ਗੰਭੀਰ ਨੇ ਛੱਡੀ ਦਿੱਲੀ ਦੀ ਕਪਤਾਨੀ, ਅਜ਼ਹਰ ਤੇ ਵੀ ਜਿਤਾਈ ਨਾਰਾਜ਼ਗੀ

ਨੌਜਵਾਨਾਂ ਨੂੰ ਮੌਕਾ ਦੇਣ ਲਈ ਕੀਤਾ ਫੈਸਲਾ | Gautam Gambhir

ਨਵੀਂ ਦਿੱਲੀ, (ਏਜੰਸੀ)। ਦਿੱਲੀ ਦੇ ਸਭ ਤੋਂ ਸੀਨੀਅਰ ਖਿਡਾਰੀ ਗੌਤਮ ਗੰਭੀਰ ਨੇ ਰਾਜ ਦੀ ਰਣਜੀ ਟੀਮ ਦੇ ਕਪਤਾਨ ਦਾ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ ਹੈ ਅਤੇ ਉਹਨਾਂ ਟੀਮ ਪ੍ਰਬੰਧਕਾਂ ਨੂੰ ਕਿਸੇ ਨੌਜਵਾਨ ਖਿਡਾਰੀ ਨੂੰ ਇਹ ਜਿੰਮ੍ਹਦਾਰੀ ਸੌਂਪਣ ਨੂੰ ਕਿਹਾ ਹੈ ਗੰਭੀਰ ਦੇ ਇਸ ਫੈਸਲੇ ਤੋਂ ਬਾਅਦ ਨੀਤੀਸ਼ ਰਾਣਾ ਨੂੰ ਦਿੱਲੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਅਤੇ ਧਰੁਵ ਸ਼ੌਰੀ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਦਿੱਲੀ ਦੀ ਟੀਮ ਆਪਣਾ ਪਹਿਲਾ ਮੈਚ 12 ਨਵੰਬਰ ਤੋਂ ਫਿਰੋਜ਼ਸਾਹ ਕੋਟਲਾ ‘ਚ ਖੇਡੇਗੀ। (Gautam Gambhir)

ਗੰਭੀਰ ਨੂੰ ਸੈਸ਼ਨ ਦੇ ਸ਼ੁਰੂ ‘ਚ ਦਿੱਲੀ ਦਾ ਕਪਤਾਨ ਬਣਾਇਆ ਗਿਆ ਸੀ। ਉਹਨਾਂ ਦੀ ਅਗਵਾਈ ‘ਚ ਟੀਮ ਨੇ ਵਿਜੇ ਹਜਾਰੇ ਟਰਾਫ਼ੀ ਫ਼ਾਈਨਲ ‘ਚ ਜਗ੍ਹਾ ਬਣਾਈ ਅਤੇ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਖ਼ੁਦ ਲਗਭੱਗ 500 ਦੌੜਾਂ ਬਣਾਈਆਂ ਪਤਾ ਲੱਗਿਆ ਹੈ ਕਿ 37 ਸਾਲਾ ਗੰਭੀਰ ਨੇ ਅੱਗੇ ਕਪਤਾਨ ਅਹੁਦੇ ‘ਤੇ ਨਾ ਬਣੇ ਰਹਿਣ ਦਾ ਫ਼ੈਸਲਾ ਕੀਤਾ ਕਿਉਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਹ ਇਸ ਸੈਸ਼ਨ ‘ਚ ਸਾਰੇ ਪ੍ਰਥਮ ਸ਼੍ਰੇਣੀ ਮੈਚਾਂ ‘ਚ ਖੇਡਣਗੇ ਜਾਂ ਨਹੀਂ ਪਰ ਫਿਲਹਾਲ ਸ਼ਿਖਰ ਧਵਨ ਅਤੇ ਰਿਸ਼ਭ ਪੰਤ ਦੀ ਗੈਰ ਮੌਜ਼ੂਦਗੀ ‘ਚ ਦਿੱਲੀ ਨੂੰ ਗੰਭੀਰ ਦੀ ਜਰੂਰਤ ਪਵੇਗੀ।

ਅਜ਼ਹਰ ਦੇ ਘੰਟਾ ਵਜਾਉਣ ‘ਤੇ ਭੜਕੇ ਗੰਭੀਰ

ਭਾਰਤ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਐਤਵਾਰ ਨੂੰ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਕੋਲਕਾਤਾ ‘ਚ ਖੇਡੇ ਗਏ ਪਹਿਲੇ ਟੀ20 ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਘੰਟੀ ਵਜਾਈ, ਇਸ ‘ਤੇ ਕ੍ਰਿਕਟਰ ਗੌਤਮ ਗੰਭੀਰ ਨੇ ਨਿਰਾਸ਼ਾ ਪ੍ਰਗਟ ਕੀਤੀ ਹੈ ਇਸ ਲਈ ਗੰਭੀਰ ਨੇ ਬੀਸੀਸੀਆਈ, ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਅਤੇ ਬੰਗਾਲ ਕ੍ਰਿਕਟ ਸੰਘ (ਸੀਏਬੀ) ਦੀ ਨਿੰਦਾ ਕੀਤੀ ਉਹਨਾਂ ਟਵੀਟ ‘ਤੇ ਕਿਹਾ ਕਿ ਭਾਰਤ ਈਡਨ ‘ਚ ਜਿੱਤ ਗਿਆ ਪਰ ਮੈਨੂੰ ਅਫ਼ਸੋਸ ਹੈ ਕਿ ਬੀਸੀਸੀਆਈ, ਸੀਓਏ ਅਤੇ ਸੀÂਬੀ ਹਾਰ ਗਏ ਅਜਿਹਾ ਲੱਗਦਾ ਹੈ ਕਿ ਭ੍ਰਿਸ਼ਟ ਦੇ ਵਿਰੁੱਧ ਨੀਤੀ ਐਤਵਾਰ ਨੂੰ ਛੁੱਟੀ ‘ਤੇ ਹੈ ਮੈਨੂੰ ਪਤਾ ਹੈ ਕਿ ਉਹਨਾਂ ਨੂੰ ਐਚਸੀਏ ਚੋਣ ਲੜਨ ਦੀ ਇਜਾਜਤ ਸੀ ਪਰ ਫਿਰ ਵੀ ਇਹ ਹੈਰਾਨ ਕਰਨ ਵਾਲਾ ਹੈ ਘੰਟੀ ਵੱਜ ਰਹੀ ਹੈ, ਆਸ ਹੇ ਕਿ ਤਾਕਤਾਂ ਸੁਣ ਰਹੀਆਂ ਹਨ।