ਤਿੰਨ ਵਿਅਕਤੀਆਂ ’ਤੇ ਮਾਮਲਾ ਦਰਜ਼
(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਸਰਦੂਲਗੜ੍ਹ ਦੇ ਇੱਕ ਆੜਤੀਏ ਨੂੰ ਯੂ.ਐਸ.ਏ ਭੇਜਣ ਦੇ ਨਾਮ ’ਤੇ ਤਿੰਨ ਵਿਅਕਤੀਆਂ ਵੱਲੋਂ 60 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਤਫਤੀਸੀ ਅਫਸਰ ਜੁਗਰਾਜ ਸਿੰਘ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਸਰਦੂਲਗੜ੍ਹ ’ਚ ਵਾਰਡ ਨੰਬਰ 4 ਦੇ ਵਾਸੀ ਗੁਰਪਿਆਸ ਸਿੰਘ ਪੁੱਤਰ ਭੋਲਾ ਸਿੰਘ ਜੋ ਕਿ ਅਨਾਜ ਮੰਡੀ ’ਚ ਆੜ੍ਹਤ ਦਾ ਕੰਮ ਕਰਦਾ ਹੈ, ਨੇ ਥਾਣਾ ਸਰਦੂਲਗੜ੍ਹ ਵਿਖੇ ਇੱਕ ਦਰਖਾਸਤ ਦਿੱਤੀ ਸੀ ਕਿ ਬਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਸੁਰਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀਆਨ ਸਰਦੂਲਗੜ੍ਹ ਅਤੇ ਗੁਰਮੀਤ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਕਮਾਲੂ ਨੇ ਉਨ੍ਹਾ ਨੂੰ ਯੂ.ਐਸ.ਏ ਭੇਜਣ ਲਈ 60 ਲੱਖ ਰੁਪਏ ਲਏ ਸਨ ਅਤੇ ਨਾ ਹੀ ਇਨ੍ਹਾ ਨੇ ਯੂ.ਐਸ.ਏ ਭੇਜਿਆ।
ਇਹ ਵੀ ਪੜ੍ਹੋ : Rajasthan New Districts: ਰਾਜਸਥਾਨ ਦੇ 19 ਨਵੇਂ ਜ਼ਿਲ੍ਹਿਆਂ ਦਾ ਗਠਨ, ਕੁੱਲ ਜ਼ਿਲ੍ਹੇ ਹੋਏ 50
ਉਨਾਂ ਕਈ ਵਾਰ ਪੈਸੇ ਮੰਗਣ ’ਤੇ ਵੀ ਉਸਨੇ ਪੈਸੇ ਵਾਪਿਸ ਨਹੀਂ ਕੀਤੇ, ਜਿਸ ’ਤੇ ਪੁਲਿਸ ਨੇ ਗੁਰਪਿਆਸ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਸੁਰਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀਆਨ ਸਰਦੂਲਗੜ੍ਹ ਅਤੇ ਗੁਰਮੀਤ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਕਮਾਲੂ ਤੇ ਥਾਣਾ ਸਰਦੂਲਗੜ੍ਹ ਵਿਖੇ 420 ਦਾ ਮਾਮਲਾ ਦਰਜ਼ ਕਰ ਲਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗਿ੍ਰਫਤਾਰੀ ਨਹੀ ਹੋਈ ਹੈ।