ਸਾਡੇ ਨਾਲ ਸ਼ਾਮਲ

Follow us

15.3 C
Chandigarh
Sunday, February 15, 2026
More
    Home Breaking News Free Medical ...

    Free Medical Camp: ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦੌਰਾਨ ਮਰੀਜ਼ਾਂ ਦੀ ਕੀਤੀ ਜਾਂਚ, ਮੁਫ਼ਤ ਦਵਾਈਆਂ ਦਿੱਤੀਆਂ

    Free Medical Camp
    ਅਬੋਹਰ: ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ ਸਾਹਿਬਾਨ। ਫਾਈਲ ਫੋਟੋ

    ਕੈਂਪ ਦੌਰਾਨ 125 ਜਣਿਆਂ ਦੀ ਜਾਂਚ | Free Medical Camp

    Free Medical Camp: (ਮੇਵਾ ਸਿੰਘ) ਕਿੱਕਰਖੇੜਾ/ਅਬੋਹਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ਵਿਚ 159ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕੜਖੇੜਾ, ਤਹਿ: ਅਬੋਹਰ ਵਿਖੇ ਸ਼ਾਹ ਸਤਿਨਾਮ ਜੀ ਸ਼ਪੈਸਲਿਟੀ ਹਪਸਤਾਲ ਸਰਸਾ ਤੋਂ ਆਏ ਡਾ: ਸੰਦੀਪ ਭਾਦੂ ਇੰਸਾਂ ਐਮ.ਡੀ.ਦੀ ਅਗਵਾਈ ਵਿਚ ਲਾਇਆ ਗਿਆ। ਇਸ ਮੌਕੇ ਉਨਾਂ ਦੇ ਨਾਲ ਮੈਡੀਕਲ ਟੀਮ ਦੇ ਨਾਲ ਡਾ. ਗੌਰਵ ਗਰਗ, ਟੀਮ ਮੈਂਬਰ ਜਸਵਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਵੀ ਪੀਆਰਓ ਵੀ ਸਨ, ਜਿੰਨਾਂ ਨੇ ਲੋੜਵੰਦ ਮਰੀਜਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਗਿਆ।

    ਇਸ ਮੌਕੇ ਲੋੜਵੰਦ 125 ਮਰੀਜ਼ਾਂ ਦੇ ਚੈਕਅੱਪ ਤੋਂ ਇਲਾਵਾ ਉਨਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸੰਖੇਪ ਵਿਚ ਬੋਲਦਿਆਂ ਡਾ. ਸੰਦੀਪ ਭਾਦੂ ਇੰਸਾਂ ਨੇ ਕੈਂਪ ਵਿਚ ਪਹੁੰਚੇ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਅੱਜ-ਕੱਲ੍ਹ ਗਰਮੀ ਦੇ ਮੌਸਮ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਣ ਦੇ ਨਾਲ ਨਾਲ ਜਿਵੇਂ ਰੱਬੜੀ, ਤਰਬੂਜ਼, ਲੱਸੀ, ਨਿੰਬੂ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰਨ। ਡਾ. ਭਾਦੂ ਨੇ ਕਿਹਾ ਕਿ ਜੇਕਰ ਘਰ ਤੋਂ ਬਾਹਰ ਕੋਈ ਐਮਰਜੈਂਸੀ ਜਾਂ ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਇਸ ਗਰਮੀ ਦੇ ਮੌਸਮ ਵਿਚ ਸਵੇਰੇ 10 ਵਜੇ ਤੋਂ ਸਾਮ 4 ਵਜੇ ਤੱਕ ਘਰਾਂ ਅੰਦਰ ਹੀ ਰਹਿਣਾ ਚਾਹੀਦਾ ਹੈ।

    ਇਹ ਵੀ ਪੜ੍ਹੋ: Newspaper Celebration Events: ‘ਸੱਚ ਕਹੂੰ’ ਦੀ 23 ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਬੇਜ਼ੁਬਾਨ ਪੰਛੀਆਂ ਲਈ ਰੱਖੇ ਪਾਣੀ…

    Free Medical Camp
    ਅਬੋਹਰ: ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ ਸਾਹਿਬਾਨ ਤੇ ਤੇ ਮਰੀਜ਼ ਦਵਾਈਆਂ ਲੈਂਦੇ ਹੋਏ। ਤਸਵੀਰ:  ਮੇਵਾ ਸਿੰਘ

    ਉਨਾਂ ਆਖਰ ਵਿਚ ਕਿਹਾ ਕਿ ਤੰਦਰੁਸਤੀ ਜੀਵਨ ਜਿਉਣ ਲਈ ਖਾਸਕਰ 50 ਸਾਲ ਦੀ ਉਮਰ ਤੋਂ ਬਾਅਦ ਜੇਕਰ ਹੋ ਸਕੇ ਤਾਂ ਕਣਕ ਦੇ ਆਟੇ ਵਿਚ ਬੇਸਣ, ਬਾਜਰਾ ਤੇ ਜਵਾਰ ਦਾ ਆਟਾ ਲੋੜ ਅਨੁਸਾਰ ਮਿਲਾ ਕੇ ਖਾਧਾ ਜਾਵੇ ਤਾਂ ਕਾਫੀ ਹੱਦ ਤੱਕ ਤੰਦਰੁਸਤ ਰਿਹਾ ਜਾ ਸਕਦਾ। ਇਸ ਸਮੇਂ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ, ਫਾਜਿਲਕਾ ਅਤੇ ਖੂਈਆਂ ਸਰਵਰ ਬਲਾਕਾਂ ਤੋਂ ਮਰੀਜ਼ ਕੈਂਪ ’ਚ ਪਹੁੰਚੇ ਇਸ ਮੌਕੇ ਪੈਰਾ ਮੈਡੀਕਲ ਟੀਮ ਵਿਚ ਰਾਜਿੰਦਰ ਸਿੰਘ, ਡਾ. ਗੁਰਮਖ ਇੰਸਾਂ ਕ੍ਰਿਸਨ ਕੁਮਾਰ ਕਾਲੜਾ ਇੰਸਾਂ, ਮਹਿੰਦਰ ਕੁਮਾਰ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, 85 ਮੈਂਬਰ ਕ੍ਰਿਸ਼ਨ ਲਾਲ ਜੇਈ ਇੰਸਾਂ, 85 ਮੈਂਬਰ ਭੈਣਾਂ ਰਿਚਾ ਇੰਸਾ, ਨਿਰਮਲਾ ਇੰਸਾਂ,ਗੁਰਪਵਿੱਤਰ ਸਿੰਘ ਇੰਸਾਂ 15 ਮੈਂਬਰ, ਰਾਮ ਪ੍ਰਤਾਪ ਇੰਸਾਂ 15 ਮੈਂਬਰ, ਬੁੱਧ ਰਾਮ ਇੰਸਾਂ ਪ੍ਰੇਮੀ ਸੇਵਕ ਨਿਹਾਲਖੇੜਾ,ਜਗਦੀਸ ਰਾਏ ਇੰਸਾਂ, ਦਿਲਬਾਗ ਸਿੰਘ ਇੰਸਾਂ ਆਜਮਵਾਲਾ, ਸੁਭਾਸ ਇੰਸਾਂ 15 ਮੈਂਬਰ, ਮੌਜੂਦ ਸਨ। Free Medical Camp