ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਵਿਖੇ ਦੰਦਾਂ ਦਾ ਮੁਫ਼ਤ ਚੈਕਅੱਪ ਕੈਂਪ 15 ਮਾਰਚ ਨੂੰ

ਹਸਪਤਾਲ ‘ਚ ਦੰਦਾਂ ਨੂੰ ਫਿਕਸ ਕਰਨ ਦੀ ਨਵੀਂ ਤਕਨੀਕ ਡੈਂਟਲ ਇੰਪਲਾਂਟ ਦੀ ਸੁਵਿਧਾ ਸ਼ੁਰੂ : ਡਿਪਟੀ ਸੀ.ਐਮ.ਓ.

ਮਲੋਟ, (ਮਨੋਜ)। ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਵਿਖੇ ਦੰਦਾਂ ਦੇ ਰੋਗਾਂ ਦਾ ਮੁਫ਼ਤ ਚੈਕਅੱਪ ਕੈਂਪ 15 ਮਾਰਚ 2020 ਦਿਨ ਐਤਵਾਰ ਨੂੰ ਲਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹਸਪਤਾਲ ਦੇ ਡਿਪਟੀ ਸੀ.ਐਮ.ਓ. ਡਾ. ਰਾਜ ਕੁਮਾਰ ਨੇ ਦੱਸਿਆ ਕਿ 15 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਾਏ ਜਾ ਰਹੇ ਦੰਦਾਂ ਦੇ ਮੁਫ਼ਤ ਚੈਕਅੱਪ ਕੈਂਪ ਵਿੱਚ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਦੰਦਾਂ ਨੂੰ ਫਿਕਸ ਕਰਨ ਦੀ ਨਵੀਂ ਤਕਨੀਕ ਡੈਂਟਲ ਇੰਪਲਾਂਟ (ਮੂੰਹ ਦੀ ਹੱਡੀ ਵਿੱਚ ਸਕਰੂ ਲਗਾਉਣ) ਦੀ ਸੁਵਿਧਾ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਤਕਨੀਕ ਦੇ ਤਹਿਤ ਦੰਦਾਂ ਦਾ ਹੋਰ ਵੀ ਇਲਾਜ ਬਹੁਤ ਹੀ ਵਾਜਬ ਰੇਟਾਂ ਵਿੱਚ ਕੀਤਾ ਜਾਵੇਗਾ।

ਉਨਾਂ ਦੱਸਿਆ ਕਿ ਹਸਪਤਾਲ ਵਿੱਚ ਟੇਢੇ-ਮੇਢੇ ਦੰਦਾਂ ਨੂੰ ਬਰੇਸੇਸ ਦੁਆਰਾ ਠੀਕ ਕਰਨਾ ਅਤੇ ਮੁਸਕਾਨ ਸੁਧਾਰਨਾ, ਸਿੰਗਲ ਸਿਟਿੰਗ ਆਰਸੀਟੀ, ਬੱਚਿਆਂ ਦੇ ਦੰਦਾਂ ਦੇ ਮਾਹਿਰ, ਕੈਪ ਲਗਾਉਣਾ, ਦੰਦਾਂ ਵਿਚੋਂ ਜਗਾ ਸਹੀ ਕਰਨਾ, ਅਤਿ ਆਧੁਨਿਕ ਤਕਨੀਕ ਨਾਲ ਡੈਂਟਲ ਇੰਪਲਾਂਟ ਦੁਆਰਾ ਫਿਕਸ ਦੰਦ ਲਗਾਉਣ ਦੀ ਵੀ ਸੁਵਿਧਾ ਹੈ। ਉਨਾਂ ਦੱਸਿਆ ਕਿ ਡੈਂਟਲ ਇੰਪਲਾਂਟ ਦੁਆਰਾ ਉਤਾਰਨ ਅਤੇ ਚੜਾਉਣ ਵਾਲੇ ਜਬਾੜੇ ਨੂੰ ਫਿਕਸ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਖਾਣ ਪੀਣ ਵਿੱਚ ਜਿਆਦਾ ਸੁਵਿਧਾ ਰਹਿੰਦੀ ਹੈ ਡੈਂਟਲ ਇੰਪਲਾਂਟ ਦੁਆਰਾ ਅੱਗੇ ਪਿੱਛੇ ਦੇ ਦੰਦਾਂ ਨੂੰ ਬਿਨਾਂ ਘਿਸੇ ਨਵਾਂ ਦੰਦ ਲਗਾ ਦਿੱਤਾ ਜਾਂਦਾ ਹੈ ਦੰਦ ਦਿਖਣ ਵਿੱਚ ਵੀ ਸੁੰਦਰ ਲੱਗਦਾ ਹੈ, ਜਿਨਾਂ ਮਰੀਜ਼ਾਂ ਦੇ ਜਬਾੜੇ ਵਿੱਚ ਸਪੋਰਟ ਨਹੀਂ ਹੁੰਦੀ ਉਹ ਵੀ ਇਸ ਤਕਨੀਕ ਦੁਆਰਾ ਫਿਕਸ ਦੰਦ/ਜਾੜ ਲਗਾ ਸਕਦੇ ਹਨ ਜੋ ਆਮ ਦੰਦਾਂ ਦੀ ਤਰਾਂ ਹੀ ਕੰਮ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।