ਭਗੌੜੇ ਨੀਰਵ ਮੋਦੀ ਦਾ ਭਾਰਤ ਪਰਤਣ ਤੋਂ ਇਨਕਾਰ

Fugitive, Nirv, Modi, Refuses, Return, India

ਕਿਹਾ, ਮੇਰੇ ਪੁਤਲੇ ਸਾੜੇ ਗਏ, ਜਾਨ ਨੂੰ ਖਤਰਾ

ਨੀਰਵ ਨੂੰ ਮੱਦਦ ਪਹੁੰਚਾਉਣ ਵਾਲੇ ਪ੍ਰਬੰਧਕ ‘ਤੇ ਕੇਸ

ਮੁੰਬਈ| ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ 13,500 ਕਰੋੜ ਰੁਪਏ ਦੇ ਘਪਲੇ ਮਾਮਲੇ ‘ਚ ਭਗੌੜੇ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨਾਲ ਮੇਲ ਦੁਆਰਾ ਹੋਈ ਗੱਲਬਾਤ ‘ਚ ਨੀਰਵ ਨੇ ਸਰੁੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਸਿਰੰਡਰ ਕਰਨ ਤੋਂ ਨਾਂਹ ਕੀਤਾ ਹੈ ਨੀਰਵ ਨੇ ਈਡੀ ਨੂੰ ਕਿਹਾ, ਮਿਲ ਰਹੀਆਂ ਧਮਕੀਆਂ ਤੇ ਸੁਰੱਖਿਆ ਤੇ ਸੁਰੱਖਿਆ ਕਾਰਨਾਂ ਕਰਕੇ ਮੈਂ ਭਾਰਤ ਨਹੀਂ ਆ ਸਕਦਾ ਮੈਂ ਹੋਲਿਕਾ ਦਹਿਨ ਦੌਰਾਨ ਖੁਦ ਦੇ ਪੁਤਲਿਆਂ ਨੂੰ ਲੋਕਾਂ ਵੱਲੋਂ ਸਾੜਦਿਆਂ ਵੇਖਿਆ ਹੈ ਉਸ ਨੇ ਕਿਹਾ ਕਿ ਉਸ ਦੇ ਕਰਮਚਾਰੀ (ਜਿਨ੍ਹਾਂ ਨੂੰ ਤਨਖ਼ਾਹ ਦਾ ਭੁਗਤਾਨ ਨਹੀ ਕੀਤਾ ਗਿਆ), ਮਕਾਨ ਮਾਲਕ (ਜਿਨ੍ਹਾਂ ਦਾ ਕਿਰਾਇਆ ਹਾਲੇ ਦੇਣਾ ਬਾਕੀ ਹੈ) ਉਸ ਦੇ ਗ੍ਰਾਹਕ (ਜਿਨ੍ਹਾਂ ਦੇ ਗਹਿਣੇ ਸੀਬੀਆਈ ਵੱਲੋਂ ਜ਼ਬਤ ਕਰ ਲਏ ਗਏ) ਤੇ ਹੋਰ ਏਜੰਸੀਆਂ ਤੇ ਲੋਕਾਂ ਨੇ ਉਸ  ਨੂੰ ਧਮਕੀ ਦਿੱਤੀ ਹੈ ਨੀਰਵ ਨੇ ਕਿਹਾ ਕਿ ਇੰਨੀ ਧਮਕੀਆਂ ਤੋਂ ਬਾਅਦ ਮੈਂ ਭਾਰਤ ਨਹੀਂ ਪਰਤ ਸਕਦਾ ਜ਼ਿਕਰਯੋਗ ਹੈ ਕਿ ਈਡੀ ਨੇ ਨੀਰਵ ਮੋਦੀ ਤੇ ਉਸ ਦੇ ਮਾਮਾ ਮੇਹੁਲ ਚੋਕਸੀ ਖਿਲਾਫ਼ 24 ਮਈ ਤੇ 26 ਮਈ ਨੂੰ ਦੋਸ਼ ਪੱਤਰ ਦਾਖਲ ਕੀਤੇ ਸਨ ਇਸ ਤੋਂ ਬਾਅਦ ਦੋਵਾਂ ਖਿਲਾਫ਼ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ ਇੰਟਰਪੋਲ ਨੇ ਵੀ ਦੋਵਾਂ ਦੋਸ਼ੀਆਂ ਖਿਲਾਫ਼ ਰੇਡ ਕਾਰਨਰ ਨੋਟਿਸ (ਆਰਸੀਐਨ) ਜਾਰੀ ਕੀਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।