ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਗਗਨਦੀਪ ਜਲਾਲਪੁ...

    ਗਗਨਦੀਪ ਜਲਾਲਪੁਰ ਨੇ ਡਾਇਰੈਕਟਰ ਪ੍ਰਬੰਧਕੀ ਦਾ ਅਹੁਦਾ ਸੰਭਾਲਿਆ

    Gagandeep Jalalpur Sachkahoon

    ਗਗਨਦੀਪ ਜਲਾਲਪੁਰ ਨੇ ਡਾਇਰੈਕਟਰ ਪ੍ਰਬੰਧਕੀ ਦਾ ਅਹੁਦਾ ਸੰਭਾਲਿਆ

    ਮੰਡੀ ਬੋਰਡ ਦੇ ਚੇਅਰਮੈਂਨ ਲਾਲ ਸਿੰਘ, ਮਦਨ ਜਲਾਲਪੁਰ, ਧਰਮਸੌਤ, ਕੰਬੋਜ ਸਮੇਤ ਵੱਡੀ ਗਿਣਤੀ ਆਗੂ ਮੌਜੂਦ

    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਸਿੰਘ ਜਲਾਲਪੁਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਡਾਇਰੈਕਟਰ ਪ੍ਰਬੰਧਕੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਵੱਡੇ ਆਗੂ ਹਾਜਰ ਰਹੇ। ਇਸ ਮੌਕੇ ਗਗਨਦੀਪ ਸਿੰਘ ਜਲਾਲਪੁਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਉਨ੍ਹਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਜਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।

    ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਪ੍ਰਾਪਤ ਨਿਰਦੇਸਾਂ ਅਨੁਸਾਰ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਚੰਗੀ, ਸਸਤੀ ਅਤੇ ਨਿਰਵਿਘਨ ਬਿਜਲੀ ਸਪਲਾਈ ਕਰਨ ਤੋ ਇਲਾਵਾ ਹੋਰ ਵਧੇਰੇ ਖਪਤਕਾਰ ਪੱਖੀ ਬਿਜਲੀ ਸੇਵਾਵਾਂ ਦੇਣ ਲਈ ਯਤਨਸੀਲ ਰਹਿਣਗੇ। ਜਲਾਲਪੁਰ ਦੇ ਅਹੁਦਾ ਚੁੱਕ ਸਮਾਗਮ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਂਨ ਲਾਲ ਸਿੰਘ, ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਨਿਰਮਲ ਸਿੰਘ ਸੁਤਰਾਣਾ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਿਧਾਇਕ ਮਦਨ ਲਾਲ ਜਲਾਲਪੁਰ, ਗੁਰਦੀਪ ਸਿੰਘ ਊਂਟਸਰ, ਨਰਪਿੰਦਰ ਸਿੰਘ ਭਿੰਦਾ ਸਮੇਤ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮੱਰਥਕ ਮੌਜੂਦ ਸਨ। ਇਸ ਦੌਰਾਨ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਵੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here