ਨਾਮ ਚਰਚਾ ਘਰ ਕਿੱਕਰ ਖੇੜਾ ਵਿਖੇ ਮੁਫਤ ਜਾਂਚ ਕੈਂਪ 14 ਨੂੰ

Free Medical Camp
ਫਾਈਲ ਫੋਟੋ

(ਸੁਧੀਰ ਅਰੋੜਾ) ਅਬੋਹਰ। ਡੇਰਾ ਸੱਚਾ ਸੌਦਾ ਸਰਸਾ ਸਾਖਾ ਕਿੱਕਰ ਖੇੜਾ ਵੱਲੋਂ ਮਹੀਨੇਵਾਰ ਮੁਫਤ ਜਨਰਲ ਹੈਲਥ ਚੈਕਅੱਪ ਕੈਂਪ 14 ਜੂਨ ਦਿਨ ਬੁੱਧਵਾਰ ਨੂੰ ਲਗਾਇਆ ਜਾਵੇਗਾ। ਜਾਣਕਾਰੀ ਅਨੁਸਾਰ ਜਨਰਲ ਹੈਲਥ ਚੈਕਅੱਪ ਕੈਂਪ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਅਤੇ ਨਾਮ ਚਰਚਾ ਘਰ ਕਿੱਕਰ ਖੇੜਾ ਵਿਖੇ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ : ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸੂਬੇ ’ਚ ਲੱਗਣਗੇ ਵਿਰਾਸਤੀ ਮੇਲੇ : ਅਨਮੋਲ ਗਗਨ ਮਾਨ

ਸਰਸਾ ਤੋਂ ਸਾਹ ਸਤਿਨਾਮ ਜੀ ਸੁਪਰ ਸਪੈਸਲਿਟੀ ਹਸਪਤਾਲ ਦੇ ਮਾਹਿਰ ਡਾਕਟਰ ਆਪਣੀ ਟੀਮ ਨਾਲ ਪਹੁੰਚ ਕੇ ਆਪਣੀਆਂ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮੌਕੇ ਲੋੜਵੰਦ ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਜਾਵੇਗਾ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ। ਆਉਣ ਵਾਲੇ ਮਰੀਜ਼ਾਂ ਲਈ ਮੁਫਤ ਬੈਠਣ ਅਤੇ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ। ਬਲਾਕ ਦੇ ਸੇਵਾਦਾਰਾਂ ਵੱਲੋਂ ਸਮੂਹ ਸਾਧ-ਸੰਗਤ ਤੇ ਕੈਂਪ ਨਾਲ ਸਬੰਧਤ ਮਰੀਜ਼ਾਂ ਨੂੰ ਸਮੇਂ ਸਿਰ ਪੁੱਜ ਕੇ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਹੈ।

LEAVE A REPLY

Please enter your comment!
Please enter your name here