ਅਲਫਰੇਡ ਤੋਂ ਬਣਿਆ ਅਜ਼ਾਦ ਪਾਰਕ

Shaheed Chandrasekhar Azad

ਸ਼ਹੀਦ ਚੰਦਰਸ਼ੇਖਰ ਅਜ਼ਾਦ ਦੇ ਜਨਮ ਦਿਨ ’ਤੇ ਵਿਸ਼ੇਸ਼

ਅੱਜ 23 ਜੁਲਾਈ ਨੂੰ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਚੰਦਰਸ਼ੇਖਰ ਅਜ਼ਾਦ ਦਾ ਜਨਮ ਦਿਨ ਹੈ। ਉਸ ਨੇ 24 ਸਾਲ ਦੀ ਉਮਰ ਵਿੱਚ ਆਪਣੀ ਮਾਤਭੂਮੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਕੰਮ-ਕਾਜ ਲਈ ਇਸ ਸਾਲ ਜੁਲਾਈ ਦੇ ਪਹਿਲੇ ਹਫਤੇ, ਮੈਂ ਇਲਾਹਾਬਾਦ ਵਿੱਚ ਸੀ, ਜਿਸ ਨੂੰ ਪਰਿਆਗਰਾਜ ਵਜੋਂ ਜਾਣਿਆ ਜਾਂਦਾ ਹੈ। ਸੁਤੰਤਰਤਾ ਸੰਗਰਾਮ ਦੌਰਾਨ, ਇਲਾਹਾਬਾਦ ਵੱਖ-ਵੱਖ ਸੁਤੰਤਰਤਾ ਸੰਘਰਸ਼ ਗਤੀਵਿਧੀਆਂ ਦਾ ਕੇਂਦਰ ਸੀ। (Shaheed Chandrasekhar Azad)

ਇੰਡੀਅਨ ਨੈਸ਼ਨਲ ਕਾਂਗਰਸ ਦਾ ਚੌਥਾ ਅਤੇ ਅੱਠਵਾਂ ਸੈਸ਼ਨ ਕ੍ਰਮਵਾਰ 1888 ਅਤੇ 1892 ’ਚ ਇਸ ਸ਼ਹਿਰ ਵਿੱਚ ਹੋਇਆ ਸੀ। ਸਦੀ ਦੇ ਅੰਤ ਵਿੱਚ, ਇਲਾਹਾਬਾਦ ਵੀ ਕ੍ਰਾਂਤੀਕਾਰੀਆਂ ਲਈ ਇੱਕ ਨੋਡਲ ਪੁਆਇੰਟ ਬਣ ਗਿਆ। ਇਸ ਸ਼ਹਿਰ ਦਾ ਭਗਤ ਸਿੰਘ ਨਾਲ ਵੀ ਸਬੰਧ ਹੈ। ਸਾਲ 1928 ਵਿੱਚ, ਭਗਤ ਸਿੰਘ ਨੇ ਅਜੈ ਘੋਸ਼ (ਇੱਕ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ) ਨਾਲ ਇਲਾਹਾਬਾਦ ਯੂਨੀਵਰਸਿਟੀ ਦੇ ਹਾਲੈਂਡ ਦੇ ਹੋਸਟਲ ਵਿੱਚ ਇੱਕ ਰਾਤ ਬਿਤਾਈ ਸੀ। ਮਹਾਨ ਕ੍ਰਾਂਤੀਕਾਰੀਆਂ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕਉੱਲ੍ਹਾ ਖਾਨ, ਠਾਕੁਰ ਰੌਸ਼ਨ ਸਿੰਘ, ਰਾਜੇਂਦਰ ਲਹਿਰੀ ਦਾ ਉੱਤਰ ਪ੍ਰਦੇਸ਼ ਅਤੇ ਇਲਾਹਾਬਾਦ ਵਿੱਚ ਉਨ੍ਹਾਂ ਦੀਆਂ ਸੁਤੰਤਰਤਾ ਸੰਗਰਾਮ ਦੀਆਂ ਗਤੀਵਿਧੀਆਂ ਨਾਲ ਸਬੰਧ ਸਨ। (Shaheed Chandrasekhar Azad)

