ਪੈਰਿਸ (ਏਜੰਸੀ)। ਦੂਸਰਾ ਦਰਜਾ ਪ੍ਰਾਪਤ ਡੈਨਮਾਰਕ ਦੀ ਕੌਰੋਲਿਨ ਵੋਜ਼ਨਿਆਕੀ ਨੇ ਸਪੇਨ ਦੀ ਜਾਰਜੀਨਾ ਗਾਰਸੀਆ ਪੇਰੇਜ਼ ਨੂੰ ਲਗਾਤਾਰ ਸੈੱਟਾਂ ‘ਚ 6-1, 6-0 ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ ‘ਚ ਪ੍ਰਵੇਸ਼ ਕਰ ਲਿਆ ਹੈ ਜਦੋਂਕਿ ਅੱਠਵਾਂ ਦਰਜਾ ਪ੍ਰਾਪਤ ਪੇਤਰਾ ਕਵੀਤੋਵਾ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੇ ਖਿਡਾਰੀ ਅਲੇਕਸੈਂਦਰ ਜਵੇਰੇਵ ਨੇ ਵੀ ਦੂਸਰੇ ਗੇੜ ‘ਚ ਆਸਾਨ ਜਿੱਤ ਦਰਜ ਕੀਤੀ ਮਹਿਲਾ ਸਿੰਗਲ ‘ਚ ਅੱਠਵਾਂ ਦਰਜਾ ਪ੍ਰਾਪਤ ਕਵੀਤੋਵਾ ਨੇ ਸਪੇਨ ਦੀ ਲਾਰਾ ਨੂੰ ਲਗਾਤਾਰ ਸੈੱਟਾਂ ‘ਚ 6-0, 6-4 ਨਾਲ ਹਰਾਇਆ. ਹੋਰ ਮੈਚਾਂ ‘ਚ 26ਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਬਾਰਬੋਰਾ ਸਟਰਾਈਕੋਵਾ ਨੇ ਰੂਸ ਦੀ ਅਕਾਤੇਰਿਨਾ ਮਾਕਾਰੋਵਾ ਨੂੰ 6-4,6-2 ਨਾਲ, 13ਵਾਂ ਦਰਜਾ ਅਮਰੀਕਾ ਦੀ ਮੈਡਿਸਨ ਨੇ ਹਮਵਤਨ ਕੈਰੋਲੀਨ ਡੋਲੇਹਾਈਡ ਨੂੰ 6-4,6-1 ਨਾਲ ਹਰਾਇਆ 21ਵਾਂ ਦਰਜਾ ਪ੍ਰਾਪਤ ਜਾਪਾਨ ਦੀ ਨਾਓਮੀ ਓਸਾਕਾ ਨੇ ਕਜ਼ਾਖਿਸਤਾਨ ਦੀ ਜਰੀਨਾ ਨੂੰ 6-4, 6-1 ਨਾਲ ਹਰਾਇਆ।
10ਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਸਲੋਏਨ ਨੇ ਪੋਲੈਂਡ ਦੀ ਮੈਗਡੇਲੇਨਾ ਨੂੰ 6-2, 6-2 ਨਾਲ ਹਰਾਇਆ ਜਦੋਂਕਿ 23ਵਾਂ ਦਰਜਾ ਪ੍ਰਾਪਤ ਕਾਰਲਾ ਸੁਆਰੇਜ਼ ਨੂੰ ਗੈਰ ਦਰਜਾ ਪ੍ਰਾਪਤ ਮਰੀਆ ਸਕਾਰੀ ਨੇ ਲਗਾਤਾਰ ਸੈੱਟਾਂ ‘ਚ 7-5, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ. ਦਰਜਾ ਪ੍ਰਾਪਤ ਖਿਡਾਰੀਆਂ ‘ਚ 32ਵਾਂ ਦਰਜਾ ਫਰਾਂਸ ਦੀ ਅਲਾਈਜ਼ ਕਾਰਨੇਟ ਵੀ ਹਾਰ ਕੇ ਬਾਹਰ ਹੋ ਗਈ। ਪੁਰਸ਼ ਸਿੰਗਲ ‘ਚ ਦੂਸਰੇ ਗੇੜ ‘ਚ ਦੂਸਰਾ ਦਰਜਾ ਅਤੇ ਵਿਸ਼ਵ ਦੇ ਤੀਸਰੇ ਨੰਬਰ ਦੇ ਜਰਮਨੀ ਦੇ ਅਲੇਕਜਾਂਦਰ ਜਵੇਰੇਵ ਨੇ ਵੀ ਜੇਤੂ ਲੈਅ ਕਾਇਮ ਰੱਖਦੇ ਹੋਏ ਸਰਬੀਆ ਦੇ ਡੁਸਾਨ ਲਾਜੋਵਿਚ ਨੂੰ ਪੰਜ ਸੈੱਟਾਂ ਦੇ ਸਖ਼ਤ ਸੰਘਰਸ਼ ‘ਚ 2-6, 7-5, 4-6, 6-1,6-2 ਨਾਲ ਹਰਾ ਕੇ ਤੀਸਰੇ ਗੇੜ ‘ਚ ਪ੍ਰਵੇਸ਼ ਪਾਇਆ. ਦੂਸਰੇ ਗੇੜ ਦੇ ਮੁਕਾਬਲਿਆਂ ‘ਚ ਅੱਠਵਾਂ ਦਰਜਾ ਪ੍ਰਾਪਤ ਡੇਵਿਡ ਗਾਫਿਨ ਨੇ ਫਰਾਂਸ ਦੇ ਮੋਤੇਤ ਨੂੰ ਸਿੱਧੇ ਸੈੱਟਾਂ ‘ਚ ਹਰਾਇਆ ਚੌਥਾ ਦਰਜਾ ਪ੍ਰਾਪਤ ਬੁਲਗਾਰੀਆ ਦੇ ਗਰੇਗੋਰ ਦਮਿਤਰੋਵ ਨੇ ਅਮਰੀਕਾ ਦੇ ਜੇਰਡ ਡੋਨਾਲਡਸਨ ਨੂੰ 6-7, 6-4, 4-6, 6-4, 10-8 ਨਾਲ ਮੈਰਾਥਨ ਮੁਕਾਬਲੇ ‘ਚ ਹਰਾਇਆ।