Punjab Toll News: ਇਸ ਦਿਨ ਤੋਂ ਮਿਲੇਗੀ ਮਹਿੰਗੇ ਟੋਲ ਪਲਾਜ਼ਾ ਤੋਂ ਰਾਹਤ, ਕੇਂਦਰ ਸਰਕਾਰ ਨੇ ਦਿੱਤੀ ਖੁਸ਼ਖਬਰੀ

Punjab Toll News
Punjab Toll News: ਇਸ ਦਿਨ ਤੋਂ ਮਿਲੇਗੀ ਮਹਿੰਗੇ ਟੋਲ ਪਲਾਜ਼ਾ ਤੋਂ ਰਾਹਤ, ਕੇਂਦਰ ਸਰਕਾਰ ਨੇ ਦਿੱਤੀ ਖੁਸ਼ਖਬਰੀ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Toll News: ਦੇਸ਼ ਭਰ ਦੇ ਮਹਿੰਗੇ ਟੋਲ ਪਲਾਜ਼ਿਆਂ ਤੋਂ ਜਨਤਾ ਨੂੰ ਰਾਹਤ ਦੇਣ ਲਈ, ਕੇਂਦਰ ਸਰਕਾਰ ਇਸ ਸਾਲ 15 ਅਗਸਤ ਨੂੰ ਸਾਲਾਨਾ 3000 ਰੁਪਏ ਦੇ ਫਾਸਟੈਗ ਦੀ ਸਹੂਲਤ ਜਾਰੀ ਕਰਨ ਜਾ ਰਹੀ ਹੈ, ਜਿਸ ਦਾ ਨੋਟੀਫਿਕੇਸ਼ਨ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਕੀਤਾ ਗਿਆ ਹੈ। ਹੁਣ ਡਰਾਈਵਰ ਇਸ ਫਾਸਟੈਗ ਨੂੰ 3000 ਰੁਪਏ ’ਚ ਖਰੀਦ ਸਕਦੇ ਹਨ ਤੇ ਇਸ ਨੂੰ ਆਪਣੇ ਵਾਹਨ ਨਾਲ ਰਜਿਸਟਰ ਕਰ ਸਕਦੇ ਹਨ।

ਇਹ ਖਬਰ ਵੀ ਪੜ੍ਹੋ : Turkey Earthquake: ਤੁਰਕੀ ’ਚ ਵੱਡਾ ਭੂਚਾਲ, 6.1 ਰਹੀ ਤੀਬਰਤਾ, 1 ਦੀ ਮੌਤ

ਸਾਲ ਭਰ ਵਿੱਚ ਜਾਂ ਦੇਸ਼ ਭਰ ’ਚ ਬਿਨਾਂ ਕਿਸੇ ਰੁਕਾਵਟ ਦੇ 200 ਯਾਤਰਾਵਾਂ ਕਰ ਸਕਦੇ ਹਨ। ਕੇਂਦਰ ਸਰਕਾਰ 15 ਅਗਸਤ ਨੂੰ ਪਹਿਲੀ ਵਾਰ ਇੱਕ ਨਵਾਂ ਫਾਸਟੈਗ ਜਾਰੀ ਕਰ ਰਹੀ ਹੈ, ਜੋ ਕਿ ਦੇਸ਼ ਭਰ ਦੇ ਟੋਲ ਪਲਾਜ਼ਿਆਂ ’ਤੇ ਵੈਧ ਹੋਵੇਗਾ, 3000 ਰੁਪਏ ਦੀ ਸਾਲਾਨਾ ਫੀਸ ਦਾ ਭੁਗਤਾਨ ਕਰਕੇ, ਤੁਸੀਂ ਇੱਕ ਸਾਲ ਲਈ ਬਿਨਾਂ ਕਿਸੇ ਰੁਕਾਵਟ ਦੇ ਕਿਸੇ ਵੀ ਟੋਲ ਪਲਾਜ਼ਾ ਤੋਂ ਜਾਂ 200 ਵਾਰ ਭੁਗਤਾਨ ਕੀਤੇ ਬਿਨਾਂ ਲੰਘ ਸਕਦੇ ਹੋ। Punjab Toll News