ਭਾਰਤੀ ਸੁਤੰਤਰਤਾ ਸੰਗਰਾਮ ਨਾਲ ਸਬੰਧਿਤ ਸਭ ਤੋਂ ਮਸ਼ਹੂਰ ਪਾਰਕ, ਮੌਜੂਦਾ ਚੰਦਰ ਸ਼ੇਖਰ ਆਜ਼ਾਦ ਪਾਰਕ ਦਾ ਨਿਰਮਾਣ 1870 ਵਿੱਚ ਇਲਾਹਾਬਾਦ ਦੇ ਦਿਲ ਵਿੱਚ ਪਿ੍ਰੰਸ ਅਲਫਰੇਡ ਦੀ ਸ਼ਹਿਰ ਦੀ ਫੇਰੀ ਨੂੰ ਦਰਸ਼ਾਉਣ ਲਈ ਕੀਤਾ ਗਿਆ ਸੀ। ਇਹ ਪਾਰਕ 133 ਏਕੜ ਵਿੱਚ ਬਣਾਇਆ ਗਿਆ ਹੈ, ਪਹਿਲਾਂ ਇਸ ਨੂੰ ਅਲਫਰੇਡ ਪਾਰਕ ਅਤੇ ਕੰਪਨੀ ਰਾਜ ਦੌਰਾਨ ਕੰਪਨੀ ਬਾਗ ਵਜੋਂ ਵੀ ਜਾਣਿਆ ਜਾਂਦਾ ਸੀ। 3 ਜੁਲਾਈ 2023, ਮੈਂ ਸ਼ਾਮ ਨੂੰ ਮਸ਼ਹੂਰ ਅਮਰ ਸ਼ਹੀਦ ਚੰਦਰਸ਼ੇਖਰ ਆਜਾਦ ਪਾਰਕ ਵਿੱਖੇ ਅਮਰ ਸ਼ਹੀਦ ਦੇ ਸ਼ਹੀਦੀ ਸਥਲ ’ਤੇ ਸ਼ਰਧਾਂਜਲੀ ਭੇਂਟ ਕੀਤੀ, ਇਸ ਪਾਰਕ ਵਿੱਚ ਆਜਾਦ ਦੇ ਜੀਵਨ ਨੂੰ ਦਰਸਾਉਂਦੇ ਮਨਮੋਹਕ ਰੌਸ਼ਨੀ, ਆਵਾਜ ਅਤੇ ਪਾਣੀ ਦੇ ਸ਼ੋਅ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ : ਗਰੀਨ ਐਸ ਦੇ ਸੇਵਾਦਾਰਾਂ ਨੂੰ ਸਲੂਟ, ਸਭ ਤੋਂ ਵੱਡਾ ਪੂਰਿਆ ਪਾੜ, ਵੇਖੋ ਤਸਵੀਰਾਂ

