤੀਵਾਦ ‘ਚ ਬਾਹਰ ਕੱਢਿਆ ਜਾਣਾ ਜ਼ਰੂਰੀ ਹੋ ਗਿਆ ਹੈ ਸੰਭਵ ਹੈ ਇਸ ਵਿੱਚ ਸਰਕਾਰ ਕਮਜ਼ੋਰ ਰਹੀ ਹੈ ਸਾਡੀ ਵਿਭਿੰਨਤਾ ਨੂੰ ਏਕਤਾ ਦੇ ਸੂਤਰ ‘ਚ ਬੰਨ੍ਹੀ ਰੱਖਣ ਵਾਲੇ ਸੂਤਰਾਂ ਨੂੰ ਸ਼ੁੱਧ ਰੱਖਣ ‘ਚ ਵੀ ਕਿਤੇ ਨਾ ਕਿਤੇ ਭੁੱਲ ਹੋ ਰਹੀ ਹੈ ਸਵੱਛਤਾ ਦਾ ਨਾਅਰਾ ਦੇਣ ਵਾਲੀ ਸਰਕਾਰ ਦੇ ਸ਼ਾਸਨ ‘ਚ ਹੀ ਦਿੱਲੀ ‘ਚ ਸਭ ਤੋਂ ਜ਼ਿਆਦਾ ਗੰਦਗੀ ਦੇਖਣ ਨੂੰ ਮਿਲੀ ਹੈ ਦੇਸ਼ ‘ਚ ਅਪਰਾਧਿਕ ਵਾਰਦਾਤਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਸਹੀ ਹੈ ।

ਕਿ ਕਾਨੂੰਨ ਵਿਵਸਥਾ ਰਾਜ ਦਾ ਮਾਮਲਾ ਹੈ, ਪਰੰਤੂ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜ਼ੂਦ ਪੁਲਿਸ ਸੁਧਾਰ ਦੇ ਮਾਮਲੇ ‘ਤੇ ਕੁਝ ਖਾਸ ਨਹੀਂ ਹੋਇਆ ਲੋਕ ਸਭ ਚੋਣਾਂ ‘ਚ ਮੋਦੀ ਨੂੰ ਮਿਲੇ ਭਾਰੀ ਸਮਰੱਥਨ ‘ਚ ਸਭ ਤੋਂ ਵੱਡੀ ਹਿੱਸੇਦਾਰੀ ਨੌਜਵਾਨਾਂ ਦੀ ਰਹੀ ਰੁਜ਼ਗਾਰ ਉਨ੍ਹਾਂ ਲਈ ਸਭ ਤੋਂ ਵੱਡਾ ਮੁੱਦਾ ਹੈ ਪਰ ਸਰਕਾਰ ਨੇ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੀ ਕੀਤਾ ਹੈ, ਕਦੇ ਸਟਾਰਟ ਅੱਪ ਦੇ ਨਾਂਅ ‘ਤੇ ਤਾਂ ਕਦੇ ਮੇਕ ਇਨ ਇੰਡੀਆ ਦੇ ਨਾਂਅ ‘ਤੇ ਵਿਕਾਸ ਦੀਆਂ ਪ੍ਰਾਪਤੀਆਂ ਨਾਲ ਅਸੀਂ ਤਾਕਤਵਰ ਬਣ ਸਕਦੇ ਹਾਂ, ਮਹਾਨ ਨਹੀਂ ਮਹਾਨ ਉਸ ਦਿਨ ਬਣਾਂਗੇ ਜਿਸ ਦਿਨ ਕਿਸੇ ਬੇਗੁਨਾਹ ਦਾ ਖੂਨ ਨਹੀਂ ਡੁੱਲ੍ਹੇਗਾ, ਜਿਸ ਦਿਨ ਕੋਈ ਭੁੱਖਾ ਨਹੀਂ ਸੌਂਵੇਗਾ, ਜਿਸ ਦਿਨ ਕੋਈ ਅਣਪੜ੍ਹ ਨਹੀਂ ਰਹੇਗਾ,ਜਿਸ ਦਿਨ ਦੇਸ਼ ਭ੍ਰਿਸ਼ਟਾਚਾਰ ਮੁਕਤ ਹੋਵੇਗਾ।

ਇਹ ਆਦਰਸ਼ ਸਥਿਤੀ ਜਿਸ ਦਿਨ ਸਾਡੇ ਰਾਸ਼ਟਰੀ ਚਰਿੱਤਰ ‘ਚ ਆਵੇਗੀ, ਉਸ ਦਿਨ ਮਹਾਨਤਾ ਸਾਡੇ ਸਾਹਮਣੇ ਹੋਵੇਗੀ ਫੁੱਲਾਂ ਤੋਂ ਇਤਰ ਬਣਾਇਆ ਜਾ ਸਕਦਾ ਹੈ ਪਰ ਇਤਰ ਤੋਂ ਫੁਲ ਨਹੀਂ ਉਗਾਏ ਜਾਂਦੇ, ਉਸ ਲਈ ਬੀਜ਼ ਨੂੰ ਆਪਣੀ ਹਸਤੀ ਮਿਟਾਉਣੀ ਪੈਂਦੀ ਹੈ ਅੱਜ ਵੀ ਜਸ਼ਨ ਮਨਾਉਣ ਤੋਂ ਜ਼ਿਆਦਾ ਜ਼ਰੂਰੀ ਹੈ ਜਸ਼ਨ ਮਨਾਉਣ ਦੀ ਯੋਗਤਾ ਹਾਸਲ ਕਰਨਾ ਇੱਕ ਮੋਦੀ ਹੀ ਨਹੀਂ, ਕੁਰਸੀ ‘ਤੇ ਬੈਠਾ ਹਰ ਵਿਅਕਤੀ ਖੁਦ ਨੂੰ ਰਾਜਾ ਨਹੀਂ, ਸੇਵਕ ਮੰਨੇ।