ਹਲਕਾ ਸ਼ੁਤਰਾਣਾ ਦੇ ਕਸਬਾ ਬਾਦਸ਼ਾਹਪੁਰ ਅਧੀਨ ਪਿੰਡਾਂ ਵਿੱਚ ਅੱਜ ਤੀਸਰੇ ਦਿਨ ਚਲਾਏ ਰਾਹਤ ਕਾਰਜ
- ਬਲਾਕ ਘੱਗਾ, ਬਲਾਕ ਸਮਾਣਾ ਅਤੇ ਬਲਾਕ ਮਵੀਕਲਾ ਵੱਲੋਂ ਪਿੰਡਾਂ ਅੰਦਰ ਲਗਾਤਾਰ ਚਲਾਏ ਜਾ ਰਹੇ ਰਾਹਤ ਕਾਰਜ
(ਮਨੋਜ ਗੋਇਲ) ਬਾਦਸ਼ਾਹਪੁਰ। ਜੁਲਾਈ-ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਹਨ। 85 ਮੈਂਬਰ ਹਰਮੇਲ ਸਿੰਘ ਘੱਗਾ, 85 ਮੈਂਬਰ ਜੋਗਿੰਦਰ ਸਿੰਘ ਨੰਬਰਦਾਰ ,85 ਮੈਂਬਰ ਨਰੇਸ਼ ਕਾਲੜਾ ਸਮਾਣਾ,85 ਮੈਂਬਰ ਗੁਰਚਰਨ ਸਿੰਘ ਸਮਾਣਾ ਦੀ ਅਗਵਾਈ ਹੇਠ ਹਲਕਾ ਸੁਤਰਾਣਾ ਦੇ ਕਸਬਾ ਬਾਦਸ਼ਾਹਪੁਰ ਅਧੀਨ ਪੈਂਦੇ ਪਿੰਡਾਂ ਵਿੱਚ ਇਹ ਰਾਹਤ ਕਾਰਜ ਚਲਾਏ ਗਏ। (Flood Rescue Operation)
ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਜਿੱਥੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਪਸ਼ੂਆਂ ਦੇ ਪਾਉਣ ਲਈ ਹਰਾ ਚਾਰਾਂ ਤੱਕ ਵੀ ਨਹੀਂ ਬਚਿਆ ਉੱਥੇ ਇਹ ਮਾਨਵਤਾ ਦੇ ਮਸੀਹੇ ਅੱਜ ਪਸ਼ੂਆਂ ਲਈ ਹਰਾ ਚਾਰਾ ਪਹੁੰਚਾ ਰਹੇ ਹਨ। ਕਈ ਪਿੰਡਾਂ ਤੋਂ ਦੂਰ ਡੇਰਿਆਂ ਵਿੱਚ ਬੈਠੇ ਲੋਕਾਂ ਘਰ ਘਰ ਹਰਾ ਚਾਰਾ ਪਹੁੰਚਾਇਆ ਅਤੇ ਹੋਰ ਲੋੜਵੰਦਾਂ ਲਈ ਦਵਾਈਆਂ (Flood Rescue Operation) ਡਾਕਟਰੀ ਸਹੂਲਤਾਂ ਅਤੇ ਰਾਸ਼ਨ ਵੀ ਮੁਹੱਈਆ ਕਰਵਾਇਆ ਗਿਆ।
ਇਹ ਵੀ ਪੜ੍ਹੋ : ਹਲਕਾ ਸ਼ੁਤਰਾਣਾ ਦੇ ਦਰਜਨਾਂ ਪਿੰਡਾਂ ’ਚ ਸੇਵਾਦਾਰਾਂ ਵੱਲੋਂ ਰਾਹਤ ਕਾਰਜ ਜਾਰੀ
ਪਿੰਡ ਸਧਾਰਨਪੁਰ ਦੇ ਮੋਹਤਬਰ ਸਮੀਰ ਮਹਿਰਾ (ਕਾਲੀ) ਅਤੇ ਪੰਚਾਇਤ ਮੈਂਬਰ ਵਿਸਾਖਾ ਰਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਨ ਉਹ ਲਗਾਤਾਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਇਹ ਸਾਡੇ ਪਿੰਡ ਅੱਜ ਲਗਾਤਾਰ ਦੂਸਰੇ ਦਿਨ ਵੀ ਆ ਕੇ ਰਾਸ਼ਨ, ਮੁਫ਼ਤ ਦਵਾਈਆਂ , ਪਸ਼ੂਆਂ ਲਈ ਹਰਾ ਚਰਾ ਅਤੇ ਲੋੜ ਅਨੁਸਾਰ ਚੀਜ਼ਾਂ ਪਹੁੰਚਾ ਰਹੇ ਹਨ l ਉਨ੍ਹਾਂ ਕਿਹਾ ਕਿ ਜੋ ਇਹ ਸ਼ਰਧਾਲੂ ਮਾਨਵਤਾ ਭਲਾਈ ਕਾਰਜ ਕਰ ਰਹੇ ਹਨ ਅਸੀਂ ਪਿੰਡ ਵੱਲੋਂ ਇਹਨਾਂ ਸੇਵਾਦਾਰਾਂ ਨੂੰ ਦਿਲੋਂ ਸਲੂਟ ਕਰਦੇ ਹਾਂ।