Saint Dr. MSG ਨੇ ਨਹੀਂ ਕੀਤੀ ਆਪਣੇ ਆਰਾਮ ਦੀ ਪ੍ਰਵਾਹ, ਦਿਨ ਰਾਤ ਇੱਕ ਕਰ ਛੁਡਵਾਇਆ ਲੱਖਾਂ ਨੌਜਵਾਨਾਂ ਦਾ ਨਸ਼ਾ

Saint Dr MSG

ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਨਰਕ ’ਚੋਂ ਕੱਢਿਆ

ਬਰਨਾਵਾ। ਪੂਜਨੀਕ ਗੁਰੂ ਜੀ ਨੇ ਆਪਣੀ 40 ਦਿਨਾਂ ਦੀ ਬਰਨਾਵਾ ਫੇਰੀ ਦੌਰਾਨ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਨਰਕ ’ਚੋਂ ਕੱਢਿਆ ਇੱਕ ਦਿਨ ’ਚ ਕਈ-ਕਈ ਸੂਬਿਆਂ ’ਚੋਂ ਨਸ਼ੇੜੀ ਨਸ਼ਾ ਛੱਡਣ ਲੱਗੇੇੇ ਨਸ਼ੇੜੀਆਂ ਲਈ ਇਹ ਅਜੂਬਾ ਸੀ ਕਿ ਕੋਈ ਉਨ੍ਹਾਂ ਨੂੰ ਪਿਆਰ ਨਾਲ ਨਸ਼ਾ ਛੱਡਣ ਲਈ ਆਖੇ ਪੂਜਨੀਕ ਗੁਰੂ ਜੀ ਦਾ ਇਹ ਸੰਬੋਧਨ ਨਸ਼ੇੜੀਆਂ ਦੀ ਰੂਹ ਨੂੰ ਟੁੰਬ ਗਿਆ ‘‘ਬੇਟਾ ਹਿੰਮਤ ਕਰੋ, ਰਾਮ-ਨਾਮ ਨਾਲ ਤੁਸੀਂ ਹੁਣੇ ਨਸ਼ਾ ਛੱਡ ਜਾਓਗੇ ਚੰਗੀ ਖੁਰਾਕ ਖਾਇਓ, ਸਾਧ-ਸੰਗਤ ਤੁਹਾਨੂੰ ਖੁਰਾਕ ਦੇਵੇਗੀ, ਵਾਹਿਗੁਰੂ ਤੁਹਾਨੂੰ ਤਾਕਤ ਬਖਸ਼ੇ’’ ਅਜਿਹੇ ਸ਼ਬਦਾਂ ਨੇ ਸਮਾਜ ਵੱਲੋਂ ਦੁਰਕਾਰੇ ਨਸ਼ੇੜੀਆਂ ਨੂੰ ਪਿਆਰ ਤੇ ਸਤਿਕਾਰ ਦਿੱਤਾ।

ਫਿਰ ਇਹੀ ਨਸ਼ੇੜੀ ਚੱਲ ਪਏ ਦੂਜਿਆਂ ਨੂੰ ਨਸ਼ੇ ਦੇ ਕੋਹੜ ਤੋਂ ਮੁਕਤ ਕਰਨ ਲਈ ਪਾਰਸ ਲੋਹੇ ਨੂੰ ਸੋਨਾ ਬਣਾਉਂਦਾ ਹੈ ਪਰ ਪਾਰਸ ਕਿਸੇ ਲੋਹੇ ਨੂੰ ਪਾਰਸ ਨਹੀਂ ਬਣਾਉਂਦਾ ਪਰ ਗੁਰੂ ਜੀ ਨੇ ਪਾਰਸ ਬਣਾਉਣ ਦਾ ਕੰਮ ਕੀਤਾ। ਨਸ਼ੇੜੀ ਨਸ਼ੇ ਤੋਂ ਰਹਿਤ ਹੋ ਕੇ ਸਮਾਜ ਸੁਧਾਰਕ ਬਣ ਕੇ ਹੋਰਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਜੁਟ ਪਏ। ਨਸ਼ਾ ਛੱਡਣ ਵਾਲਾ ਇੱਕ -ਇੱਕ ਵਿਅਕਤੀ ਕਈ-ਕਈ ਨਸ਼ੇੜੀਆਂ ਨੂੰ ਸਮਝਾ ਕੇ ਗੁਰੂ ਜੀ ਨੂੰ ਮਿਲਾਉਣ ਲਈ ਲਿਆਉਣ ਲੱਗਾ ਨਸ਼ਿਆਂ ਦਾ ਕਿਲ੍ਹਾ ਢਹਿਣ ਲੱਗਾ ਨਸ਼ੇੜੀ ਫਿਰ ਤੰਦਰੁਸਤੀ-ਤਾਜਗੀ ਤੇ ਆਪਣੇਪਣ ਮਿਲਣ ਨਾਲ ਆਤਮਿਕ ਤੇ ਸਰੀਰਕ ਤੌਰ ’ਤੇ ਮਜਬੂਤ ਹੋਏ।

