ਕਨੇਡਾ ਤੋਂ ਅਮਰੀਕਾ ਫਰਾਰ ਹੋਇਆ ਗੈਂਗਸਟਰ ਗੋਲਡੀ ਬਰਾੜ

ਮੂਸੇਵਾਲਾ ਹੱਤਿਆਕਾਂਡ ਦਾ ਹੈ ਮਾਸਟਰਮਾਈਂਡ

ਚੰਡੀਗੜ੍ਹ। ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਗੈਂਗਸਟਰ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਕੈਨੇਡਾ ਤੋਂ ਫਰਾਰ ਹੋ ਗਿਆ ਹੈ। ਮੂਸੇਵਾਲਾ ਕਤਲੇਆਮ ਕਾਰਨ ਖੁਫੀਆ ਏਜੰਸੀਆਂ ਅਤੇ ਬੰਬੀਹਾ ਗੈਂਗ ਉਸ ਦੇ ਮਗਰ ਲੱਗੇ ਹੋਏ ਹਨ। ਸੂਤਰਾਂ ਮੁਤਾਬਕ ਗੋਲਡੀ ਕੌਮਾਂਤਰੀ ਸੰਪਰਕ ਰਾਹੀਂ ਅਮਰੀਕਾ ਦੇ ਕੈਲੀਫੋਰਨੀਆ ਦੇ ਅੱਡੇ ਤੱਕ ਪਹੁੰਚ ਗਿਆ ਹੈ। ਇਸ ਦਾ ਟਿਕਾਣਾ ਫਰਿਜ਼ਨੋ ਸ਼ਹਿਰ ਵਿੱਚ ਪਾਇਆ ਜਾ ਰਿਹਾ ਹੈ।

ਸੂਤਰਾਂ ਅਨੁਸਾਰ ਅਮਰੀਕਾ ਪੁੱਜਣ ਤੋਂ ਬਾਅਦ ਗੋਲਡੀ ਬਰਾੜ ਨੇ ਕੈਲੀਫੋਰਨੀਆ ਵਿੱਚ ਕਾਨੂੰਨੀ ਸ਼ਰਨ ਲਈ ਅਪੀਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਇਹ ਸਿਆਸੀ ਸ਼ਰਨ ਤਾਂ ਹੀ ਮਿਲਦੀ ਹੈ ਜਦੋਂ ਕੋਈ ਵਿਅਕਤੀ ਇਹ ਸਾਬਤ ਕਰਦਾ ਹੈ ਕਿ ਉਸ ਨੂੰ ਆਪਣੇ ਦੇਸ਼ ਵਿੱਚ ਇਨਸਾਫ਼ ਮਿਲਣ ਦੀ ਉਮੀਦ ਨਹੀਂ ਹੈ।

ਇਸ ਕਾਰਨ ਗੋਲਡੀ ਬਰਾੜ ਫਰਾਰ ਹੋ ਗਿਆ

ਗੋਲਡੀ ਬਰਾੜ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਬੰਬੀਹਾ ਗੈਂਗ ਦੀ ਹਿੱਟ ਲਿਸਟ ’ਤੇ ਹੈ। ਇਸ ਦੇ ਨਾਲ ਹੀ ਮੂਸੇਵਾਲਾ ਦਾ ਕੈਨੇਡਾ ’ਚ ਬਹੁਤ ਵੱਡਾ ਫੈਨ ਬੇਸ ਹੈ। ਜਿਸ ਕਾਰਨ ਗੋਲਡੀ ਦੇ ਠਿਕਾਣੇ ਦਾ ਪਰਦਾਫਾਸ਼ ਹੋਣ ਦਾ ਖਤਰਾ ਬਣਿਆ ਹੋਇਆ ਸੀ। ਇੰਨਾ ਹੀ ਨਹੀਂ ਬੰਬੀਹਾ ਗੈਂਗ ਵੀ ਲਗਾਤਾਰ ਉਸ ਦੀ ਭਾਲ ਕਰ ਰਿਹਾ ਹੈ। ਬੰਬੀਹਾ ਗੈਂਗ ਨਾਲ ਜੁੜੇ ਕਈ ਗੈਂਗਸਟਰ ਕੈਨੇਡਾ ਵਿਚ ਵੀ ਹਨ। ਲਾਰੈਂਸ ਬਿਸ਼ਨੋਈ ਦੇ ਕਈ ਦੁਸ਼ਮਣ ਕੈਨੇਡਾ ਵਿੱਚ ਵੀ ਹਨ। ਇਸ ਕਾਰਨ ਗੋਲਡੀ ਆਪਣੀ ਜਾਨ ਬਚਾਉਣ ਲਈ ਭੱਜ ਗਿਆ।

ਪੁਰਾਣੇ ਮਾਮਲੇ ’ਚ ਜਾਰੀ ਕੀਤਾ ਗਿਆ ਹੈ ਰੈੱਡ ਕਾਰਨਰ ਨੋਟਿਸ

ਗੋਲਡੀ ਬਰਾੜ ਦਾ ਰੈੱਡ ਕਾਰਨਰ ਨੋਟਿਸ ਉਸ ਦੇ ਖਿਲਾਫ ਦਰਜ ਦੋ ਪੁਰਾਣੇ ਕੇਸਾਂ ਵਿੱਚ ਹੋਇਆ ਹੈ। ਇਹ ਨੋਟਿਸ ਫਰੀਦਕੋਟ ਵਿੱਚ ਦਰਜ ਕਾਤਲਾਨਾ ਹਮਲਾ, ਕਤਲ ਅਤੇ ਅਸਲਾ ਐਕਟ ਦੇ ਮਾਮਲੇ ਵਿੱਚ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਸ ਨੂੰ ਭਾਰਤ ਵਾਪਸ ਲਿਆਉਣ ਦੀ ਤਲਵਾਰ ਲਟਕ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here