(ਏਜੰਸੀ) ਇਸਲਾਮਾਬਾਦ। ਪਾਕਿਸਤਾਨ ਦੇ ਕਵੇਟਾ ਦੇ ਨੇੜੇ ਇਕ ਕੋਲਾ ਖਾਨ ’ਚ ਗੈਸ ਲੀਕ ਹੋਣ ਨਾਲ 9 ਖਣਿਕਾਂ ਸਮੇਤ 11 ਜਣਿਆਂ ਦੀ ਮੌਤ ਹੋ ਗਈ। ਪਾਕਿਸਤਾਨ ਅਖਬਾਰ ‘ਡਾਨ’ ਨੇ ਸੋਮਵਾਰ ਨੂੰ ਬਲੋਚਿਸਤਾਨ ਦੇ ਮੁਖ ਖਾਨ ਨਿਗਰਾਨ ਅਬਦੁਲ ਗਨੀ ਦੇ ਹਵਾਲੇ ਤੋਂ ਆਪਣੀ ਰਿਪੋਟਰ ’ਚ ਇਹ ਜਾਣਕਾਰੀ ਦਿੱਤੀ। ਕੋਲਾ ਖਾਨ ਕਵੇਟਾ ਤੋਂ 40 ਕਿਲੋਮੀਟਰ ਦੂਰ ਸਥਿਤ ਹੈ। Gas Leak
ਇਹ ਵੀ ਪੜ੍ਹੋ: Haryana Chunav Result 2024 LIVE: ਹਰਿਆਣਾ ’ਚ ਬਹੁਤ ਵੱਡਾ ਉਲਟਫੇਰ, ਸਰਸਾ ਤੋਂ ਕੁਮਾਰੀ ਸ਼ੈਲਜਾ ਜਿੱਤੀ, ਜਾਣੋ ਹਰਿਆਣ…
ਇਸ ਘਟਨਾ ਤੋਂ ਬਾਅਦ ਖਾਨ ਬੰਦ ਕਰ ਦਿੱਤੀ ਗਈ ਸੀ। ਅਖਬਾਰ ਨੇ ਆਪਣੀ ਰਿਪੋਟਰ ’ਚ ਕਿਹਾ ਕਿ 9 ਖਣਿਕਾਂ ਤੋਂ ਇਲਾਵਾ ਇਕ ਠੇਕੇਦਾਰ ਅਤੇ ਇਕ ਖਦਾਨ ਪ੍ਰਬੰਧਕ ਵੀ ਮ੍ਰਿਤਕਾਂ ’ਚ ਸ਼ਾਮਲ ਹਨ। Gas Leak