ਚਾਰ ਇੱਕ ਰੋਜ਼ਾ ਦਾ ਬੈਨ ਲੱਗਣ ਤੋਂ ਬਾਅਦ ਗੈਬ੍ਰੀਅਲ ਨੇ ਮੰਗੀ ਮਾਫੀ

Gabriel, Apologizes, Ban

ਗ੍ਰਾਸ ਆਇਲੇਟ | ਵੈਸਟਇੰਡੀਜ਼ ਦੇ ਤੇਜ਼ ਗੈਂਦਬਾਜ਼ ਸ਼ੈਨਨ ਗੈਬ੍ਰੀਅਲ ਨੇ ਇੰਗਲੈਂਡ ਖਿਲਾਫ ਸੈੱਂਟ ਲੂਸੀਆ ‘ਚ ਖੇਡੇ ਗਏ ਤੀਜੇ ਅਤੇ ਆਖਰੀ ਟੈਸਟ ਮੈਚ ਦੌਰਾਨ ਇੰਗਲੈਂਡ ਦੇ ਕਪਤਾਨ ਜੋ ਰੂਟ ‘ਤੇ ਕੀਤੀ ਗਈ ਸਮਲਿੰਗੀ ਟਿੱਪਣੀ ਲਈ ਬਿਨਾ ਸ਼ਰਤ ਮਾਫੀ ਮੰਗੀ ਹੈ ਗੈਬ੍ਰੀਅਲ ‘ਤੇ ਇਸ ਟਿੱਪਣੀ ਕਾਰਨ ਚਾਰ ਇੱਕ ਰੋਜ਼ਾ ਮੈਚਾਂ ਲਈ ਪਾਬੰਦੀ ਲਾ ਦਿੱਤੀ ਗਈ ਹੈ

ਗੈਬ੍ਰੀਅਲ ਨੇ ਪਾਬੰਦੀ ਲੱਗਣ ਤੋਂ ਬਾਅਦ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਾਡੇ ਦਰਮਿਆਨ ਕਹਾਸੁਣੀ ਉਸ ਸਮੇਂ ਹੋਈ ਜਦੋਂ ਮੈਚ ਫਸਿਆ ਹੋਇਆ ਸੀ ਜਦੋਂ ਮੈਂ ਗੇਂਦਬਾਜ਼ੀ ਕਰਨ ਲਈ ਜਾ ਰਿਹਾ ਸੀ ਉਦੋਂ ਰੂਟ ਮੈਨੂੰ ਲਗਾਤਾਰ ਵੇਖੇ ਜਾ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਵੇਖ ਕੇ ਕਿਉਂ ਮੁਸਕੁਰਾ ਰਹੇ ਹੋ, ਕੀ ਤੁਹਾਨੂੰ ਲੜਕੇ ਪਸੰਦ ਹਨ ਹਾਲਾਂਕਿ ਇਹ ਸਭ ਸਟੰਪਸ ਮਾਇਕ ‘ਤੇ ਰਿਕਾਰਡ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਜਦੋਂ ਰੂਟ ਨੇ ਕਿਹਾ ਕਿ ਇਯ ਨੂੰ ਅਪਮਾਨ ਦੇ ਤੌਰ ‘ਤੇ ਇਸਤੇਮਾਲ ਨਾ ਕਰੋ, ਸਮਲਿੰਗੀ ਹੋਣ ‘ਚ ਕੁਝ ਵੀ ਗਲਤ ਨਹੀਂ ਹੈ ਉਨ੍ਹਾਂਦੇ ਇਸ ਬਿਆਨ ਨੂੰ ਸਟੰਪਸ ਮਾਇਕ ਨੇ ਰਿਕਾਰਡ ਕਰ ਲਿਆ

ਇਸ ਤੋਂ ਬਾਅਦ ਮੈਂ  ਉੱਤਰ ਦਿੱਤਾ ਕਿ ਇਸ ਤੋਂ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਤੁਸੀਂ ਮੈਨੂੰ ਵੇਖ ਕੇ ਇੰਜ ਨਾ ਹੱਸੋ ਗੈਬ੍ਰੀਅਲ ਨੇ ਕਿਹਾ ਕਿ ਸਾਡੇ ਦਰਮਿਆਨ ਗੱਲਬਾਤ ਦੇ ਕੁਝ ਅੰਸ਼ ਹੀ ਸਟੰਪਸ ਮਾਈਕ ‘ਤੇ ਰਿਕਾਰਡ ਹੋਏ ਪਰ ਮੈਂ ਰੂਟ ਤੇ ਪੂਰੀ ਕ੍ਰਿਕਟ ਬਿਰਾਦਰੀ ਤੋਂ ਬਿਨਾ ਸ਼ਰਤ ਮਾਫੀ ਮੰਗਦਾ ਹਾਂ ਮੈਨੂੰ ਖੁਸ਼ੀ ਹੈ ਕਿ ਸਾਡੇ ਦਰਮਿਆਨ ਕਿਸੇ ਵੀ ਤਰ੍ਹਾਂ ਦਾ ਆਪਸੀ ਵੈਰ ਨਹੀਂ ਹੈ ਤੇ ਜੋ ਕੁਝ ਵੀ ਮੈਂ ਕਿਹਾ ਕਿ ਊਹ ਸਿਰਫ ਗੱਲਬਾਤ ਸੀ ਜੋ ਖੇਡ ਦੌਰਾਨ ਕਦੇ-ਕਦੇ ਹੋ ਜਾਂਦੀ ਹੈ

ਜ਼ਿਕਰਯੋਗ ਹੈ ਕਿ ਗੈਬ੍ਰੀਅਲ ਨੇ ਆਪਣੇ ਉੱਪਰ ਲਾਏ ਦੋਸ਼ਾਂ ਨੂੰ ਮੰਨਿਆ ਹੈ ਜਿਸ ਕਾਰਨ ਉਨ੍ਹਾਂ ਨੇ ਆÂਸੀਸੀ ਦੀ ਅਚਾਰ ਸੰਹਿਤਾ ਦੀ ਧਾਰਾ 2.13 ਤਹਿਤ ਅਪਮਾਨਜਨਕ ਭਾਸ਼ਾ ਇਸਤੇਮਾਲ ਕਰਨ ਲਈ ਸਜ਼ਾ ਤਹਿਤ ਚਾਰ ਰੋਜ਼ਾ ਮੈਚਾਂ ‘ਚ ਮੁਅੱਤਲੀ ਮਿਲੀ ਹੈ ਅਤੇ ਨਾਲ ਹੀ ਉਨ੍ਹਾਂ ‘ਤੇ ਮੈਚ ਫੀਸ ਦਾ 75 ਫੀਸਦੀ ਜੁਰਮਾਨਾ ਵੀ ਲਾਇਆ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here