ਇਸ ਤਰ੍ਹਾਂ ਹੋਵੇਗੀ ਇਸ ਦੀ ਵਰਤੋਂ | Punjab Toll News

  1. ਇਸ ਫਾਸਟੈਗ ਨਾਲ, ਉਪਭੋਗਤਾ ਨੂੰ ਇੱਕ ਸਾਲ ਜਾਂ 200 ਲੈਣ-ਦੇਣ ਲਈ ਬਿਨਾਂ ਕਿਸੇ ਫੀਸ ਦੇ ਇਜਾਜ਼ਤ ਮਿਲੇਗੀ। ਖਪਤਕਾਰ ਨੂੰ ਆਪਣੇ ਵਾਹਨ ’ਤੇ ਸਿਰਫ ਇੱਕ ਵਾਰ 3000 ਰੁਪਏ ਦੇ ਇਸ ਫਾਸਟੈਗ ਨੂੰ ਰਜਿਸਟਰ ਕਰਨਾ ਹੋਵੇਗਾ।
  2. ਇਹ ਸਾਲਾਨਾ ਪਾਸ ਸਹੂਲਤ ਸਿਰਫ਼ ਹਾਈਵੇ ਯਾਤਰਾ ਮੋਬਾਈਲ ਐਪਲੀਕੇਸ਼ਨ ਤੇ ਐੱਨਐੱਚਆਈਏ ਵੈੱਬਸਾਈਟ ’ਤੇ ਹੀ ਕਿਰਿਆਸ਼ੀਲ ਕੀਤੀ ਜਾ ਸਕਦੀ ਹੈ।
  3. ਇਸ ਸਾਲਾਨਾ ਫਾਸਟੈਗ ਦੀ ਤਸਦੀਕ ਤੋਂ ਬਾਅਦ, ਉਪਭੋਗਤਾ ਨੂੰ ਹਾਈਵੇ ਯਾਤਰਾ ਮੋਬਾਈਲ ਐਪਲੀਕੇਸ਼ਨ ਜਾਂ ਐਨਐਚਆਈਏ ਵੈੱਬਸਾਈਟ ਰਾਹੀਂ ਸਾਲ 2025-26 ਲਈ 3000 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਭੁਗਤਾਨ ਦੀ ਪੁਸ਼ਟੀ ਹੋਣ ’ਤੇ, ਇਹ ਪਾਸ 2 ਘੰਟਿਆਂ ਦੇ ਅੰਦਰ ਰਜਿਸਟਰਡ ਟੈਗ ’ਤੇ ਕਿਰਿਆਸ਼ੀਲ ਹੋ ਜਾਵੇਗਾ।
  4. ਜੇਕਰ ਤੁਹਾਡੇ ਵਾਹਨ ’ਚ ਪਹਿਲਾਂ ਹੀ ਫਾਸਟੈਗ ਹੈ, ਤਾਂ ਦੁਬਾਰਾ ਨਵਾਂ ਸਾਲਾਨਾ ਫਾਸਟੈਗ ਨਾ ਖਰੀਦੋ, ਫੀਸ ਦਾ ਭੁਗਤਾਨ ਕਰਨ ’ਤੇ ਤੁਹਾਡਾ ਪੁਰਾਣਾ ਫਾਸਟੈਗ ਰਜਿਸਟਰ ਹੋ ਜਾਵੇਗਾ।
  5. ਇਹ ਫਾਸਟੈਗ ਸਿਰਫ਼ ਉਸ ਵਾਹਨ ਲਈ ਵੈਧ ਹੋਵੇਗਾ ਜਿਸ ਦੇ ਨੰਬਰ ਨਾਲ ਉਪਭੋਗਤਾ ਨੇ ਇਸਨੂੰ ਰਜਿਸਟਰ ਕੀਤਾ ਹੈ।
  6. ਇਸ ਫਾਸਟੈਗ ਦੀ ਵਰਤੋਂ ਉਸੇ ਤਰ੍ਹਾਂ ਕੀਤੀ ਜਾਵੇਗੀ ਜਿਵੇਂ ਡਰਾਈਵਰ ਪਹਿਲਾਂ ਹੀ ਆਪਣੇ ਵਾਹਨ ਦੀ ਵਿੰਡਸ਼ੀਲਡ ’ਤੇ ਲਾਉਂਦੇ ਹਨ।
  7. ਜੇਕਰ ਉਪਭੋਗਤਾ ਦਾ ਫਾਸਟੈਗ ਵਾਹਨ ਦੇ ਚੈਸੀ ਨੰਬਰ ਨਾਲ ਰਜਿਸਟਰਡ ਹੈ, ਤਾਂ ਉਸਨੂੰ ਸਾਲਾਨਾ ਪਾਸ ਦਾ ਲਾਭ ਨਹੀਂ ਮਿਲੇਗਾ। ਸਾਲਾਨਾ ਪਾਸ ਨੂੰ ਕਿਰਿਆਸ਼ੀਲ ਕਰਨ ਲਈ ਉਸਨੂੰ ਆਪਣੇ ਵਾਹਨ ਦਾ ਰਜਿਸਟਰਡ ਨੰਬਰ ਅਪਡੇਟ ਕਰਨਾ ਪਵੇਗਾ।
  8. ਇੱਕ ਵਾਰ ਜਦੋਂ ਤੁਸੀਂ ਆਪਣੇ ਵਾਹਨ ਨਾਲ ਟੋਲ ਪਲਾਜ਼ਾ ਤੋਂ ਲੰਘਦੇ ਹੋ, ਤਾਂ ਇਸਨੂੰ ਇੱਕ ਵਾਰ ਦੀ ਯਾਤਰਾ ਮੰਨਿਆ ਜਾਵੇਗਾ। ਆਉਣ-ਜਾਣ ਨੂੰ 2 ਯਾਤਰਾਵਾਂ ਮੰਨਿਆ ਜਾਵੇਗਾ।
  9. ਇੱਕ ਵਾਰ ਜਦੋਂ ਉਪਭੋਗਤਾ ਇਸ ਫਾਸਟੈਗ ਦੀ ਵਰਤੋਂ ਸ਼ੁਰੂ ਕਰ ਦਿੰਦਾ ਹੈ, ਤਾਂ ਉਸਨੂੰ ਆਪਣੇ ਰਜਿਸਟਰਡ ਮੋਬਾਈਲ ਫੋਨ ਨੰਬਰ ’ਤੇ ਐੱਸਐੱਮਐੱਸ ਰਾਹੀਂ ਇਸ ਬਾਰੇ ਪੂਰੀ ਜਾਣਕਾਰੀ ਮਿਲਦੀ ਰਹੇਗੀ।
  10. ਇਸ ਫਾਸਟੈਗ ਦੇ ਆਉਣ ਨਾਲ, ਟੋਲ ਪਲਾਜ਼ਾ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਘੱਟ ਜਾਣਗੀਆਂ।