gangster ਬੁੱਢਾ ਦੇ 15 ਸਾਥੀ ਗ੍ਰਿਫਤਾਰ

Sukhpreet Buddha

gangster | 23 ਨਵੰਬਰ ਨੂੰ ਹੋਇਆ ਸੀ ਗੈਂਗਸਟਰ ਸੁਖਪ੍ਰੀਤ ਬੁੱਢਾ ਗ੍ਰਿਫਤਾਰ

ਚੰਡੀਗੜ੍ਹ। ਪਿਛਲੇ ਕੁੱਝ ਸਮੇਂ ਤੋਂ ਪੰਜਾਬ ਪੁਲਿਸ ਨੇ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ। ਜਿਸ ਤੋਂ ਬਾਅਦ ਗੈਂਗਰਸਟਰ ਸੁਖਪ੍ਰੀਤ ਬੁੱਢਾ ਨੂੰ ਅਰਮੀਨੀਆ ਤੋਂ ਪੰਜਾਬ ਲੈ ਕੇ ਆਇਆ ਗਿਆ। ਸੁਖਪ੍ਰੀਤ ਬੁੱਢਾ ਦੀ ਗ੍ਰਿਫ਼ਤਾਰੀ ਮਗਰੋਂ ਪੁਲਿਸ ਨੇ ਉਸ ਦੇ 15 ਸਾਥੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

  • ਇੱਕ ਕਾਰਬਾਈਨ ਤੇ ਬੁਲੇਟਬਰੂਫ ਜੈਕੇਟ ਵੀ ਬਰਾਮਦ
  • ਛੇ ਹਥਿਆਰ, 3 ਕਿਲੋ ਅਫ਼ੀਮ, ਸੱਤ ਵਾਹਨ, ਗੋਲੀ ਸਿੱਕਾ ਵੀ ਬਰਾਮਦ
  • 13.80 ਲੱਖ ਰੁਪਏ ਦੀ ਨਗ਼ਦੀ ਤੇ 1700 ਅਮਰੀਕੀ ਡਾਲਰ ਵੀ ਬਰਾਮਦ ਕੀਤੇ ਗਏ
  •  ਦਿਨਕਰ ਗੁਪਤਾ ਨੇ ਇਸ ਦੀ ਪੁਸ਼ਟੀ ਕੀਤੀ
  • ਗੈਂਗਸਟਰ ਨੂੰ ਅਰਮੀਨੀਆ ਤੋਂ ਭਾਰਤ ਭੇਜਿਆ ਗਿਆ ਸੀ
  • ਕਰੀਬ ਦਸ ਕੇਸਾਂ ਵਿੱਚ ਸਾਜ਼ਿਸ਼ਘਾੜਿਆਂ ਦੀ ਸ਼ਨਾਖ਼ਤ ਹੋ ਗਈ ਹੈ।

ਇਨਾਂ ਦੀ ਗ੍ਰਿਫਤਾਰੀ ਨਾਲ ਇਹ ਵੀ ਖੁਲਾਸਾ ਹੋਇਆ ਹੈ ਕਿ ਇਨਾਂ ਦਾ ਵੱਡਾ ਨੈੱਟਵਰਕ ਸੀ। ਇਨਾਂ ਕੋਲੋਂ ਇੱਕ ਕਾਰਬਾਈਨ ਤੇ ਬੁਲੇਟਬਰੂਫ ਜੈਕੇਟ ਸਮੇਤ ਛੇ ਹਥਿਆਰ, 3 ਕਿਲੋ ਅਫ਼ੀਮ, ਸੱਤ ਵਾਹਨ, ਗੋਲੀ ਸਿੱਕਾ ਤੇ 13.80 ਲੱਖ ਰੁਪਏ ਦੀ ਨਗ਼ਦੀ ਤੇ 1700 ਅਮਰੀਕੀ ਡਾਲਰ ਬਰਾਮਦ ਹੋਏ ਹਨ। ਪੰਜਾਬ ਪੁਲਿਸ ਨੇ ਬੁੱਢਾ ਨੂੰ 23 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਸੀ। ਗੈਂਗਸਟਰ ਨੂੰ ਅਰਮੀਨੀਆ ਤੋਂ ਭਾਰਤ ਭੇਜਿਆ ਗਿਆ ਸੀ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਪਰਾਧਿਕ ਪਿਛੋਕੜ ਵਾਲੇ ਇਨਾਂ 15 ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਕਤਲ, ਜਬਰੀ ਵਸੂਲੀ, ਕਾਰ ਚੋਰੀ ਤੇ ਲੁੱਟ-ਖੋਹ ਦੇ ਕਰੀਬ ਦਸ ਕੇਸਾਂ ਵਿੱਚ ਸਾਜ਼ਿਸ਼ਘਾੜਿਆਂ ਦੀ ਸ਼ਨਾਖ਼ਤ ਹੋ ਗਈ ਹੈ।