ਨਸ਼ੇੜੀਆਂ ’ਤੇ ਦਇਆ ਕਰਦਿਆਂ ਵਤਨ ਦੇ ਸੱਚੇ ਖੈਰ-ਖਵਾਹ ਪੂਜਨੀਕ ਗੁਰੂ ਜੀ ਨੇ ਇਸ ਵਾਰੀ ਨਸ਼ਿਆਂ ਖਿਲਾਫ਼ ਪੂਰੇ ਜ਼ੋਰਾਂ ਆਵਾਜ਼ ਬੁਲੰਦ ਕੀਤੀ। ਪੂਜਨੀਕ ਗੁਰੂ ਜੀ ਨੇ ਇਸ ਵਾਰ ਨਸ਼ਿਆਂ ’ਤੇ ਦੋ ਸੌਂਗ ਵੀ ਰਿਲੀਜ਼ ਕੀਤੇ ਜਿਸ ਨੂੰ ਲੋਕਾਂ ਨੇ ਬਹੁਤ ਸਲਾਹਿਆ ਤੇ ਪੂਜਨੀਕ ਗੁਰੂ ਜੀ ਦੀ ਖੂਬ ਪ੍ਰਸ਼ੰਸਾ ਕੀਤੀ। ਲੋਕ ਇੱਥੋਂ ਤੱਕ ਕਹਿੰਦੇ ਸੁਣੇ ਗਏ ਹਨ ਜੇਕਰ ਸਮਾਜ ’ਚ ਕੋਈ ਬਦਲਾਅ ਲਿਆ ਸਕਦਾ ਹੈ ਤਾਂ ਉਹ ਸਰਸੇ ਵਾਲੇ ਗੁਰੂ ਜੀ ਹਨ।

ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 40 ਦਿਨਾਂ ਦੀ ਪੈਰੋਲ ’ਤੇ ਬਰਨਾਵਾ ਪਧਾਰੇ ਤਾਂ ਆਪ ਜੀ ਨੇ ਆਉਂਦਿਆਂ ਹੀ ਸਮਾਜ ਸੇਵਾ ਦਾ ਸਮੁੰਦਰ ਵਹਾ ਦਿੱਤਾ ਬੀਤੇ ਦਿਨ ਭਾਵੇਂ ਪੂਜਨੀਕ ਗੁਰੂ ਜੀ ਸੁਨਾਰੀਆ, ਰੋਹਤਕ ਪਰਤ ਗਏ ਪਰ ਆਪ ਜੀ ਦੀਆਂ ਮੁਬਾਰਕ ਮੁਹਿੰਮਾਂ ਨੇ ਕਰੋੜਾਂ ਲੋਕਾਂ ਨੂੰ ਨੇਕੀ ਦੇ ਰਾਹ ਪਾ ਦਿੱਤਾ ਹੈ। ਆਪ ਜੀ ਦੀ ਪ੍ਰੇਰਨਾ ਨਾਲ ਸਾਧ-ਸੰਗਤ ਨੇ ਨਸ਼ਿਆਂ ’ਚ ਰੁੜ੍ਹ ਰਹੇ ਲੱਖਾਂ ਨੌਜਵਾਨਾਂ ਦਾ ਨਸ਼ਾ ਛੁਡਵਾਇਆ ਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ, ਜਿਹੜੇ ਨੌਜਵਾਨ ਰੋਜ਼ਾਨਾ 5-6 ਹਜ਼ਾਰ ਰੁਪਏ ਦਾ ਨਸ਼ਾ ਕਰਦੇ ਸਨ, ਜਿਨਾਂ ਦੇ ਮਾਪੇ ਦੁਖੀ ਸਨ ਉਨ੍ਹਾਂ ਦਾ ਨਸ਼ਾ ਛੁਡਵਾਇਆ ਗੱਲ ਨਸ਼ਾ ਛੁਡਵਾਉਣ ਤੱਕ ਨਹੀਂ ਮੁੱਕੀ ਸਗੋਂ ਉਨ੍ਹਾਂ ਲਈ ਪੌਸ਼ਟਿਕ ਖੁਰਾਕ ਦਾ ਵੀ ਪ੍ਰਬੰਧ ਕੀਤਾ।