ਮੈਨੂੰ ਭਗਤ ਸਿੰਘ ਬਾਰੇ ਇਤਿਹਾਸ ਦੀਆਂ ਕਿਤਾਬਾਂ ਅਤੇ ਫਿਲਮਾਂ ਯਾਦ ਆਈਆਂ, ਜਿਨ੍ਹਾਂ ਵਿੱਚ ਚੰਦਰ ਸ਼ੇਖਰ ਆਜਾਦ ਦੀ ਕੁਰਬਾਨੀ ਦਾ ਦਿ੍ਰਸ਼ ਅਲਫਰੇਡ ਪਾਰਕ ਵਿੱਚ ਦਿਖਾਇਆ ਤੇ ਦਰਸਾਇਆ ਗਿਆ ਸੀ। 27 ਫਰਵਰੀ 1931 ਨੂੰ, ਇਲਾਹਾਬਾਦ ਵਿਖੇ ਪੁਲਿਸ ਦੇ ਸੀ. ਆਈ. ਡੀ. ਦੇ ਮੁਖੀ, ਜੇ. ਆਰ. ਐਚ. ਨੌਟ-ਬੋਵਰ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਆਜਾਦ ਅਲਫਰੇਡ ਪਾਰਕ ਵਿੱਚ ਹੈ ਤੇ ਆਪਣੇ ਸਾਥੀ ਅਤੇ ਸਹਾਇਕ ਸੁਖਦੇਵ ਰਾਜ ਨਾਲ ਗੱਲਬਾਤ ਕਰ ਰਿਹਾ ਹੈ। ਇਸ ਜਾਣਕਾਰੀ ਨੂੰ ਪ੍ਰਾਪਤ ਕਰਨ ’ਤੇ, ਬੋਵਰ ਨੇ ਇਲਾਹਾਬਾਦ ਪੁਲਿਸ ਨੂੰ ਉਸ ਨੂੰ ਗਿ੍ਰਫਤਾਰ ਕਰਨ ਲਈ ਪਾਰਕ ਵਿਚ ਆਪਣੇ ਨਾਲ ਬੁਲਾਇਆ। ਪੁਲਿਸ ਨੇ ਪਾਰਕ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ। ਡੀਐਸਪੀ ਠਾਕੁਰ ਵਿਸ਼ਵੇਸ਼ਵਰ ਸਿੰਘ ਦੇ ਨਾਲ ਕੁਝ ਕਾਂਸਟੇਬਲ ਰਾਈਫਲਾਂ ਨਾਲ ਲੈਸ ਪਾਰਕ ਵਿੱਚ ਦਾਖਲ ਹੋਏ ਅਤੇ ਗੋਲੀਬਾਰੀ ਸ਼ੁਰੂ ਹੋ ਗਈ। ਆਜਾਦ ਆਪਣਾ ਬਚਾਅ ਕਰਨ ਅਤੇ ਆਪਣੇ ਸਾਥੀ ਰਾਜ ਦੀ ਮੱਦਦ ਕਰਨ ਦੀ ਪ੍ਰਕਿਰਿਆ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

ਆਜਾਦ ਨੇ ਆਪਣੇ ਸਾਥੀ ਨੂੰ ਸੁਤੰਤਰਤਾ ਸੰਗਰਾਮ ਜਾਰੀ ਰੱਖਣ ਲਈ ਪਾਰਕ ਤੋਂ ਬਾਹਰ ਜਾਣ ਲਈ ਕਿਹਾ ਤੇ ਰਾਜ ਨੂੰ ਪਾਰਕ ਤੋਂ ਸੁਰੱਖਿਅਤ ਢੰਗ ਨਾਲ ਭੱਜਣ ਲਈ ਕਵਰ ਫਾਇਰ ਦਿੱਤਾ। ਆਜਾਦ ਆਪਣੇ-ਆਪ ਨੂੰ ਬਚਾਉਣ ਲਈ ਇੱਕ ਦਰੱਖਤ ਦੇ ਪਿੱਛੇ ਛੁਪ ਗਿਆ ਅਤੇ ਉਥੋਂ ਫਾਇਰ ਕਰਨ ਲੱਗਾ। ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ। ਇੱਕ ਲੰਬੀ ਗੋਲੀਬਾਰੀ ਤੋਂ ਬਾਅਦ, ਹਮੇਸ਼ਾ ਆਜਾਦ ਰਹਿਣ ਅਤੇ ਕਦੇ ਵੀ ਜ਼ਿੰਦਾ ਫੜੇ ਨਾ ਜਾਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ, ਉਸ ਨੇ ਆਪਣੀ ਬੰਦੂਕ ਦੀ ਆਖਰੀ ਗੋਲੀ ਨਾਲ ਆਪਣੇ-ਆਪ ਨੂੰ ਸਿਰ ਵਿੱਚ ਗੋਲੀ ਮਾਰ ਲਈ। ਜਦੋਂ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਪੁਲਿਸ ਨੇ ਆਜਾਦ ਦੀ ਲਾਸ਼ ਬਰਾਮਦ ਕਰ ਲਈ। ਆਜਾਦ ਨੂੰ ਮਰਿਆ ਹੋਇਆ ਦੇਖ ਕੇ ਵੀ ਉਹ ਉਸ ਦੇ ਨੇੜੇ ਆਉਣ ਤੋਂ ਝਿਜਕ ਰਹੇ ਸਨ। ਆਜਾਦ ਦੇ ਸ਼ਹੀਦੀ ਸਥਲ ’ਤੇ ਸ਼ਰਧਾਂਜਲੀ ਦੇਣ ਤੋਂ ਬਾਅਦ ਮੈਂ ਇਲਾਹਾਬਾਦ ਮਿਊਜ਼ੀਅਮ ਗਿਆ। (Shaheed Chandrasekhar Azad)