ਗੈਂਗਸਟਰਾਂ ਦਾ ਸੀ ਵੱਡਾ ਨੈੱਟਵਰਕ ਸੀ

  • ਬੁੱਢਾ ਨੂੰ 23 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਸੀ

ਉਨਾਂ ਕਿਹਾ ਕਿ ਬੁੱਢਾ ਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਖੁਲਾਸਿਆਂ ਮਗਰੋਂ ਬੁੱਢਾ ਸਮੇਤ ਹੋਰਨਾਂ ਖਿਲਾਫ਼ ਚਾਰ ਨਵੇਂ ਕੇਸ ਦਰਜ ਕੀਤੇ ਗਏ ਹਨ। ਗੁਪਤਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਅਪਰਾਧੀਆਂ ‘ਚ ਸੇਵਾ ਮੁਕਤ ਡਿਪਟੀ ਪਾਸਪੋਰਟ ਅਧਿਕਾਰੀ ਵੀ ਸ਼ਾਮਲ ਹੈ, ਜੋ 2007-08 ਵਿੱਚ ਚੰਡੀਗੜ੍ਹ ‘ਚ ਤਾਇਨਾਤ ਸੀ।

  • ਅਪਰਾਧੀਆਂ ‘ਚ ਸੇਵਾ ਮੁਕਤ ਡਿਪਟੀ ਪਾਸਪੋਰਟ ਅਧਿਕਾਰੀ ਵੀ ਸ਼ਾਮਲ
  •  ਅਧਿਕਾਰੀ ਨੇ ਫ਼ਰਜ਼ੀ ਨਾਂਅ ਤੇ ਪਤੇ ਵਾਲੇ ਭਾਰਤੀ ਪਾਸਪੋਰਟ ਬਣਾਉਣ ਲਈ ਇੱਕ ਵਿਅਕਤੀ ਤੋਂ 50 ਹਜ਼ਾਰ ਰੁਪਏ ਲਏ ਸਨ
  • ਬੁੱਢਾ ਵੱਲੋਂ ਕੀਤੀ ਪੁੱਛ-ਪੜਤਾਲ ਦੇ ਆਧਾਰ ‘ਤੇ ਉਸ ਤੇ ਉਸ ਦੇ ਸਾਥੀਆਂ ਨੂੰ ਕੀਤਾ ਗ੍ਰਿਫਤਾਰ

ਇਸ ਅਧਿਕਾਰੀ ਨੇ ਫ਼ਰਜ਼ੀ ਨਾਂਅ ਤੇ ਪਤੇ ਵਾਲੇ ਭਾਰਤੀ ਪਾਸਪੋਰਟ ਬਣਾਉਣ ਲਈ ਇੱਕ ਵਿਅਕਤੀ ਤੋਂ 50 ਹਜ਼ਾਰ ਰੁਪਏ ਲਏ ਸਨ। ਡੀਜੀਪੀ ਨੇ ਕਿਹਾ ਕਿ ਅਰਮੀਨੀਆ ‘ਚ ਬੁੱਢਾ ਨੂੰ ਹਿਰਾਸਤ ‘ਚ ਲੈਣ ਮੌਕੇ ਉਹ ਅਮਰੀਕਾ ‘ਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ‘ਚ ਸੀ। ਗੁਪਤਾ ਨੇ ਕਿਹਾ ਕਿ ਬੁੱਢਾ ਵੱਲੋਂ ਕੀਤੀ ਪੁੱਛ-ਪੜਤਾਲ ਦੇ ਆਧਾਰ ‘ਤੇ ਉਸ ਤੇ ਉਸ ਦੇ ਸਾਥੀਆਂ ਕੋਲੋਂ ਇੱਕ ਕਾਰਬਾਈਨ ਤੇ ਬੁਲੇਟਬਰੂਫ ਜੈਕੇਟ ਸਮੇਤ ਛੇ ਹਥਿਆਰ, 3 ਕਿਲੋ ਅਫ਼ੀਮ, ਸੱਤ ਵਾਹਨ, ਗੋਲੀ ਸਿੱਕਾ ਤੇ 13.80 ਲੱਖ ਰੁਪਏ ਦੀ ਨਗ਼ਦੀ ਤੇ 1700 ਅਮਰੀਕੀ ਡਾਲਰ ਬਰਾਮਦ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here