ਪੂਜਨੀਕ ਗੁਰੂ ਜੀ ਨੇ ਦੋ ਹੋਰ ਗੀਤ ਨਸ਼ਿਆਂ ਖਿਲਾਫ ਲਾਂਚ ਕੀਤੇ

ਪੂਜਨੀਕ ਗੁਰੂ ਜੀ ਨੇ ਦੋ ਹੋਰ ਗੀਤ ਨਸ਼ਿਆਂ ਖਿਲਾਫ ਲਾਂਚ ਕੀਤੇ ਜੋ ਥੀਮ ਗੀਤ ਵਾਂਗ ਘਰ-ਘਰ ਗੂੰਜ ਰਹੇ ਹਨ ਨਸ਼ਾ ਛੁਡਵਾਏ ਨੌਜਵਾਨਾਂ ਦੀਆਂ ਮਾਵਾਂ ਅਤੇ ਪਰਿਵਾਰ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ ਕਰਦੇ ਨਹੀਂ ਥੱਕਦੇ। ਆਪ ਜੀ ਵੱਲੋਂ ਚਲਾਈ ਗਈ ਨਸ਼ੇ ਵਿਰੋਧੀ ਮੁਹਿੰਮ ਦਾ ਅਜਿਹਾ ਪ੍ਰਭਾਵ ਪਿਆ ਕਿ ਪੰਜਾਬ, ਹਰਿਆਣਾ, ਉੱਤਰ-ਪ੍ਰਦੇਸ਼, ਉੱਤਰਾਖੰਡ, ਹਿਮਾਚਲ, ਰਾਜਸਥਾਨ ਸਮੇਤ ਕਈ ਹੋਰ ਸੂਬਿਆਂ ਦੀਆਂ ਪੰਚਾਇਤਾਂ ਨੇ ਨਸ਼ਾ ਵਿਰੋਧੀ ਮੁਹਿੰਮਾਂ ਵਿੱਢ ਦਿੱਤੀਆਂ ਹਨ ਪੂਜਨੀਕ ਗੁਰੂ ਜੀ ਨੇ ਲੱਖਾਂ ਨੌਜਵਾਨਾਂ ਦਾ ਨਸ਼ਾ ਤਾਂ ਛੁਡਵਾਇਆ ਹੈ ਪਰ ਵੱਡੀ ਗੱਲ ਇਹ ਹੈ ਕਿ ਸਮਾਜ ’ਚ ਇੱਕ ਲੋਕ ਅੰਦੋਲਨ ਚਲਾ ਦਿੱਤਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਨਸ਼ਿਆਂ ਤੋਂ ਬਚੀਆਂ ਰਹਿਣ ਵਿਅਕਤੀ ਨੂੰ ਬਦਲਣਾ ਹੋਰ ਗੱਲ ਹੈ ਤੇ ਸਮਾਜ ਦੀ ਸੋਚ ਬਦਲਣਾ ਇਤਿਹਾਸਕ ਘਟਨਾ ਹੁੰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