ਐਮ. ਐਸ. ਡਾਇਗਨੋਸਟਿਕ ਲੈਬੋਰਟਰੀ ਪਿੰਡ ਮੱਦੋ ਮਾਜਰਾ ਵੱਲੋਂ ਲਗਾਇਆ ਗਿਆ ਕੈਂਪ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ਵਿੱਚ ਐਮ. ਐਸ. ਡਾਇਗਨੋਸਟਿਕ ਲੈਬੋਰਟਰੀ ਪਿੰਡ ਮੱਦੋ ਮਾਜਰਾ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਵਿੱਚ ਮੁਫ਼ਤ ਬਲੱਡ ਗਰੁੱਪ ਕੈਂਪ (Free Blood Group Camp) ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਮਨਜੀਤ ਇੰਸਾਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ 35 ਵਿਅਕਤੀਆਂ ਵੱਲੋਂ ਬਲੱਡ ਗਰੁੱਪ ਚੈੱਕ ਕਰਵਾਇਆ ਗਿਆ। ਬਾਕੀ ਬਿਮਾਰੀਆਂ ਦੇ ਟੈਸਟ 50 ਫੀਸਦੀ ਰੇਟਾਂ ’ਤੇ ਕੀਤੇ ਗਏ।
ਉੁਨ੍ਹਾਂ ਦੱਸਿਆ ਕਿ ਇਸ ਬਲੱਡ ਗਰੁੱਪ ਚੈੱਕਅੱਪ ਕੈਂਪ ਲਗਾਉਣ ਦਾ ਮੁੱਖ ਮਕਸਦ ਸਾਧ-ਸੰਗਤ ਤੇ ਆਮ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਸੀ ਤਾਂ ਜੋ ਸਭ ਨੂੰ ਆਪਣਾ ਬਲੱਡ ਗਰੁੱਪ ਪਤਾ ਹੋਵੇ ਤੇ ਉਹ ਜਦੋਂ ਕਿਸੇ ਨੂੰ ਐਮਰਜੈਂਸੀ ’ਚ ਖੂਨਦਾਨ ਕਰਨ ਦੀ ਲੋੜ ਪਵੇ ਤਾਂ ਉਹ ਆਪਣੇ ਬਲੱਡ ਗਰੁੱਪ ਅਨੁਸਾਰ ਖੂਨਦਾਨ ਕਰ ਸਕੇ। ਇਸ ਦੌਰਾਨ ਹਰਮੇਸ਼ ਸਿੰਘ ਇੰਸਾਂ ਨੇ ਵੀ ਕੈਂਪ ’ਚ ਸੇਵਾ ਨਿਭਾਈ। ਇਸ ਮੌਕੇ ਸਾਧ-ਸੰਗਤ ਤੋਂ ਇਲਾਵਾ ਆਮ ਲੋਕਾਂ ਨੇ ਵੀ ਆਪਣਾ ਬਲੱਡ ਗਰੁੱਪ ਚੈੱਕ ਕਰਵਾਇਆ।
6 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ ਬਠੋਈ ਕਲਾਂ ਦੇ ਨਾਮ ਚਰਚਾ ਘਰ ਵਿਖੇ ਧੂਮ-ਧਾਮ ਨਾਲ ਹੋਈ। ਇਸ ਮੌਕੇ ਸਾਧ-ਸੰਗਤ ਨੇ ਨਾਮ ਚਰਚਾ ਘਰ ਨੂੰ ਸੁੰਦਰ ਰੰਗ ਬਿਰੰਗੀਆਂ ਲੜੀਆਂ ਅਤੇ ਗੁਬਾਰਿਆਂ ਨਾਲ ਸਜਾਇਆ ਹੋਇਆ ਸੀ। ਇਸ ਮੌਕੇ ਬਲਾਕ ਦੇ ਜਿੰਮੇਵਾਰ 15 ਹਰਜਿੰਦਰ ਇੰਸਾਂ ਨੇ ਪਵਿੱਤਰ ਨਾਅਰਾ ਲਗਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਅਤੇ ਵਿਆਖਿਆ ਪੜ੍ਹ ਕੇ ਸੁਣਾਈ ਗਈ। ਇਸ ਮੌਕੇ ਸਾਧ ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ਲਈ ਪ੍ਰੇਰਿਤ ਕਰਦਿਆ ਜਿੰਮੇਵਾਰ 15 ਹਰਜਿੰਦਰ ਇੰਸਾਂ ਨੇ ਕਿਹਾ ਕਿ ਸਾਡੇ ਗੁਰੂ ਪੂਰਾ ਹੈ ਅਤੇ ਸਾਨੂੰ ਆਪਣੇ ਗੁਰੂ ’ਤੇ ਪੂਰਾ ਵਿਸ਼ਵਾਸ ਰੱਖਦਿਆ, ਉਨ੍ਹਾਂ ਦੀ ਦਿੱਤੀ ਸਿੱਖਿਆ ’ਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਹੋ ਸਕੇ ਦੀਨ ਦੁੱਖੀਆ ਦੀ ਮਦਦ ਕਰਨੀ ਚਾਹੀਦੀ ਹੈੇ ਅਤੇ ਇਹ ਹੀ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਗੁਰਗੱਦੀ ਮਹੀਨਾ ਦਾ ਤੋਹਫਾ ਹੋਵੇਗਾ।
ਇਸ ਦੌਰਾਨ ਸਾਧ ਸੰਗਤ ਵੱਲੋਂ 6 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ 15 ਮੈਂਬਰ ਰਾਮ ਕੁਮਾਰ ਇੰਸਾਂ, ਵਿਜੈ ਕੁਮਾਰ ਇੰਸਾਂ, ਇੰਸਰ ਇੰਸਾਂ, ਪਿਆਰਾ ਸਿੰਘ ਇੰਸਾਂ, ਜਗਰੂਪ ਇੰਸਾਂ, ਨਛੱਤਰ ਇੰਸਾਂ, ਨੰਦ ਝੰਡੀ, ਕੁਲਦੀਪ ਇੰਸਾਂ, ਲਖਵੀਰ ਇੰਸਾਂ, ਗੁਰਜੀਤ ਇੰਸਾਂ, ਡਾ. ਮਨਜੀਤ ਇੰਸਾਂ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