ਇਹ ਵੀ ਪੜ੍ਹੋ : ਥਾਣੇ ਦੀ ਬੈਰਕ ’ਚੋਂ ਭੱਜੇ ਤਿੰਨ ਮੁਲਜ਼ਮ, ਐੱਸਐੱਚਓ ਸਮੇਤ ਤਿੰਨ ਪੁਲਿਸ ਅਧਿਕਾਰੀਆਂ ’ਤੇ ਡਿੱਗੀ ਗਾਜ

ਅਜਾਇਬ ਘਰ ਵਿਚ ਦਾਖਲ ਹੁੰਦਿਆਂ ਹੀ ਅਸੀ ਅਜਾਇਬ ਘਰ ਦੀ ਟੀਮ ਨੂੰ ਸੂਚਿਤ ਕੀਤਾ ਕਿ ਅਸੀਂ ਪੰਜਾਬ ਤੋਂ ਆਏ ਹਾਂ। ਅਜਾਇਬ ਘਰ ਦਾ ਦੌਰਾ ਪੂਰਾ ਕਰਨ ਤੋਂ ਬਾਅਦ, ਅਸੀਂ ਲਾਬੀ ਵਿੱਚ ਬੈਠ ਗਏ। ਮਿਊਜੀਅਮ ਦੀ ਇੱਕ ਮਹਿਲਾ ਸਟਾਫ ਸਾਡੇ ਕੋਲ ਭੱਜੀ ਆਈ, ਸਰ, ਤੁਸੀਂ ਸਾਰੇ ਪੰਜਾਬ ਤੋਂ ਹੋ। ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪਿਛਲੇ ਸਾਲ ਭਗਤ ਸਿੰਘ ਦੇ ਇੱਕ ਰਿਸ਼ਤੇਦਾਰ ਨੇ ਪਾਰਕ ਅਤੇ ਅਜਾਇਬ ਘਰ ਦਾ ਦੌਰਾ ਕੀਤਾ ਸੀ। ਉਹ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਮਿੱਟੀ ਲੈ ਕੇ ਆਏ ਸਨ। ਫਿਰ ਉਹ ਸਾਨੂੰ ਉਸ ਜਾਮੁਨ ਦੇ ਦਰੱਖਤ ਕੋਲ ਲੈ ਗਈ ਜਿੱਥੇ ਉਹ ਮਿੱਟੀ ਪਾਈ ਗਈ ਸੀ। ਇਹ ਦਰੱਖਤ ਬਿਲਕੁਲ ਆਜਾਦ ਦੇ ਬੱੱੁੱਤ ਦੇ ਨਾਲ ਸੀ। ਦੋਨਾਂ ਮਹਾਨ ਕ੍ਰਾਂਤੀਕਾਰੀਆਂ ਨੂੰ ਇਕੱਠੇ ਦੇਖ ਮਨ ਉਦਾਸ ਸੀ। ਦੋਵਾਂ ਨੇ ਸਾਲ 1931 ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਭਗਤ ਸਿੰਘ ਨੇ 23 ਸਾਲ ਦੀ ਉਮਰ ਵਿੱਚ ਅਤੇ ਆਜਾਦ ਨੇ 24 ਸਾਲ ਦੀ ਉਮਰ ਵਿੱਚ। (Shaheed Chandrasekhar Azad)